ਮਹਾਰਾਸ਼ਟਰ : ਕਬਾੜ ਦੇ ਗੋਦਾਮ ''ਚ ਲੱਗੀ ਭਿਆਨਕ ਅੱਗ

Friday, Dec 28, 2018 - 03:02 PM (IST)

ਮਹਾਰਾਸ਼ਟਰ : ਕਬਾੜ ਦੇ ਗੋਦਾਮ ''ਚ ਲੱਗੀ ਭਿਆਨਕ ਅੱਗ

ਠਾਣੇ— ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੇ ਭਿਵੰਡੀ 'ਚ ਸ਼ੁੱਕਰਵਾਰ ਸਵੇਰੇ ਕਬਾੜ ਦੇ ਇਕ ਗੋਦਾਮ 'ਚ ਅੱਗ ਲੱਗ ਗਈ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। 

ਠਾਣੇ ਦੇ ਖੇਤਰ ਆਫਤ ਮੋਚਨ ਸੈੱਲ ਦੇ ਪ੍ਰਮੁੱਖ ਸੰਤੋਸ਼ ਕਦਮ ਨੇ ਦੱਸਿਆ ਕਿ ਅੱਗ ਸ਼ੁੱਕਰਵਾਰ ਤੜਕੇ ਕਰੀਬ 2.45 ਵਜੇ ਲੱਗੀ। ਹਾਲਾਂਕਿ ਇਸ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਚਾਰ ਘੰਟੇ ਦੇ ਅਭਿਆਨ ਦੇ ਬਾਅਦ ਫਾਇਰ ਬ੍ਰਿਗੇਡ ਨੇ ਅੱਗ ਨੂੰ ਬੁਝਾ ਦਿੱਤਾ। ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਅੱਗ 'ਚ ਗੋਦਾਮ 'ਚ ਰੱਖਿਆ ਸਾਮਾਨ, ਦਰਜੀ ਦੀ ਦੁਕਾਨ ਅਤੇ ਪਾਰਕਿੰਗ 'ਚ ਖੜੀਆਂ ਮੋਟਰ ਸਾਈਕਲਾਂ ਸੜ੍ਹ ਕੇ ਸੁਆਹ ਹੋ ਗਈਆਂ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।


author

Neha Meniya

Content Editor

Related News