ਪੰਜਾਬ: 17 ਸਾਲਾਂ ਤੱਕ ਜ਼ਿੰਦਗੀ ਬਣੀ ਨਰਕ, ਵਿਅਕਤੀ ਨਾਲ ਹੋਈ ਹੱਡਬੀਤੀ ਜਾਣ ਕੇ ਖੜ੍ਹੇ ਹੋ ਜਾਣਗੇ ਰੌਂਗਟੇ

Friday, Jun 27, 2025 - 11:27 AM (IST)

ਪੰਜਾਬ: 17 ਸਾਲਾਂ ਤੱਕ ਜ਼ਿੰਦਗੀ ਬਣੀ ਨਰਕ, ਵਿਅਕਤੀ ਨਾਲ ਹੋਈ ਹੱਡਬੀਤੀ ਜਾਣ ਕੇ ਖੜ੍ਹੇ ਹੋ ਜਾਣਗੇ ਰੌਂਗਟੇ

ਤਰਨਤਾਰਨ (ਰਮਨ)- ਬੀਤੇ 17 ਸਾਲ ਤੋਂ ਉੱਤਰਾਖੰਡ ਨਿਵਾਸੀ ਇਕ ਵਿਅਕਤੀ ਨੂੰ ਬੰਦੂਆਂ ਮਜ਼ਦੂਰ ਬਣਾ ਉਸ ਪਾਸੋਂ ਜਬਰੀ ਮਜ਼ਦੂਰੀ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਹੇਠ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ 3 ਸਕੇ ਭਰਾਵਾਂ ਨੂੰ ਨਾਮਜ਼ਦ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ 17 ਸਾਲਾਂ ਤੋਂ ਸਬੰਧਤ ਗੁਜਰਾਂ ਵੱਲੋਂ ਘਰ ਵਿਚ ਭੁੱਖੇ-ਪਿਆਸੇ ਕੈਦ ਕਰਕੇ ਮਜ਼ਦੂਰੀ ਕਰਵਾਈ ਜਾ ਰਹੀ ਸੀ।

ਇਹ ਵੀ ਪੜ੍ਹੋ- ਪੰਜਾਬੀਓ ਖਿੱਚ ਲਓ ਤਿਆਰੀ,  27,28, ਤੇ 29 ਤਰੀਕਾਂ ਨੂੰ ਲੈ ਕੇ ਹੋਇਆ ਵੱਡਾ ਐਲਾਨ

ਜਾਣਕਾਰੀ ਦਿੰਦੇ ਹੋਏ ਰਾਜੇਸ਼ਵਰੀ ਪਤਨੀ ਪਲਵਿੰਦਰ ਸਿੰਘ ਵਾਸੀ ਦਿਆਲ ਤਹਿਸੀਲ ਬਲਾਚੌਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦਾ ਸਕਾ ਭਰਾ ਰਜੇਸ਼ ਕੁਮਾਰ ਪੁੱਤਰ ਆਸਾ ਲਾਲ ਨਿਵਾਸੀ ਪਿੰਡ ਕੌਸ ਬਲਿਆਰਾ ਜ਼ਿਲ੍ਹਾ ਚਮੋਲੀ ਉੱਤਰਾਖੰਡ ਜੋ ਕਰੀਬ 17 ਸਾਲ ਪਹਿਲਾਂ ਗੁੰਮ ਹੋ ਗਿਆ ਸੀ, ਜਿਸ ਤੋਂ ਬਾਅਦ ਉਸਦੀ ਕਾਫੀ ਭਾਲ ਕੀਤੀ ਗਈ ਪ੍ਰੰਤੂ ਉਹ ਨਹੀਂ ਮਿਲਿਆ। ਬੀਤੀ 16 ਜੂਨ ਨੂੰ ਸੋਸ਼ਲ ਮੀਡੀਆ ਉਪਰ ਬਾਬਾ ਰਤਨ ਦੇਵ ਸੇਵਾ ਸੋਸਾਇਟੀ ਪਿੰਡ ਮਰਹਾਣਾ ਵੱਲੋਂ ਇਕ ਪੋਸਟ ਸਾਂਝੀ ਕੀਤੀ ਗਈ ਸੀ। ਜਿਸ ਵਿਚ ਬੀਤੇ 17 ਸਾਲ ਤੋਂ ਜਬਰੀ ਬੰਦੂਆਂ ਮਜ਼ਦੂਰ ਬਣਾ ਕੇ ਦੋ ਵਿਅਕਤੀਆਂ ਪਾਸੋਂ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਦੀਨੇਵਾਲ ਵਿਖੇ ਗੁਜਰਾਂ ਵੱਲੋਂ ਮਜ਼ਦੂਰੀ ਕਰਵਾਏ ਜਾਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ, ਜਿਸ ਤੋਂ ਬਾਅਦ ਸੰਸਥਾ ਦੇ ਮੈਂਬਰ ਦੋਵਾਂ ਵਿਅਕਤੀਆਂ ਨੂੰ ਆਪਣੇ ਨਾਲ ਲੈ ਗਏ।

