ਪੁਲ ਤੋਂ ਹੇਠਾਂ ਟਰੈਕਟਰ ''ਤੇ ਡਿੱਗਿਆ ਤੇਜ਼ ਰਫ਼ਤਾਰ ਟਰੱਕ, ਮੌਕੇ ''ਤੇ ਹੋਈ ਡਰਾਈਵਰ ਦੀ ਮੌਤ

Saturday, Aug 31, 2024 - 11:13 AM (IST)

ਜੈਪੁਰ- ਰਾਜਸਥਾਨ 'ਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਕ ਤੇਜ਼ ਰਫ਼ਤਾਰ ਬੇਕਾਬੂ ਟਰੱਕ ਅਚਾਨਕ ਪੁਲ ਦੇ ਹੇਠਾਂ ਡਿੱਗ ਜਾਂਦਾ ਹੈ। ਇਸ ਦੌਰਾਨ ਹੇਠੋਂ ਲੰਘ ਰਹੇ ਵਾਹਨਾਂ 'ਚੋਂ ਟਰੈਕਟਰ 'ਤੇ ਆ ਕੇ ਡਿੱਗਦਾ ਹੈ। ਇਸ ਹਾਦਸੇ 'ਚ ਟਰੈਕਟਰ ਡਰਾਈਵਰ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ ਅਤੇ ਟਰੱਕ ਦੇ ਪਰਖੱਚੇ ਉੱਡ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਟਰੱਕ ਡਰਾਈਵਰ ਦੀ ਵੀ ਮੌਤ ਹੋ ਗਈ। 

ਇਸ ਦਾ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖ ਸਕਦੇ ਹੋ ਕਿ ਇਕ ਤੇਜ਼ ਰਫ਼ਤਾਰ ਬੇਕਾਬੂ ਟਰੱਕ ਪੁਲ ਤੋਂ ਹੇਠਾਂ ਡਿੱਗਦਾ ਹੈ। ਇਸ ਦੌਰਾਨ ਪੁਲ ਦੇ ਹੇਠਲੇ ਹਿੱਸੇ ਤੋਂ ਲੰਘ ਰਹੇ ਟਰੈਕਟਰ 'ਤੇ ਡਿੱਗ ਜਾਂਦਾ ਹੈ। ਇਸ ਦੌਰਾਨ ਟਰੈਕਟਰ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਘਟਨਾ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਝੋਟਵਾੜਾ ਇਲਾਕੇ ਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News