ਗਣੇਸ਼ ਵਿਸਰਜਨ ਦੌਰਾਨ ਨੱਚਦੇ-ਨੱਚਦੇ ਡਿੱਗ ਗਿਆ ਸ਼ਖ਼ਸ, ਪਲਾਂ ''ਚ ਹੋਈ ਮੌਤ

Wednesday, Sep 18, 2024 - 05:41 PM (IST)

ਗਣੇਸ਼ ਵਿਸਰਜਨ ਦੌਰਾਨ ਨੱਚਦੇ-ਨੱਚਦੇ ਡਿੱਗ ਗਿਆ ਸ਼ਖ਼ਸ, ਪਲਾਂ ''ਚ ਹੋਈ ਮੌਤ

ਛੱਤਰਪਤੀ ਸ਼ੰਭਾਜੀਨਗਰ- ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਵਿਚ ਗਣੇਸ਼ ਮੂਰਤੀ ਦੇ ਵਿਸਰਜਨ ਸ਼ੋਭਾ ਯਾਤਰਾ ਦੌਰਾਨ ਨੱਚ ਰਿਹਾ ਇਕ ਵਿਅਕਤੀ ਅਚਾਨਕ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਸ਼ਾਮ ਨੂੰ ਜਿੰਤੂਰ ਕਸਬੇ ਦੀ ਹੈ। 

ਇਹ ਵੀ ਪੜ੍ਹੋ- 8 ਜ਼ਿਲ੍ਹਿਆਂ 'ਚ ਮੋਹਲੇਧਾਰ ਮੀਂਹ ਦਾ ਅਲਰਟ, ਜਾਣੋ ਮੌਸਮ ਦਾ ਤਾਜ਼ਾ ਅਪਡੇਟ

ਅਧਿਕਾਰੀ ਨੇ ਦੱਸਿਆ ਕਿ ਬੋਰਡੀ ਦਾ ਰਹਿਣ ਵਾਲਾ ਸੰਦੀਪ ਕਦਮ 'ਡਿਸਕ ਜੌਕੀ' (ਡੀ.ਜੇ) ਮਿਊਜ਼ਿਕ 'ਤੇ ਡਾਂਸ ਕਰਦੇ ਹੋਏ ਅਚਾਨਕ ਹੇਠਾਂ ਡਿੱਗ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋਵੇਗੀ।

ਇਹ ਵੀ ਪੜ੍ਹੋ- ਔਰਤਾਂ ਨੂੰ ਹਰ ਮਹੀਨੇ ਮਿਲਣਗੇ 2000 ਰੁਪਏ, ਮਿਲ ਗਈ ਗਾਰੰਟੀ


author

Tanu

Content Editor

Related News