ਕੋਚੀਨ ਹਵਾਈ ਅੱਡੇ ''ਤੇ ਵੱਡਾ ਹਾਦਸਾ ਟਲਿਆ
Saturday, Jul 14, 2018 - 02:16 AM (IST)

ਕੋਚੀ—ਕੋਚੀਨ ਕੌਮਾਂਤਰੀ ਹਵਾਈ ਅੱਡੇ 'ਤੇ ਅੱਜ ਤੜਕੇ ਇਕ ਵੱਡਾ ਹਾਦਸਾ ਟਲ ਗਿਆ ਜਦੋਂ ਕਤਰ ਏਅਰਵੇਜ਼ ਦਾ ਜਹਾਜ਼ ਉਤਰਦੇ ਸਮੇਂ ਰਨਵੇ ਤੋਂ ਤਿਲਕ ਗਿਆ। ਸਾਰੇ ਮੁਸਾਫਰ ਅਤੇ ਚਾਲਕ ਟੀਮ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਪਰ ਰਨਵੇ ਦੇ ਕੰਢੇ ਲੱਗੀਆਂ ਕੁਝ ਬੱਤੀਆਂ ਨੂੰ ਨੁਕਸਾਨ ਪੁੱਜਾ ਹੈ।
ਏਅਰਲਾਈਨਜ਼ ਨੇ ਦੱਸਿਆ ਕਿ ਰਨਵੇ 'ਤੇ ਪਾਣੀ ਹੋਣ ਕਾਰਨ ਇਹ ਹਾਦਸਾ ਵਾਪਰਿਆ। ਫਲਾਈਟ ਨੰਬਰ ਕਿਊ. ਆਰ. 516 ਦੇ ਰੂਪ ਵਿਚ ਜਹਾਜ਼ ਦੋਹਾ ਤੋਂ ਕੋਚੀਨ ਆ ਰਿਹਾ ਸੀ।