ਜੰਮੂ ਕਸ਼ਮੀਰ : ਬੱਸ ਸੜਕ ਤੋਂ ਫਿਸਲ ਕੇ ਨਹਿਰ ''ਚ ਡਿੱਗੀ, 19 ਲੋਕ ਜ਼ਖ਼ਮੀ

Tuesday, Jun 20, 2023 - 11:39 AM (IST)

ਜੰਮੂ ਕਸ਼ਮੀਰ : ਬੱਸ ਸੜਕ ਤੋਂ ਫਿਸਲ ਕੇ ਨਹਿਰ ''ਚ ਡਿੱਗੀ, 19 ਲੋਕ ਜ਼ਖ਼ਮੀ

ਸਾਂਬਾ (ਭਾਸ਼ਾ)- ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਮੰਗਲਵਾਰ ਤੜਕੇ ਬੱਸ ਸੜਕ ਤੋਂ ਫਿਸਲ ਕੇ ਨਹਿਰ 'ਚ ਡਿੱਗ ਗਈ। ਇਸ ਹਾਦਸੇ 'ਚ ਔਰਤਾਂ ਅਤੇ ਬੱਚਿਆਂ ਸਣੇ 19 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਮੋਤਰਾ ਚੰਨੀ ਇਲਾਕੇ 'ਚ ਡਰਾਈਵਰ ਦੇ, ਬੱਸ ਤੋਂ ਕੰਟਰੋਲ ਗੁਆਉਣ ਤੋਂ ਬਾਅਦ ਇਹ ਘਟਨਾ ਹੋਈ। 

ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਸਥਾਨਕ ਲੋਕ ਅਤੇ ਪੁਲਸ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਕੁਝ ਜ਼ਖ਼ਮੀਆਂ ਨੂੰ ਘਗਵਾਲ ਟਰਾਮਾ ਸੈਂਟਰ 'ਚ ਦਾਖ਼ਲ ਕਰਵਾਇਆ, ਜਦੋਂ ਕਿ ਕੁਝ ਜ਼ਖ਼ਮੀਆਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ 'ਚ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਸ਼ਾਮਲ ਹਨ। ਸਾਰੇ ਮਜ਼ਦੂਰ ਇਕ ਇੱਟ ਭੱਠੇ 'ਤੇ ਕੰਮ ਕਰਨ ਲਈ ਕਸ਼ਮੀਰ ਜਾ ਰਹੇ ਸਨ।


author

DIsha

Content Editor

Related News