ਵਰਕਸ਼ਾਪ ''ਚ ਅੱਗ ਲੱਗਣ ਨਾਲ 2 ਕਾਰਾਂ ਸੜ ਕੇ ਹੋਈਆਂ ਸੁਆਹ

01/16/2017 6:00:09 PM

ਰੇਵਾੜੀ— ਧਾਰੂਹੇੜਾ ਦੇ ਨਜ਼ਦੀਕੀ ਪਿੰਡ ਮਹੇਸ਼ਵਰੀ ਸਥਿਤ ਨਿਰੰਜਨ ਕਾਲੋਨੀ ਦੀ ਇਕ ਵਰਕਸ਼ਾਪ ''ਚ ਐਤਵਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਉੱਥੇ ਰਿਪੇਅਰ ਹੇਤੂ ਆਈਆਂ 2 ਕਾਰਾਂ ਅਤੇ 3 ਇੰਜਣ ਸੜ ਕੇ ਨਸ਼ਟ ਹੋ ਗਏ। ਸ਼ੁੱਕਰ ਇਹ ਰਿਹਾ ਕਿ ਇਸ ਹਾਦਸੇ ''ਚ ਵਰਕਸ਼ਾਪ ''ਚ ਕੰਮ ਕ ਰਹੇ 2 ਕਰਮਚਾਰੀ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਸਲੀਮ ਖਾਨ ਦੀ ਨਿਰੰਜਨ ਕਾਲੋਨੀ ''ਚ ਗੱਡੀਆਂ ਨੂੰ ਠੀਕ ਕਰਨ ਦੀ ਵਰਕਸ਼ਾਪ ਹੈ। ਐਤਵਾਰ ਦੁਪਹਿਰ ਨੂੰ ਵਰਕਸ਼ਾਪ ''ਚ ਕਰਮਚਾਰੀ ਗੈਸ ਕਟਰ ਨਾਲ ਕੰਮ ਕਰ ਰਹੇ ਸਨ ਤਾਂ ਅਚਾਨਕ ਅੱਗ ਲੱਗ ਗਈ, ਜਿਸ ਨਾਲ ਰਿਪੇਅਰ ਲਈ ਆਈ ਇਕ ਜੈਨ ਅਤੇ ਇਕ ਫਿਸਟਾ ਗੱਡੀ ਸੜ ਗਈ।
ਨਾਲ ਹੀ ਉੱਥੇ ਰੱਖੇ 3 ਇੰਜਣ ਵੀ ਸੜ ਗਏ। ਸੂਚਨਾ ਮਿਲਣ ਤੋਂ ਬਾਅਦ ਧਾਰੂਹੇੜਾ ਸੈਕਟਰ-6 ਪੁਲਸ ਚੌਕੀ ਇੰਚਾਰਜ ਵਿਰੇਂਦਰ ਸਿੰਘ ਮੌਕੇ ''ਤੇ ਪੁੱਜੇ। ਭਿਵਾੜੀ ਅਤੇ ਧਾਰੂਹੇੜਾ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਨੇ ਕਰੀਬ ਇਕ ਘੰਟੇ ਬਾਅਦ ਅੱਗ ''ਤੇ ਕਾਬੂ ਪਾਇਆ। ਉਨ੍ਹਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਸਮਝਦਾਰੀ ਨਾਲ ਜਲਦੀ ਹੀ ਅੱਗ ''ਤੇ ਕਾਬੂ ਪਾ ਲਿਆ ਗਿਆ ਨਹੀਂ ਤਾਂ ਨੇੜੇ-ਤੇੜੇ ਦੀਆਂ ਦੁਕਾਨਾਂ ਵੀ ਲਪੇਟ ''ਚ ਆ ਸਕਦੀਆਂ ਸਨ।


Disha

News Editor

Related News