ਚੌਥੀ ਜਮਾਤ ਦੇ ਵਿਦਿਆਰਥੀ ਦੇ ਪੈਰ ’ਤੇ 3 ਸਹਿਪਾਠੀਆਂ ਨੇ ਕੀਤੇ ਜਿਓਮੈਟਰੀ ਕੰਪਾਸ ਨਾਲ 108 ਵਾਰ
Tuesday, Nov 28, 2023 - 10:29 AM (IST)
ਇੰਦੌਰ (ਭਾਸ਼ਾ)- ਇੰਦੌਰ ਦੇ ਇਕ ਪ੍ਰਾਈਵੇਟ ਸਕੂਲ ਵਿਚ ਲੜਾਈ ਦੌਰਾਨ ਚੌਥੀ ਜਮਾਤ ਦੇ ਇਕ ਵਿਦਿਆਰਥੀ ਨੂੰ ਉਸਦੇ ਤਿੰਨ ਸਹਿਪਾਠੀਆਂ ਨੇ ਰੇਖਾਗਣਿਤ ਦੀ ਪੜ੍ਹਾਈ ਵਿਚ ਵਰਤੇ ਜਾਂਦੇ ਜਿਓਮੈਟਰੀ ਕੰਪਾਸ ਨਾਲ ਕਥਿਤ ਤੌਰ ’ਤੇ ਲੱਤ ’ਤੇ 108 ਵਾਰ ਕੀਤੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਨੋਟਿਸ ਲੈਂਦਿਆਂ ਬਾਲ ਕਲਿਆਣ ਕਮੇਟੀ (ਸੀ. ਡਬਲਿਯੂ. ਸੀ.) ਨੇ ਸੋਮਵਾਰ ਨੂੰ ਪੁਲਸ ਤੋਂ ਜਾਂਚ ਰਿਪੋਰਟ ਤਲਬ ਕੀਤੀ ਹੈ।
ਇਹ ਵੀ ਪੜ੍ਹੋ : ਭਿਆਨਕ ਹਾਦਸਾ, ਦੋਸਤ ਦੇ ਵਿਆਹ ਤੋਂ ਪਰਤ ਰਹੇ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ
ਸੀ. ਡਬਲਿਯੂ. ਸੀ. ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੀ. ਡਬਲਿਯੂ. ਸੀ. ਪ੍ਰਧਾਨ ਪੱਲਵੀ ਪੋਰਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਘਟਨਾ 24 ਨਵੰਬਰ ਨੂੰ ਐਰੋਡ੍ਰਮ ਥਾਣਾ ਖੇਤਰ ਦੇ ਇਕ ਨਿੱਜੀ ਸਕੂਲ ’ਚ ਹੋਈ ਲੜਾਈ ਦੌਰਾਨ ਵਾਪਰੀ ਸੀ। ਪੀੜਤ ਬੱਚੇ ਦੇ ਪਿਤਾ ਨੇ ਦੋਸ਼ ਲਾਇਆ ਕਿ 24 ਨਵੰਬਰ ਨੂੰ ਦੁਪਹਿਰ 2 ਵਜੇ ਦੇ ਕਰੀਬ ਇਕ ਪ੍ਰਾਈਵੇਟ ਸਕੂਲ ਵਿਚ ਉਸ ਦੇ ਬੇਟੇ ’ਤੇ ਉਸ ਦੇ ਤਿੰਨ ਸਹਿਪਾਠੀਆਂ ਨੇ ਜਿਓਮੈਟਰੀ ਕੰਪਾਸ ਨਾਲ 108 ਵਾਰ ਕੀਤੇ, ਜਿਸ ਨਾਲ ਉਸ ਦੀ ਲੱਤ ’ਤੇ ਨਿਸ਼ਾਨ ਪੈ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8