ਪ੍ਰੇਮੀ ਜੋੜੇ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ, ਦੋਵਾਂ ਦੇ ਵਿਆਹ ''ਚ ਜਾਤ-ਪਾਤ ਬਣ ਗਈ ਰੁਕਾਵਟ

Thursday, Jul 25, 2024 - 12:29 AM (IST)

ਪ੍ਰੇਮੀ ਜੋੜੇ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ, ਦੋਵਾਂ ਦੇ ਵਿਆਹ ''ਚ ਜਾਤ-ਪਾਤ ਬਣ ਗਈ ਰੁਕਾਵਟ

ਲਖੀਮਪੁਰ ਖੇੜੀ (ਯੂ.ਐੱਨ.ਆਈ.) : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ਦੇ ਮਗਲਗੰਜ ਇਲਾਕੇ ਵਿਚ ਦੋ ਦਿਨ ਪਹਿਲਾਂ ਇਕ ਪ੍ਰੇਮੀ ਜੋੜੇ ਨੇ ਜ਼ਹਿਰ ਖਾ ਲਿਆ ਸੀ। ਉਨ੍ਹਾਂ ਦੀ ਹਾਲਤ ਵਿਗੜਨ 'ਤੇ ਦੋਵਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਸੋਮਵਾਰ ਨੂੰ ਪ੍ਰੇਮਿਕਾ ਦੀ ਮੌਤ ਹੋ ਗਈ, ਜਦਕਿ ਬੁੱਧਵਾਰ ਨੂੰ ਨੌਜਵਾਨ ਦੀ ਵੀ ਮੌਤ ਹੋ ਗਈ। ਪ੍ਰੇਮੀ ਬਾਲਗ ਸਨ ਅਤੇ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਨਹੀਂ ਮੰਨੇ। 

ਪੁਲਸ ਸੂਤਰਾਂ ਨੇ ਦੱਸਿਆ ਕਿ ਪਿੰਡ ਰਹਜਾਨੀਆ ਦੇ ਰਹਿਣ ਵਾਲੇ ਸ਼ਿਵਮ ਯਾਦਵ (25) ਦਾ ਪਿਛਲੇ ਕਈ ਮਹੀਨਿਆਂ ਤੋਂ ਇਕ ਲੜਕੀ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। ਬੁਆਏਫ੍ਰੈਂਡ ਅਤੇ ਗਰਲਫ੍ਰੈਂਡ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਪਰਿਵਾਰ ਵਾਲੇ ਗੁੱਸੇ 'ਚ ਸਨ। ਵਿਆਹ ਤੈਅ ਨਾ ਹੋਣ ਕਾਰਨ ਦੋਵੇਂ ਚਿੰਤਤ ਸਨ। ਉਨ੍ਹਾਂ ਦੇ ਵਿਆਹ ਵਿਚ ਜਾਤ-ਪਾਤ ਰੁਕਾਵਟ ਬਣ ਰਹੀ ਸੀ। ਸੋਮਵਾਰ ਰਾਤ ਦੋਵਾਂ ਨੇ ਆਪਸ 'ਚ ਗੱਲ ਕੀਤੀ ਅਤੇ ਇਕੱਠੇ ਜ਼ਹਿਰੀਲਾ ਪਦਾਰਥ ਖਾ ਲਿਆ। ਉਨ੍ਹਾਂ ਦੀ ਹਾਲਤ ਵਿਗੜਨ 'ਤੇ ਪਰਿਵਾਰ ਵਾਲਿਆਂ ਨੂੰ ਜ਼ਹਿਰ ਖਾਣ ਦਾ ਪਤਾ ਲੱਗਾ। ਪਰਿਵਾਰ ਵਾਲੇ ਦੋਵਾਂ ਨੂੰ ਹਸਪਤਾਲ ਲੈ ਕੇ ਆਏ, ਜਿੱਥੇ ਇਲਾਜ ਦੌਰਾਨ ਪ੍ਰੇਮਿਕਾ ਦੀ ਮੌਤ ਹੋ ਗਈ, ਜਦਕਿ ਪ੍ਰੇਮੀ ਨੂੰ ਡਾਕਟਰਾਂ ਨੇ ਗੰਭੀਰ ਹਾਲਤ 'ਚ ਲਖਨਊ ਰੈਫਰ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਲਖਨਊ ਵਿਚ ਵੀ ਉਸ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ। ਸ਼ਿਵਮ ਦੀ ਵੀ ਬੁੱਧਵਾਰ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Sandeep Kumar

Content Editor

Related News