ਰਾਜੇਸ਼ਵਰੀ ਨੇ ਦੱਸਿਆ ਕਿ ਇਸ ਸੋਸ਼ਲ ਮੀਡੀਆ ਉਪਰ ਪਾਈ ਗਈ ਪੋਸਟ ਵਿਚ ਉਸਨੇ ਆਪਣੇ ਗੁੰਮ ਹੋਏ ਭਰਾ ਰਜੇਸ਼ ਕੁਮਾਰ ਨੂੰ ਪਹਿਚਾਣ ਲਿਆ, ਜਿਸ ਤੋਂ ਬਾਅਦ ਉਸਦੇ ਮਾਤਾ-ਪਿਤਾ ਬੀਤੀ 23 ਜੂਨ ਨੂੰ ਉਸ ਕੋਲ ਆ ਗਏ। ਜਿਸ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਕਰੀਬ 17 ਸਾਲ ਪਹਿਲਾਂ ਗੁੰਮ ਹੋਏ ਪਰਿਵਾਰਕ ਮੈਂਬਰ ਰਜੇਸ਼ ਕੁਮਾਰ ਨਾਲ ਮਿਲਾਇਆ, ਜਿਸ ਨੂੰ ਉਹ ਆਪਣੇ ਨਾਲ ਲੈ ਆਏ।

ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰ ਨੇ 9 ਮਹੀਨੇ ਦੀ ਗਰਭਵਤੀ ਨੂੰ ਦਿੱਤੀ ਦਰਦਨਾਕ ਮੌਤ, ਦੋ ਧੀਆਂ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ

ਮਾਮਲਾ ਜ਼ਿਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਉਪਰੰਤ ਨਾਇਬ ਤਹਿਸੀਲਦਾਰ ਪੱਟੀ ਕੁਲਵਿੰਦਰਜੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਗੋਇੰਦਵਾਲ ਸਾਹਿਬ ਮਨਦੀਪ ਸਿੰਘ ਦੀ ਅਗਵਾਈ ਵਾਲੀ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਪਿੰਡ ਦੀਨੇਵਾਲ ਗੁਜਰਾਂ ਦੇ ਘਰ ਰਿਹਾਅ ਕਰਵਾਏ ਗਏ ਬੰਦੂਆ ਮਜ਼ਦੂਰ ਰਾਜੇਸ਼ ਕੁਮਾਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਸਮੇਤ ਛਾਪੇਮਾਰੀ ਕੀਤੀ ਗਈ, ਜਿੱਥੇ ਟੀਮ ਨੂੰ ਕੋਈ ਵੀ ਪਰਿਵਾਰਕ ਮੈਂਬਰ ਘਰ ਵਿਚ ਮੌਜੂਦ ਨਹੀਂ ਮਿਲਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜੇਸ਼ਵਰੀ ਨੇ ਦੱਸਿਆ ਕਿ ਉਸ ਦੇ ਭਰਾ ਰਜੇਸ਼ ਕੁਮਾਰ ਨੂੰ ਪਿੰਡ ਦੀਨੇਵਾਲ ਦੇ ਗੁਜਰਾਂ ਵੱਲੋਂ ਜਬਰਦਸਤੀ ਘਰ ਵਿਚ ਕੈਦ ਕਰਕੇ ਰੱਖਿਆ ਗਿਆ ਸੀ, ਜਿਸ ਨੂੰ ਡੰਗਰਾਂ ਦੀ ਹਵੇਲੀ ਵਿਚ ਰੱਖਿਆ ਜਾਂਦਾ ਸੀ ਅਤੇ ਕਈ ਵਾਰ ਰੋਟੀ ਵੀ ਖਾਣ ਨੂੰ ਨਹੀਂ ਦਿੱਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਘਰ ਵਿਚ ਉਸਦੇ ਭਰਾ ਪਾਸੋਂ ਬੀਤੇ ਕਈ ਸਾਲਾਂ ਤੋਂ ਮਜ਼ਦੂਰੀ ਕਰਵਾਉਂਦੇ ਹੋਏ ਉਸ ਤੋਂ ਕੰਮ ਲਿਆ ਜਾ ਰਿਹਾ ਸੀ।

ਇਹ ਵੀ ਪੜ੍ਹੋਪੰਜਾਬ 'ਚ ਮੁਫਤ ਅਨਾਜ ਲੈਣ ਵਾਲੇ ਲੋਕਾਂ ਲਈ ਖ਼ਤਰੇ ਦੀ ਘੰਟੀ, ਪੋਰਟਲ 'ਚੋਂ ਡਿਲੀਟ ਹੋਣਗੇ ਨਾਂ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਦੀਪਕ ਪਾਰਕ ਨੇ ਦੱਸਿਆ ਕਿ ਇਸ ਮਾਮਲੇ ਵਿਚ ਰਜੇਸ਼ਵਰੀ ਪਤਨੀ ਪਲਵਿੰਦਰ ਸਿੰਘ ਦੇ ਬਿਆਨਾਂ ਹੇਠ ਮੀਆਂ ਗੁੱਜਰ, ਮਸਕੀਨ ਗੁਜਰ ਅਤੇ ਦੀਨ ਗੁਜਰ ਪੁੱਤਰਾਨ ਮਸੂਮ ਅਲੀ ਨਿਵਾਸੀ ਪਿੰਡ ਦੀਨੇਵਾਲ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਲਈ ਛਾਪੇਮਾਰੀ ਸ਼ੁਰੂ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਿਹਾਅ ਕਰਵਾਏ ਗਏ ਬੰਦੂਆ ਮਜ਼ਦੂਰ ਰਾਜੇਸ਼ ਕੁਮਾਰ ਨੂੰ ਉਸਦੇ ਪਰਿਵਾਰ ਹਵਾਲੇ ਕਾਨੂੰਨੀ ਤੌਰ 'ਤੇ ਕਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News