ਦਿੱਲੀ ''ਚ ਇਕ ਵਿਅਕਤੀ ਨੇ ਪਤਨੀ ਅਤੇ 2 ਧੀਆਂ ਦਾ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

Saturday, Jul 16, 2022 - 10:58 AM (IST)

ਦਿੱਲੀ ''ਚ ਇਕ ਵਿਅਕਤੀ ਨੇ ਪਤਨੀ ਅਤੇ 2 ਧੀਆਂ ਦਾ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

ਨਵੀਂ ਦਿੱਲੀ (ਭਾਸ਼ਾ)- ਦਿੱਲੀ 'ਚ ਕਾਰੋਬਾਰ ਵਿਚ ਹੋਏ ਭਾਰੀ ਨੁਕਸਾਨ ਤੋਂ ਨਿਰਾਸ਼ ਇਕ 40 ਸਾਲਾ ਵਪਾਰੀ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਅਤੇ 2 ਨਾਬਾਲਗ ਧੀਆਂ ਦਾ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਲਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ ਇਲਾਕੇ ਦੇ ਇਕ ਘਰ 'ਚ ਵਾਪਰੀ। ਪੁਲਸ ਅਨੁਸਾਰ ਮ੍ਰਿਤਕ ਵਪਾਰੀ ਦੀ ਪਛਾਣ ਇਸਰਾਰ ਵਜੋਂ ਹੋਈ ਹੈ ਅਤੇ ਉਹ ਜੀਨਸ ਦਾ ਕਾਰੋਬਾਰ ਕਰਦਾ ਸੀ, ਜਿਸ 'ਚ ਉਸ ਦਾ ਭਾਰੀ ਨੁਕਸਾਨ ਹੋਇਆ ਸੀ।

ਸ਼ੁਰੂਆਤੀ ਜਾਂਚ ਦੇ ਅਨੁਸਾਰ, ਇਹ ਪਤਾ ਲੱਗਾ ਹੈ ਕਿ ਇਸਰਾਰ ਨੇ ਪਹਿਲੇ ਆਪਣੀ ਪਤਨੀ ਅਤੇ 8 ਅਤੇ 9 ਸਾਲ ਦੀਆਂ 2 ਨਾਬਾਲਗ ਧੀਆਂ ਨੂੰ ਨਸ਼ੀਲੇ ਪਦਾਰਥ ਦੇ ਕੇ ਬੇਹੋਸ਼ ਕੀਤਾ ਅਤੇ ਫਿਰ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਉਨ੍ਹਾਂ ਨੂੰ ਗੋਲੀ ਮਾਰ ਲਈ। ਇਕ ਸੀਨੀਅਰ ਪੁਲਸ ਅਧਿਕਾਰੀ ਮੁਤਾਬਕ ਚਾਰ ਲੋਕਾਂ ਦੀਆਂ ਲਾਸ਼ਾਂ ਇਮਾਰਤ ਦੀ ਚੌਥੀ ਮੰਜ਼ਲ 'ਤੇ ਮਿਲੀਆਂ ਹਨ। ਕਾਰੋਬਾਰੀ ਦੇ ਮਾਤਾ-ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਇਸੇ ਇਮਾਰਤ 'ਚ ਰਹਿੰਦੇ ਹਨ। ਕਾਰੋਬਾਰੀ ਦੇ 2 ਬੇਟੇ ਹਨ ਜਿਨ੍ਹਾਂ ਦੀ ਉਮਰ ਕ੍ਰਮਵਾਰ ਚਾਰ ਅਤੇ 13 ਸਾਲ ਦੱਸੀ ਜਾ ਰਹੀ ਹੈ। ਪੁਲਸ ਨੇ ਘਟਨਾ 'ਚ ਵਰਤਿਆ ਪਿਸਤੌਲ ਬਰਾਮਦ ਕਰ ਲਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News