ਰਾਮਲਲਾ ਲਈ ਕੰਨੌਜ ਦੇ ਕਾਰੋਬਾਰੀ ਨੇ ਤਿਆਰ ਕੀਤਾ ਖ਼ਾਸ ਤਰ੍ਹਾਂ ਦਾ ਪਰਫਿਊਮ
Friday, Jan 12, 2024 - 01:13 PM (IST)

ਅਯੁੱਧਿਆ (ਭਾਸ਼ਾ)- ਅਯੁੱਧਿਆ 'ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਕਈ ਰਾਮ ਭਗਤਾਂ ਦੇ ਉਤਸ਼ਾਹ ਵਿਚਾਲੇ ਕੰਨੌਜ ਦੇ ਪਰਫਿਊਮ ਕਾਰੋਬਾਰੀਆਂ ਨੇ ਰਾਮਲਲਾ ਨੂੰ ਮਹਿਕਾਉਣ ਲਈ ਖ਼ਾਸ ਸੁਗੰਧ ਤਿਆਰ ਕੀਤੀ ਹੈ। ਇਹ ਪਰਫਿਊਮ ਵੀਰਵਾਰ ਨੂੰ ਕਾਰਸੇਵਕਪੁਰਮ ਪਹੁੰਚ ਗਿਆ। ਕੰਨੌਜ 'ਅਤਰਸ ਐਂਡ ਪਰਫਿਊਨ ਐਸੋਸੀਏਸ਼ਨ' ਦੇ ਮੁਖੀ ਪਵਨ ਤ੍ਰਿਵੇਦੀ ਨੇ ਦੱਸਿਆ ਕਿ ਭਗਵਾਨ ਨੂੰ ਭੇਂਟ ਕਰਨ ਲਈ ਕੇਵੜਾ ਜਲ ਪੁਰੀ ਦੇ ਜਗਨਨਾਥ ਮੰਦਰ ਦੀ ਧਰਤੀ ਓਡੀਸ਼ਾ 'ਚ ਤਿਆਰ ਕਰ ਕੇ ਕੰਨੌਜ ਲਿਆਂਦਾ ਗਿਆ। ਪੱਛਮ ਅਤੇ ਦੱਖਣ ਤੋਂ ਚੰਦਨ ਤੇਲ ਅਤੇ ਸੰਦਲ ਜਲ ਤਿਆਰ ਕਰਨ ਲਈ ਕਰਨਾਟਕ ਅਤੇ ਮਹਾਰਾਸ਼ਟਰ ਤੋਂ ਚੰਦਨ ਦੀ ਲੱਕੜ ਮੰਗਵਾਈ ਗਈ। ਦੇਵਭੂਮੀ ਉੱਤਰਾਖੰਡ ਤੋਂ ਜੜ੍ਹੀਆਂ-ਬੂਟੀਆਂ ਮੰਗਵਾ ਕੇ ਪਰਫਿਊਮ 'ਚ ਸ਼ਾਮਲ ਕੀਤੀਆਂ ਗਈਆਂ ਤਾਂ ਕਿ ਸਰਦੀ 'ਚ ਇਹ ਪਰਫਿਊਮ ਭਗਵਾਨ ਨੂੰ ਠੰਡ ਤੋਂ ਬਚਾਈ ਰੱਖੇ। ਪਰਫਿਊਮ 'ਚ ਕੰਨੌਜ ਦੇ ਫੁੱਲ ਸ਼ਾਮਲ ਕੀਤੇ ਗਏ।
ਇਹ ਵੀ ਪੜ੍ਹੋ : ਜਗਨਨਾਥ ਮੰਦਰ ’ਚ ਫਟੀ ਜੀਨਸ, ਸਕਰਟ ਤੇ ਨਿੱਕਰ ਵਾਲੇ ਸ਼ਰਧਾਲੂਆਂ ’ਤੇ ਪਾਬੰਦੀ
ਕੰਨੌਜ ਤੋਂ ਭੇਜੀ ਗਈ ਭੇਂਟ 'ਚ 200 ਕਿਲੋ ਗੁਲਾਬ ਜਲ, 60 ਕਿਲੋ ਕੇਵੜਾ, 40 ਕਿਲੋ ਬੇਲਾ ਜਲ, 20 ਕਿਲੋ ਖਸ ਜਲ, 20 ਕਿਲੋ ਚੰਦਨ ਜਲ, 20 ਕਿਲੋ ਮੇਂਹਦੀ ਜਲ, 20 ਕਿਲੋ ਚੰਦਨ ਜਲ ਸ਼ਾਮਲ ਹਨ। ਇਸ ਤੋਂ ਇਲਾਵਾ ਪਰਫਿਊਮ 'ਚ ਕੇਸਰ, ਚੰਪਾ, ਗੁਲਾਬ, ਕੇਵੜਾ, ਹਿਨਾ, ਸ਼ਮਾਮਾ, ਬੇਲਾ, ਮੇਂਹਦੀ ਅਤੇ ਚੰਦਨ ਦਾ ਪਰਫਿਊਮ ਵੀ ਸ਼ਾਮਲ ਹੈ। ਪਰਫਿਊਮ ਕਾਰੋਬਾਰੀ ਪ੍ਰਭਾਤ ਦੁਬੇ ਅਤੇ ਸ਼ਿਵਮ ਦੁਬੇ ਨੇ ਦੱਸਿਆ ਕਿ 200 ਕਿਲੋ ਗੁਲਾਬ ਜਲ ਤਿਆਰ ਕਰਨ ਲਈ ਇਕ ਹਜ਼ਾਰ ਕੁਇੰਟਲ ਫੁੱਲ ਨੂੰ ਇਕ ਵੱਡੇ ਭਾਂਡੇ 'ਚ ਪਾਇਆ ਜਾਂਦਾ ਹੈ। ਇਸ ਨੂੰ ਇਕ ਖ਼ਾਸ ਤਾਪਮਾਨ 'ਤੇ ਕਰੀਬ 10 ਘੰਟੇ ਪਕਾਇਆ ਜਾਂਦਾ ਹੈ। ਆਸਵਨ ਵਿਧੀ ਨਾਲ ਇਹ ਦੂਜੇ ਭਾਂਡੇ 'ਚ ਪਹੁੰਚਦਾ ਹੈ। ਫਿਰ ਇਸ ਨੂੰ 10 ਘੰਟੇ ਤੱਕ ਠੰਡਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਗੁਲਾਬ ਜਲ ਤਿਆਰ ਹੁੰਦਾ ਹੈ। ਇਕ ਹੋਰ ਪਰਫਿਊਮ ਕਾਰੋਬਾਰੀ ਕਨ੍ਹਈਆ ਦੀਕਸ਼ਿਤ ਨੇ ਦੱਸਿਆ ਕਿ ਕਰੀਬ 10 ਕੁਇੰਟਲ ਪੱਕੀ ਹੋਈ ਮਿੱਟੀ ਨਾਲ ਇਸ ਵਿਧੀ ਨਾਲ ਮਿੱਟੀ ਦਾ ਪਰਫਿਊਮ ਤਿਆਰ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8