ਪੱਛਮੀ ਬੰਗਾਲ ''ਚ ਬਣ ਰਿਹਾ ਪੁਰੀ ਵਰਗਾ ਨਵਾਂ ਜਗਨਨਾਥ ਮੰਦਰ, 2 ਸਾਲਾਂ ਤੋਂ ਚੱਲ ਰਿਹੈ ਕੰਮ
Sunday, Jul 07, 2024 - 02:33 PM (IST)
ਪੱਛਮੀ ਬੰਗਾਲ- ਪੱਛਮੀ ਬੰਗਾਲ ਦੇ ਲੋਕਾਂ ਦੀ ਜਾਨ 'ਦੀਪੂਦਾ' ਯਾਨੀ ਦਾਰਜੀਲਿੰਗ, ਪੁਰੀ ਅਤੇ ਦੀਘਾ 'ਚ ਵਸਦੀ ਹੈ। ਦਾਰਜੀਲਿੰਗ ਅਤੇ ਦੀਘਾ ਤਾਂ ਇੱਥੇ ਹੈ ਪਰ ਪੁਰੀ ਓਡੀਸ਼ਾ 'ਚ ਹੈ। ਇਸ ਲਈ ਪੁਰੀ ਨੂੰ ਇੱਥੇ ਵਸਾਉਣ ਲਈ ਭਗਵਾਨ ਜਗਨਨਾਥ ਦਾ ਮੰਦਰ ਪੂਰਬੀ ਮਿਦਾਨਪੁਰ ਜ਼ਿਲ੍ਹੇ ਦੇ ਦੀਘਾ 'ਚ ਸਮੁੰਦਰ ਕਿਨਾਰੇ ਬਣਾਇਆ ਜਾ ਰਿਹਾ ਹੈ। ਇਹ ਮੰਦਰ ਪੁਰੀ ਦੇ ਜਗਨਨਾਥ ਮੰਦਰ ਦੀ ਕਾਪੀ ਹੈ, ਜਿਸ ਨੂੰ ਭੋਗੀ ਬ੍ਰਹਮਾਪੁਰ ਮੌਜਾ ਦੀ 25 ਏਕੜ ਜ਼ਮੀਨ 'ਤੇ ਰਾਜਸਥਾਨ ਦੇ 400 ਕਾਰੀਗਰ ਮਈ 2022 ਤੋਂ ਆਕਾਰ ਦੇ ਰਹੇ ਹਨ। ਪਹਿਲਾਂ ਇਸ ਦਾ ਉਦਘਾਟਨ ਪੁਰੀ ਰੱਥ ਯਾਤਰਾ ਯਾਨੀ 7 ਜੁਲਾਈ ਨੂੰ ਹੋਣਾ ਸੀ ਪਰ ਹੁਣ ਅੱਗੇ ਵਧਾ ਦਿੱਤਾ ਗਿਆ ਹੈ।
ਮੰਦਰ ਦੀ ਉੱਚਾਈ ਪੁਰੀ ਮੰਦਰ ਦੀ ਤਰ੍ਹਾਂ 65 ਮੀਟਰ ਹੈ। ਕਲਾਕ੍ਰਿਤੀਆਂ, ਆਕਾਰ ਵੀ ਬਿਲਕੁੱਲ ਪੁਰੀ ਵਰਗਾ ਹੈ। ਹਰ ਸਾਲ ਰੱਥ ਯਾਤਰਾ ਹੋਵੇਗੀ। ਦੋਵੇਂ ਮੰਦਰਾਂ 'ਚ ਸਿਰਫ਼ ਇਕ ਅੰਤਰ ਹੈ। ਪੁਰੀ ਮੰਦਰ 'ਚ ਜਿੱਥੇ ਭਗਵਾਨ ਜਗਨਨਾਥ, ਭਰਾ ਬਲਭੱਦਰ ਅਤੇ ਭੈਣ ਸੁਭੱਦਰਾ ਦੀਆਂ ਮੂਰਤੀਆਂ ਲੱਕੜ ਦੀਆਂ ਹਨ, ਉੱਥੇ ਦੀ ਦੀਘਾ 'ਚ ਇਹ ਪੱਥਰ ਦੀਆਂ ਹੋਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8