ਕਰਨਾਟਕ ਦੇ ਇਕ ਵਿਅਕਤੀ ਨੇ ਪਤਨੀ ਨੂੰ 12 ਸਾਲ ਤੱਕ ਰੱਖਿਆ ਨਜ਼ਰਬੰਦ

02/02/2024 1:05:03 PM

ਬੈਂਗਲੁਰੂ-ਕਰਨਾਟਕ ’ਚ ਇਕ ਹੈਰਾਨ ਕਰਨ ਵਾਲੀ ਘਟਨਾ ’ਚ ਮੈਸੂਰ ਜ਼ਿਲੇ ਦੇ ਹੀਰੇਗੇ ਪਿੰਡ ’ਚ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਹੋਣ ਕਾਰਨ 12 ਸਾਲ ਤੱਕ ਘਰ ’ਚ ਨਜ਼ਰਬੰਦ ਰੱਖਿਆ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਬੁੱਧਵਾਰ ਰਾਤ ਨੂੰ ਘਰ ’ਤੇ ਛਾਪਾ ਮਾਰ ਕੇ ਪੀੜਤਾ ਸੁਮਾ ਨੂੰ ਛੁਡਵਾਇਆ ਅਤੇ ਮੁਲਜ਼ਮ ਸਨਾਲਈਆ ਨੂੰ ਗ੍ਰਿਫਤਾਰ ਕਰ ਲਿਆ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੁਮਾ ਮੁਲਜ਼ਮ ਦੀ ਤੀਜੀ ਪਤਨੀ ਹੈ। ਵਿਆਹ ਵਾਲੇ ਦਿਨ ਤੋਂ ਹੀ ਉਹ ਉਸ ’ਤੇ ਸ਼ੱਕ ਕਰ ਰਿਹਾ ਸੀ। ਵਿਆਹ ਦੇ ਪਹਿਲੇ ਹਫ਼ਤੇ ’ਚ, ਉਸ ਨੇ ਉਸ ਨੂੰ ਆਪਣੇ ਘਰ ਦੇ ਇਕ ਕਮਰੇ ਵਿਚ ਬੰਦ ਕਰ ਲਿਆ ਸੀ। ਕਥਿਤ ਤੌਰ ’ਤੇ ਉਸ ਦੇ ਤਸੀਹੇ ਝੱਲਣ ਤੋਂ ਅਸਮਰੱਥ ਪਹਿਲੀਆਂ 2 ਪਤਨੀਆਂ ਨੇ ਮੁਲਜ਼ਮ ਨੂੰ ਛੱਡ ਦਿੱਤਾ ਸੀ। ਪਤੀ ਨੇ ਦਰਵਾਜ਼ੇ ’ਤੇ 3 ਤਾਲੇ ਲਗਾ ਦਿੱਤੇ ਸਨ ਅਤੇ ਪਤਨੀ ਨੂੰ ਕਿਸੇ ਨਾਲ ਗੱਲ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


Aarti dhillon

Content Editor

Related News