ਮਧੂਬਨੀ ''ਚ ਤੇਜ਼ ਰਫ਼ਤਾਰ ਕਾਰ ਨੇ 3 ਔਰਤਾਂ ਨੂੰ ਦਰੜਿਆ, ਤਿੰਨਾਂ ਦੀ ਮੌਕੇ ''ਤੇ ਨਿਕਲੀ ਜਾਨ

Monday, Aug 10, 2026 - 06:16 PM (IST)

ਮਧੂਬਨੀ ''ਚ ਤੇਜ਼ ਰਫ਼ਤਾਰ ਕਾਰ ਨੇ 3 ਔਰਤਾਂ ਨੂੰ ਦਰੜਿਆ, ਤਿੰਨਾਂ ਦੀ ਮੌਕੇ ''ਤੇ ਨਿਕਲੀ ਜਾਨ

ਨੈਸ਼ਨਲ ਡੈਸਕ- ਬਿਹਾਰ ਦੇ ਮਧੂਬਨੀ ਜ਼ਿਲੇ ’ਚ ਐਤਵਾਰ ਨੂੰ ਇਕ ਤੇਜ਼ ਰਫ਼ਤਾਰ ਕਾਰ ਨੇ 3 ਔਰਤਾਂ ਨੂੰ ਦਰੜ ਦਿੱਤਾ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਘਟਨਾ ਜ਼ਿਲੇ ਦੇ ਬੇਨੀਪੱਟੀ ਥਾਣਾ ਖੇਤਰ ਦੇ ਸਰਿਸਬ ਪਿੰਡ ’ਚ ਜਗਦੰਬਾ ਪੈਟਰੋਲ ਪੰਪ ਦੇ ਕੋਲ ਹਾਈਵੇਅ ’ਤੇ ਵਾਪਰੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰੀਤਾ ਦੇਵੀ, ਕਿਰਨ ਦੇਵੀ ਅਤੇ ਫੂਲਦਈ ਦੇਵੀ ਵਜੋਂ ਹੋਈ ਹੈ।

ਤਿੰਨੇ ਔਰਤਾਂ ਮਧੂਬਨੀ ਦੇ ਅਰੇਰ ਥਾਣਾ ਖੇਤਰ ਦੇ ਨੌਟੋਲੀ ਪਿੰਡ ਦੀਆਂ ਰਹਿਣ ਵਾਲੀਆਂ ਸਨ। ਘਟਨਾ ਦੀ ਪੁਸ਼ਟੀ ਕਰਦਿਆਂ ਬੇਨੀਪੱਟੀ ਦੇ ਪੁਲਸ ਉਪ-ਕਪਤਾਨ (ਡੀ. ਐੱਸ. ਪੀ.) ਅੰਕੁਰ ਕੁਮਾਰ ਨੇ ਦੱਸਿਆ ਕਿ ਤਿੰਨੇ ਔਰਤਾਂ ਸਵੇਰੇ ਸੈਰ ਲਈ ਨਿਕਲੀਆਂ ਸਨ। ਪੁਲਸ ਅਨੁਸਾਰ ਕਾਰ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋਣ ’ਚ ਸਫਲ ਹੋ ਗਿਆ।


author

Harpreet SIngh

Content Editor

Related News