ਪੰਜਾਬ 'ਚ ਦੋ ਘਰਾਂ ਦੇ ਬੁੱਝੇ ਚਿਰਾਗ, ਦੋ ਜਿਗਰੀ ਦੋਸਤਾਂ ਦੀ ਇਕੱਠਿਆਂ ਨਿਕਲੀ ਜਾਨ
Monday, Jun 23, 2025 - 01:49 PM (IST)

ਫਤਿਹਗੜ੍ਹ ਚੂੜੀਆਂ(ਗੋਰਾਇਆ)- ਬੀਤੀ ਦੇਰ ਰਾਤ ਫਤਿਹਗੜ੍ਹ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਪਿੰਡ ਨਿਕੋਸਰਾਂ ਦੇ ਨਜ਼ਦੀਕ ਦੋ ਨਾਬਾਲਗ ਦੋਸਤਾਂ ਦੇ ਮੋਟਰਸਾਈਕਲ ਦੀ ਸੜਕ ਦੇ ਅੱਧ ਵਿਚਾਲੇ ਸਵੇਰ ਤੋਂ ਪਲਟੀ ਪਈ ਪਰਾਲੀ ਵਾਲੀ ਟਰਾਲੀ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਦੌਵਾਂ ਦੀ ਇਕੱਠਿਆਂ ਮੌਕੇ 'ਤੇ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਮੁਫਤ ਅਨਾਜ ਲੈਣ ਵਾਲੇ ਲੋਕਾਂ ਲਈ ਖ਼ਤਰੇ ਦੀ ਘੰਟੀ, ਪੋਰਟਲ 'ਚੋਂ ਡਿਲੀਟ ਹੋਣਗੇ ਨਾਂ
ਮ੍ਰਿਤਕਾਂ ਦੀ ਪਛਾਣ 15 ਸਾਲਾਂ ਮਨਜੋਤ ਸਿੰਘ ਪੁੱਤਰ ਰਣਜੀਤ ਸਿੰਘ ਪਿੰਡ ਚੱਕ ਮਹਿਮਾ ਅਤੇ 14 ਸਾਲਾਂ ਸ਼ੁਭਦੀਪ ਸਿੰਘ ਪੁੱਤਰ ਰਾਜਬੀਰ ਸਿੰਘ ਪਿੰਡ ਨਿਕੋਸਰਾਂ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੋਵੇਂ ਆਪਸ 'ਚ ਦੋਸਤ ਸਨ ਤੇ ਇਹ ਬੀਤੀ ਰਾਤ ਕਰੀਬ 9 ਵਜੇ ਪਿੰਡ ਨਿਕੋਸਰਾਂ ਪੈਟਰੋਲ ਪੰਪ ਤੋਂ ਤੇਲ ਪਵਾਉਣ ਲਈ ਜਾ ਰਹੇ ਸਨ । ਰਸਤੇ ਵਿੱਚ ਪਰਾਲੀ ਵਾਲੀ ਟਰਾਲੀ ਪਲਟੀ ਪਈ ਸੀ ਜਿਸ ਨਾਲ ਇਨ੍ਹਾਂ ਦੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ ਅਤੇ ਦੋਵਾਂ ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਦਲ ਖ਼ਾਲਸਾ ਦਾ ਇੰਸਟਾਗ੍ਰਾਮ ਅਕਾਊਂਟ ਭਾਰਤ ਸਰਕਾਰ ਨੇ ਕੀਤਾ ਬੰਦ, ਜਾਣੋ ਕਾਰਨ
ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਅਤੇ ਸਥਾਨਕ ਵਾਸੀਆਂ ਨੇ ਦੱਸਿਆ ਕਿ ਸਵੇਰ ਤੋਂ ਪਲਟੀ ਹੋਈ ਇਸ ਟਰਾਲੀ ਨੂੰ ਟਰੈਕਟਰ ਚਾਲਕ ਉਥੇ ਹੀ ਛੱਡ ਕੇ ਆਪਣਾ ਟਰੈਕਟਰ ਲੈ ਕੇ ਚਲਾ ਗਿਆ ਸੀ। ਜੇਕਰ ਇਸ ਰੋਡ ਨੂੰ ਸਮੇਂ ਸਿਰ ਖਾਲੀ ਕਰਵਾਇਆ ਹੁੰਦਾ ਤਾਂ ਇਹ ਵੱਡਾ ਹਾਦਸਾ ਹੋਣ ਤੋਂ ਟਲ ਸਕਦਾ ਸੀ। ਇਸ ਮੌਕੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਜਿੱਥੇ ਰੋ-ਰੋ ਬੁਰਾ ਹਾਲ ਹੈ ਉਥੇ ਹੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ
ਉਧਰ ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ 'ਤੇ ਪੁਲਸ ਪਾਰਟੀ ਪਹੁੰਚੀ ਅਤੇ ਜਾਂਚ ਆਰੰਭ ਦਿੱਤੀ ਹੈ। ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ 108 ਐਬੂਲੈਂਸ ਰਾਹੀਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤਾ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਜੋ ਵੀ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਿਕ ਮੈਂਬਰ ਬਿਆਨ ਦਰਜ ਕਰਵਾਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8