3 ਦਿਨਾਂ ਤੋਂ ਹਾਈਵੇਅ ''ਤੇ ਫਸੇ ਫਲਾਂ ਨਾਲ ਭਰੇ ਟਰੱਕ, ਚਿੰਤਾ ''ਚ ਸੇਬ ਕਾਰੋਬਾਰੀ

Tuesday, Aug 04, 2026 - 02:47 PM (IST)

3 ਦਿਨਾਂ ਤੋਂ ਹਾਈਵੇਅ ''ਤੇ ਫਸੇ ਫਲਾਂ ਨਾਲ ਭਰੇ ਟਰੱਕ, ਚਿੰਤਾ ''ਚ ਸੇਬ ਕਾਰੋਬਾਰੀ

ਕਸ਼ਮੀਰ : ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ (NH-44) ਦੇ ਵਾਰ-ਵਾਰ ਬੰਦ ਹੋਣ ਅਤੇ ਮੁਰੰਮਤ ਦੇ ਕਾਰਜਾਂ ਕਾਰਨ ਜੰਮੂ-ਕਸ਼ਮੀਰ ਦੇ ਸੇਬ ਉਤਪਾਦਕ ਅਤੇ ਕਿਸਾਨ ਬਹੁਤ ਚਿੰਤਤ ਹਨ। ਇਸ ਸਮੱਸਿਆ ਕਾਰਨ ਸੇਬਾਂ ਨਾਲ ਲੱਦੇ ਟਰੱਕ ਰਸਤੇ ਵਿੱਚ ਫਸ ਰਹੇ ਹਨ, ਜਿਸ ਕਾਰਨ ਫਲਾਂ ਦੇ ਸੜਨ ਅਤੇ ਕਿਸਾਨਾਂ ਨੂੰ ਭਾਰੀ ਵਿੱਤੀ ਨੁਕਸਾਨ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਜਿਹੜੇ ਟਰੱਕ ਪਹਿਲਾਂ ਇੱਕ ਦਿਨ ਵਿੱਚ ਮੰਡੀਆਂ ਵਿਚ ਪਹੁੰਚ ਜਾਂਦੇ ਸੀ, ਉਹ ਹੁਣ ਚਾਰ ਦਿਨਾਂ ਤੱਕ ਰਾਸਤਿਆਂ ਵਿਚ ਹੀ ਫਸੇ ਰਹਿੰਦੇ ਹਨ।

ਪੜ੍ਹੋ ਇਹ ਵੀ - ਰੱਖੜੀ ਮੌਕੇ ਔਰਤਾਂ ਦੇ ਖਾਤਿਆਂ 'ਚ ਆਉਣਗੇ 2500 ਰੁਪਏ, ਅੱਜ ਤੋਂ ਰਜਿਸਟ੍ਰੇਸ਼ਨ ਹੋਈ ਸ਼ੁਰੂ

ਦੱਸ ਦੇਈਏ ਕਿ ਬਾਗਬਾਨੀ ਉਦਯੋਗ ਜੰਮੂ ਅਤੇ ਕਸ਼ਮੀਰ ਦੀ ਆਰਥਿਕਤਾ ਦਾ ਇੱਕ ਵੱਡਾ ਹਿੱਸਾ ਹੈ, ਜਿਸ 'ਤੇ 7 ਲੱਖ ਤੋਂ ਵੱਧ ਪਰਿਵਾਰ ਨਿਰਭਰ ਹਨ। ਉਨ੍ਹਾਂ ਨੂੰ ਸੜਕਾਂ ਦੇ ਬੰਦ ਹੋਣ ਕਾਰਨ ਕਰੋੜਾਂ ਦੇ ਨੁਕਸਾਨ ਦਾ ਡਰ ਹੈ। ਰਾਸ਼ਟਰੀ ਰਾਜਮਾਰਗ ਬੰਦ ਹੋਣ ਦੀ ਸਮੱਸਿਆ ਦੌਰਾਨ ਗਰਮੀ ਤੇ ਦੇਰੀ ਕਾਰਨ ਨਾਸ਼ਪਾਤੀ ਅਤੇ ਆਲੂਬੁਖਾਰੇ ਵਰਗੇ ਫਲਾਂ ਦੀਆਂ ਸ਼ੁਰੂਆਤੀ ਕਿਸਮਾਂ ਜਲਦੀ ਖਰਾਬ ਹੋ ਰਹੀਆਂ ਹਨ। ਪਿਛਲੇ ਸਾਲ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਦੇ ਲੰਬੇ ਸਮੇਂ ਤੱਕ ਬੰਦ ਰਹਿਣ ਕਾਰਨ 2,000 ਕਰੋੜ ਰੁਪਏ ਤੋਂ ਵੱਧ ਦੇ ਨੁਕਸਾਨ ਤੋਂ ਬਾਅਦ ਕਸ਼ਮੀਰ ਦੇ ਸੇਬ ਉਤਪਾਦਕਾਂ ਨੇ ਮੌਜੂਦਾ ਵਾਢੀ ਦੇ ਸੀਜ਼ਨ ਦੌਰਾਨ ਹਾਈਵੇਅ 'ਤੇ ਵਾਰ-ਵਾਰ ਹੋਣ ਵਾਲੀਆਂ ਰੁਕਾਵਟਾਂ 'ਤੇ ਚਿੰਤਾ ਪ੍ਰਗਟ ਕੀਤੀ ਹੈ।

