ਸਨਕੀ ਨੌਜਵਾਨ ਦਾ ਕਾਰਾ: 5 ਸਾਲਾ ਮਾਸੂਮ ਨੂੰ ਦਿੱਤੀ ਦਰਦਨਾਕ ਮੌਤ

Monday, Dec 12, 2022 - 10:23 PM (IST)

ਸਨਕੀ ਨੌਜਵਾਨ ਦਾ ਕਾਰਾ: 5 ਸਾਲਾ ਮਾਸੂਮ ਨੂੰ ਦਿੱਤੀ ਦਰਦਨਾਕ ਮੌਤ

ਪ੍ਰਤਾਪਗੜ੍ਹ (ਇੰਟ.) : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲੇ ਤੋਂ ਇਕ ਮਾਸਮੂ ਦੀ ਹੱਤਿਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਸਨਕੀ ਨੌਜਵਾਨ ਨੇ ਸ਼ਰੇਆਮ ਮਾਸੂਮ ਬੱਚੇ ਦੀ ਸੜਕ ’ਤੇ ਪਟਕ-ਪਟਕ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਜ਼ਿਕਰਯੋਗ ਹੈ ਕਿ ਮਾਮਲਾ ਉਦੈਪੁਰ ਥਾਣਾ ਖੇਤਰ ਦੇ ਭਗਵਤ ਪਿੰਡ ਦਾ ਹੈ ਜਿਥੋਂ ਦਾ ਵਾਸੀ ਕਮਲੇਸ਼ ਖੇਤ ਗਿਆ ਸੀ ਅਤੇ ਉਸ ਦੀ ਪਤਨੀ ਅਤੇ ਬੱਚੇ ਘਰ ’ਤੇ ਸਨ। ਇਸ ਦੇ ਕੁਝ ਸਮੇਂ ਬਾਅਦ ਹੀ ਕਮਲੇਸ਼ ਦਾ 5 ਸਾਲਾ ਬੱਚਾ ਪ੍ਰਿਯਾਂਸ਼ੂ ਘਰੋਂ ਸਾਮਾਨ ਲੈਣ ਲਈ ਨਿਕਲਿਆ।

ਇਹ ਵੀ ਪੜ੍ਹੋ : 'ਆਪ' ਸਰਕਾਰ ਦਾ ਵੱਡਾ ਫ਼ੈਸਲਾ, MLA ਬਲਜਿੰਦਰ ਕੌਰ ਨੂੰ ਮਿਲਿਆ ਕੈਬਨਿਟ ਮੰਤਰੀ ਦਾ ਦਰਜਾ 

ਇਸੇ ਦੌਰਾਨ ਆਪਣੇ ਘਰ ਦੇ ਕੋਲ ਹੀ ਦੋਸ਼ੀ ਅਰਵਿੰਦ ਪਰਿਵਾਰਕ ਮੈਂਬਰਾਂ ਨਾਲ ਵਿਵਾਦ ਕਰ ਕੇ ਘਰੋਂ ਬਾਹਰ ਨਿਕਲ ਆਇਆ ਅਤੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਦਾ ਗੁੱਸਾ ਸੜਕ ’ਤੇ ਜਾ ਰਹੇ ਮਾਸੂਮ ਪ੍ਰਿਯਾਂਸ਼ੂ ’ਤੇ ਉਤਾਰਦੇ ਹੋਏ ਉਸ ਦੀ ਹੱਤਿਆ ਕਰ ਦਿੱਤੀ। ਲਾਲਗੰਜ ਸਰਕਲ ਦੇ ਸੀ. ਓ. ਰਾਮਸੂਰਤ ਸੋਨਕਰ ਨੇ ਦੱਸਿਆ ਕਿ ਫਰਾਰ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਅਜੇ ਤੱਕ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਵਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ, ਸ਼ਿਕਾਇਤ ਮਿਲਦੇ ਹੀ ਮਾਮਲੇ ਵਿਚ ਦਰਜ ਕਰ ਲਿਆ ਜਾਵੇਗਾ।


author

Mandeep Singh

Content Editor

Related News