ਨੰਨ੍ਹੀ ਜਾਨ ਮਾਨਸੀ ਨੂੰ ਮਿਲੀ ਨਵੀਂ ਜ਼ਿੰਦਗੀ

Sunday, Sep 27, 2015 - 07:03 PM (IST)

 ਨੰਨ੍ਹੀ ਜਾਨ ਮਾਨਸੀ ਨੂੰ ਮਿਲੀ ਨਵੀਂ ਜ਼ਿੰਦਗੀ

ਹਿਸਾਰ- ਹਰਿਆਣਾ ਦੇ ਇਕ ਨਾਮੀ ਹਸਪਤਾਲ ''ਚ ਫ੍ਰੀ ਇਲਾਜ ਦੌਰਾਨ ਦਿਲ ਦੀ ਬੀਮਾਰੀ ਤੋਂ ਪੀੜਤ ਲੜਕੀ ਮਾਨਸੀ ਦੀ ਜਾਨ ਬਚਾਈ ਗਈ। ਸਾਬਕਾ ਮੰਤਰੀ ਸਾਵਿਤਰੀ ਜ਼ਿੰਦਲ ਨੇ ਜ਼ਿੰਦਲ ਹਸਪਤਾਲ ਨੂੰ ਲੜਕੀ ਦਾ ਆਪਰੇਸ਼ਨ ਕਰਨ ਦੇ ਹੁਕਮ ਦਿੱਤੇ ਸਨ।  ਬੱਚੀ ਦਿਲ ''ਚ ਛੇਦ ਦੀ ਬੀਮਾਰੀ ਤੋਂ ਪੀੜਤ ਸੀ। ਡਾਕਟਰਾਂ ਨੇ ਉਸ ਦਾ ਛੇਦ ਬੰਦ ਕਰ ਦਿੱਤਾ ਤੇ ਉਸ ਦੇ ਦਿਲ ਦੀ ਆਕ੍ਰਿਤੀ ਨੂੰ ਠੀਕ ਕਰ ਦਿੱਤਾ। ਬੱਚੀ ਨੂੰ ਹਸਪਤਾਲ ਤੋਂ ਹੀ ਦਵਾਈਆਂ ਮਿਲ ਰਹੀਆਂ ਹਨ। ਦਿਲ ਰੋਗ ਮਾਹਰ ਡਾਕਟਰ ਐਸ. ਕੇ. ਚੌਧਰੀ ਨੇ ਕਿਹਾ ਕਿ ਮਾਨਸੀ ਨੂੰ ਏਬਸਟਿਨ ਏਨੋਮੇਲੀ ਨਾਮੀ ਦਿਲ ਦਾ ਰੋਗ ਸੀ, ਜਿਸ ਕਾਰਨ ਉਸ ਦੀ ਜ਼ਿੰਦਗੀ ਨੂੰ ਖਤਰਾ ਸੀ। ਡਾਕਟਰਾਂ ਦੀ ਟੀਮ ਨੂੰ ਆਪਰੇਸ਼ਨ ਕਰਨ ''ਚ 6 ਘੰਟੇ ਦਾ ਸਮਾਂ ਲੱਗਾ। ਮਾਨਸੀ ਦੀ ਮਾਤਾ ਮਨਜ਼ੂਰੀ ਕਰਦੀ ਹੈ। 
ਮਿਰਜਾਪੁਰ ਰੋਡ ਸਥਿਤ ਕਾਲੋਨੀ ਸ਼੍ਰੀਨਗਰ ਦੇ ਆਟੋ ਮਾਰਕੀਟ ''ਚ ਮਿਸਤਰੀ ਅਨੂਪ ਸਿੰਘ ਦੀ 12 ਸਾਲ ਦੀ ਲੜਕੀ ਨੂੰ ਦਿਲ ਵਿਚ ਦਰਦ ਹੋਇਆ ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਦਿਲ ''ਚ ਛੇਦ ਹੈ। ਇਕ ਵਾਲਵ ਖਰਾਬ ਹੈ ਤੇ ਦਿਲ ਦੀ ਆਕ੍ਰਿਤੀ ਵੀ ਬਦਲ ਗਈ ਹੈ। ਡਾਕਟਰਾਂ ਨੇ ਇਸ ਮੁਸ਼ਕਲ ਅਤੇ ਜ਼ੋਖਮ ਭਰੇ ਆਪਰੇਸ਼ਨ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਅਨੂਪ ਕੋਲ ਇੰਨੀ ਰਾਸ਼ੀ ਨਹੀਂ ਸੀ। ਗੁਆਂਢੀਆਂ ਨੇ ਇਸ ਪਰਿਵਾਰ ਦੀ ਮਦਦ ਲਈ ਰਾਸ਼ੀ ਵੀ ਇਕੱਠੀ ਕੀਤੀ। ਇਸ ਦਰਮਿਆਨ ਇਹ ਪਰਿਵਾਰ ਜ਼ਿੰਦਲ ਹਾਊਸ ''ਚ ਸ਼੍ਰੀਮਤੀ ਜ਼ਿੰਦਲ ਨੂੰ ਮਿਲਿਆ ਅਤੇ ਉਨ੍ਹਾਂ ਤੋਂ ਮਦਦ ਦੀ ਅਪੀਲ ਕੀਤੀ ਸੀ। ਆਪਣੇ ਬੱਚੀ ਨੂੰ ਸਹੀ ਸਲਾਮਤ ਦੇਖ ਮਾਂ-ਬਾਪ ਖੁਸ਼ ਹਨ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Tanu

News Editor

Related News