ਪੜ੍ਹੋ ਇਹ ਵੀ - 32 ਸਕਿੰਟਾਂ 'ਚ 27 ਵਾਰ...! ਸਿਰਫਿਰੇ ਨੌਜਵਾਨ ਵਲੋਂ ਸਕੂਲ ਅਧਿਆਪਕਾ ਦਾ ਬੇਰਹਿਮੀ ਨਾਲ ਕਤਲ, CCTV ਵਾਇਰਲ

ਉਨ੍ਹਾਂ ਨੇ ਦੇਸ਼ ਭਰ ਦੀਆਂ ਮੰਡੀਆਂ ਤੱਕ ਫਲਾਂ ਨਾਲ ਭਰੇ ਟਰੱਕਾਂ ਦੀ ਨਿਰਵਿਘਨ ਆਵਾਜਾਈ ਦੀ ਮੰਗ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜਲਦੀ ਖ਼ਰਾਬ ਹੋਣ ਵਾਲੇ ਇਨ੍ਹਾਂ ਉਤਪਾਦਾਂ ਦੀ ਆਵਾਜਾਈ ਵਿੱਚ ਦੇਰੀ ਨਾਲ ਇਸ ਸਾਲ ਵੀ ਭਾਰੀ ਆਰਥਿਕ ਨੁਕਸਾਨ ਹੋ ਸਕਦਾ ਹੈ। ਹਾਲ ਹੀ ਵਿੱਚ ਫਲਾਂ ਨਾਲ ਭਰੇ ਟਰੱਕ ਲਗਭਗ ਤਿੰਨ ਦਿਨਾਂ ਤੋਂ ਹਾਈਵੇਅ 'ਤੇ ਫਸੇ ਹੋਏ ਸਨ। ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀਆਂ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਮਿਲੀ। ਸੇਬ ਦਾ ਕਾਰੋਬਾਰ, ਜੋ ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹੈ, ਹਰ ਸਾਲ ਜੰਮੂ-ਕਸ਼ਮੀਰ ਦੀ ਆਰਥਿਕਤਾ ਵਿੱਚ ਕਰੀਬ 12,000 ਕਰੋੜ ਰੁਪਏ ਦਾ ਯੋਗਦਾਨ ਪਾਉਂਦਾ ਹੈ।

ਪੜ੍ਹੋ ਇਹ ਵੀ - Love Marriage ਕਰਵਾਉਣ ਵਾਲਿਆਂ ਦੀ ਹੁਣ ਨੋ-ਐਂਟਰੀ! ਹਰਿਆਣਾ ਦੇ ਇਸ ਪਿੰਡ ਦੀ ਪੰਚਾਇਤ ਦਾ ਵੱਡਾ ਫੈਸਲਾ

ਇਹ ਕਾਰੋਬਾਰ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬੰਗਲੁਰੂ ਅਤੇ ਚੇਨਈ ਦੀਆਂ ਮੰਡੀਆਂ ਤੱਕ ਫਲਾਂ ਦੀ ਢੋਆ-ਢੁਆਈ ਲਈ 270 ਕਿਲੋਮੀਟਰ ਲੰਬੇ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਨਿਰਭਰ ਹੈ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦਾ ਸਿੱਧਾ ਅਸਰ ਸੇਬ ਦੇ ਵਪਾਰ 'ਤੇ ਪੈਂਦਾ ਹੈ। ਵਰਤਮਾਨ ਵਿੱਚ ਸੇਬਾਂ ਨਾਲ ਭਰੇ ਲਗਭਗ 100 ਤੋਂ 125 ਟਰੱਕ ਹਰ ਰੋਜ਼ ਦੇਸ਼ ਭਰ ਦੇ ਬਾਜ਼ਾਰਾਂ ਲਈ ਵਾਦੀ ਤੋਂ ਰਵਾਨਾ ਹੁੰਦੇ ਹਨ। ਜਿਵੇਂ-ਜਿਵੇਂ ਸੇਬਾਂ ਨੂੰ ਤੋੜਨ ਵਾਲਾ ਸੀਜ਼ਨ ਤੇਜ਼ੀ ਨਾਲ ਵੱਧਦਾ ਹੈ, ਇਸ ਦੀ ਗਿਣਤੀ ਵਧਣ ਦੀ ਉਮੀਦ ਹੈ।

ਪੜ੍ਹੋ ਇਹ ਵੀ - ਬਿਜਲੀ ਖਪਤਕਾਰਾਂ ਲਈ ਵੱਡੀ ਖ਼ਬਰ: ਬਿਜਲੀ ਦੇ ਲੋਡ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਲਾਗੂ ਕੀਤੇ ਇਹ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News