ਨੈਨਾ ਦੇਵੀ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਦਰਦਨਾਕ ਹਾਦਸਾ
Monday, Mar 26, 2018 - 03:36 PM (IST)

ਬਿਲਾਸਪੁਰ — ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ 'ਚ ਸੋਮਵਾਰ ਨੂੰ ਇਕ ਬੱਸ ਦਾ ਸੰਤੁਲਨ ਵਿਗੜਣ ਕਾਰਨ ਪਲਟ ਗਈ। ਇਹ ਸ਼ਰਧਾਲੂ ਨਰਾਤਿਆਂ ਦੇ ਆਖਰੀ ਦਿਨ ਦਰਸ਼ਨ ਕਰਕੇ ਵਾਪਸ ਜਾ ਰਹੇ ਸਨ।
ਜਾਣਕਾਰੀ ਮੁਤਾਬਕ ਨੈਨਾ ਦੇਵੀ ਤੋਂ ਕੁਝ ਹੀ ਦੂਰੀ 'ਤੇ ਮੰਡਯਾਲੀ ਦੇ ਕੋਲ ਤਿੱਖੇ ਮੋੜ 'ਤੇ ਬੱਸ ਪਹਾੜੀ ਤੋਂ ਫਿਸਲ ਗਈ। ਪਰ ਮਾਤਾ ਰਾਣੀ ਦੀ ਕਿਰਪਾ ਨਾਲ ਕਿਸੇ ਵੀ ਸ਼ਰਧਾਲੂ ਦੀ ਮੌਤ ਦੀ ਖਬਰ ਨਹੀਂ ਹੈ।
ਇਸ ਹਾਦਸੇ ਵਿਚ 10 ਤੋਂ 15 ਸ਼ਰਧਾਲੂ ਜ਼ਖਮੀ ਹੋਏ ਹਨ। ਮੌਕੇ 'ਤੇ ਮੇਲਾ ਅਧਿਕਾਰੀ ਅਨਿਲ ਚੌਹਾਨ ਪੁਲਸ ਫੋਰਸ ਸਮੇਤ ਪਹੁੰਚੇ ਅਤੇ ਰਾਹਤ ਕਾਰਜਾਂ ਲਈ ਇੰਤਜ਼ਾਮ ਕਰਵਾਏ, ਜਖ਼ਮੀ ਸ਼ਰਧਾਲੂਆਂ ਨੂੰ ਹਸਪਤਾਲ ਇਲਾਜ ਲਈ ਭੇਜਿਆ ਗਿਆ ਹੈ।