ਪੈਰ ਤਿਲਕਣ ਨਾਲ ਇਕ ਵਿਅਕਤੀ ਨਦੀ ''ਚ ਡੁੱਬਿਆ
Wednesday, Jul 12, 2017 - 06:42 PM (IST)
ਮਿਰਜ਼ਾਪੁਰ—ਉੱਤਰ ਪ੍ਰਦੇਸ਼ 'ਚ ਮਿਰਜ਼ਾਪੁਰ ਦੇ ਲਾਲਗੰਜ ਖੇਤਰ 'ਚ ਬੁੱਧਵਾਰ ਨੂੰ ਚੈੱਕਡੈਮ 'ਤੇ ਜਾ ਰਹੇ ਇਕ ਵਿਅਕਤੀ ਦਾ ਪੈਰ ਤਿਲਕਣ ਨਾਲ ਨਦੀ 'ਚ ਡੁੱਬ ਗਿਆ। ਪੁਲਸ ਅਨੁਸਾਰ ਗੰਗਹਰਾਕਲਾ ਪਿੰਡ ਵਾਸੀ ਛਵਿਲਾਲ ਦਾ 20 ਸਾਲਾਂ ਪੁੱਤਰ ਬ੍ਰਜੇਸ਼ ਕੁਮਾਰ ਭਰਾ ਅਤੇ ਸਾਥੀ ਨਾਲ ਖੇਤ 'ਤੇ ਗਿਆ ਸੀ। ਵਾਪਸ ਪਰਤਦੇ ਸਮੇਂ ਪਿੰਡ 'ਚ ਸਥਿਤ ਨਦੀ 'ਤੇ ਬਣੇ ਚੈਕਡੈਮ ਉੱਪਰੋਂ ਘਰ ਆ ਰਿਹਾ ਸੀ। ਅਚਾਨਕ ਪੈਰ ਫਿਸਲਣ ਨਾਲ ਉਹ ਨਦੀ 'ਚ ਡਿੱਗ ਕੇ ਡੁੱਬ ਗਿਆ। ਉਨ੍ਹਾਂ ਨੇ ਕਿਹਾ ਕਿ ਉਸ ਦੀ ਲਾਸ਼ ਹਾਲੇ ਬਰਾਮਦ ਨਹੀਂ ਕੀਤੀ ਜਾ ਸਕੀ, ਤਲਾਸ਼ ਜਾਰੀ ਹੈ।
