15 ਸਾਲ ਛੋਟੇ ਮੁੰਡੇ ਨਾਲ ਭੱਜੀ ਭਾਜਪਾ ਆਗੂ, ਬੱਚਾ ਤੇ ਕਰੋੜਾਂ ਰੁਪਏ ਲੈ ਗਈ ਨਾਲ

Tuesday, Sep 24, 2024 - 02:49 PM (IST)

ਗੋਪੀਗੰਜ : ਉੱਤਰ ਪ੍ਰਦੇਸ਼ ਦੇ ਭਦੋਹੀ 'ਚ ਭਾਜਪਾ ਨੇਤਾ ਦੀ ਪਤਨੀ ਅਤੇ 2 ਬੱਚਿਆਂ ਦੀ ਮਾਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਮਹਿਲਾ ਖੁਦ ਵੀ ਭਾਜਪਾ ਦੀ ਨੇਤਾ ਹੈ ਅਤੇ ਚੇਅਰਮੈਨ ਦੀ ਚੋਣ ਵੀ ਲੜ ਚੁੱਕੀ ਹੈ। ਜਿਸ ਵਿਅਕਤੀ ਨਾਲ ਭਾਜਪਾ ਆਗੂ ਫਰਾਰ ਹੋਈ ਹੈ, ਉਹ ਯੂਪੀ ਪੁਲਸ ਵਿੱਚ ਕਾਂਸਟੇਬਲ ਹੈ। ਔਰਤ ਦਾ ਇਹ ਪ੍ਰੇਮੀ ਆਪਣੇ ਘਰ ਕਿਰਾਏ 'ਤੇ ਰਹਿੰਦਾ ਸੀ। ਔਰਤ ਦੀ ਉਮਰ 45 ਸਾਲ ਹੈ, ਜਦਕਿ ਕਾਂਸਟੇਬਲ ਉਸ ਤੋਂ 15 ਸਾਲ ਛੋਟਾ ਹੈ। ਭਾਵ ਉਹ 30 ਸਾਲ ਦਾ ਹੈ। ਪੁਲਸ ਨੇ ਔਰਤ ਦੇ ਪਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਕਾਂਸਟੇਬਲ ਨਾਲ ਘਰੋਂ 2.5 ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਭੱਜ ਗਈ ਹੈ। ਪਤੀ ਨੇ ਕਾਂਸਟੇਬਲ 'ਤੇ ਪਤਨੀ ਨੂੰ ਫਸਾਉਣ ਦਾ ਦੋਸ਼ ਲਗਾਇਆ ਹੈ। ਪਤੀ ਨੇ ਕਿਹਾ- ਮੇਰੀ ਪਤਨੀ ਦੀ ਉਮਰ 45 ਸਾਲ ਅਤੇ ਕਾਂਸਟੇਬਲ ਦੀ ਉਮਰ 30 ਸਾਲ ਹੈ। ਦੋਵਾਂ ਵਿੱਚ ਕੋਈ ਮੇਲ ਨਹੀਂ ਹੈ। ਸਿਰਫ ਪੈਸੇ ਖਾਤਰ ਕਾਂਸਟੇਬਲ ਉਸਦੀ ਪਤਨੀ ਨਾਲ ਭੱਜ ਗਿਆ ਹੈ। ਉਹ ਉਸਦਾ ਕਤਲ ਵੀ ਕਰ ਸਕਦਾ ਹੈ।

ਮਾਮਲਾ ਗੋਪੀਗੰਜ ਨਗਰ ਦਾ ਹੈ। ਇੱਥੇ ਰਹਿਣ ਵਾਲੇ ਭਾਜਪਾ ਆਗੂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ- ਕਰੀਬ ਇੱਕ ਸਾਲ ਪਹਿਲਾਂ ਕਾਂਸਟੇਬਲ ਵਿਨੈ ਤਿਵਾੜੀ ਉਰਫ਼ ਰਾਜ ਤਿਵਾੜੀ ਵਾਸੀ ਗੋਂਡਾ ਉਨ੍ਹਾਂ ਦੇ ਘਰ ਕਿਰਾਏ 'ਤੇ ਰਹਿਣ ਲਈ ਆਇਆ ਸੀ। ਕਾਂਸਟੇਬਲ ਦਾ ਕਦੋਂ ਉਸਦੀ ਪਤਨੀ ਨਾਲ ਅਫੇਅਰ ਹੋ ਗਿਆ, ਉਸ ਨੂੰ ਇਸ ਬਾਰੇ ਪਤਾ ਵੀ ਨਹੀਂ ਲੱਗਾ। ਕਾਂਸਟੇਬਲ ਨੇ ਬੜੀ ਚਲਾਕੀ ਨਾਲ ਉਸਦੀ ਪਤਨੀ ਨੂੰ ਆਪਣੇ ਝੂਠੇ ਪਿਆਰ ਦੇ ਜਾਲ ਵਿੱਚ ਫਸਾ ਲਿਆ।ਉਸ ਦੀ ਪਤਨੀ ਦੀਆਂ ਕੁਝ ਗਲਤ ਤਸਵੀਰਾਂ ਅਤੇ ਫੋਟੋਆਂ ਖਿੱਚ ਕੇ ਉਹ ਉਸਨੂੰ ਬਲੈਕਮੇਲ ਕਰਨ ਲੱਗਾ ਅਤੇ ਕਿਹਾ ਕਿ ਜੇਕਰ ਉਸ ਨੇ ਮੂੰਹ ਖੋਲ੍ਹਿਆ ਤਾਂ ਸਾਰਿਆਂ ਨੂੰ ਫਸਾਵਾਂਗਾ।

ਕੀ ਕਿਹਾ ਭਾਜਪਾ ਆਗੂ ਨੇ?

ਭਾਜਪਾ ਨੇਤਾ ਨੇ ਕਿਹਾ- ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਮੈਂ ਆਪਣੀ ਪਤਨੀ ਨੂੰ ਵੀ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸੁਧਾਰ ਨਹੀਂ ਹੋਇਆ। ਕਾਂਸਟੇਬਲ ਨੂੰ ਘਰੋਂ ਬਾਹਰ ਕੱਢੇ ਜਾਣ ਤੋਂ ਬਾਅਦ ਉਸ ਨੇ ਸਾਡੇ ਵਿਰੁੱਧ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਸਾਜ਼ਿਸ਼ ਰਚੀ। ਇਸੇ ਰੰਜਿਸ਼ ਦੇ ਚੱਲਦਿਆਂ 28 ਅਗਸਤ ਨੂੰ ਉਸ ਨੇ ਮੇਰੀ ਪਤਨੀ ਨੂੰ ਵਰਗਲਾ ਲਿਆ ਅਤੇ ਉਹ ਉਸ ਨਾਲ ਫ਼ਰਾਰ ਹੋ ਗਈ। ਉਸ ਸਮੇਂ ਘਰ ਵਿੱਚ ਕੋਈ ਨਹੀਂ ਸੀ। ਇਸ ਦਾ ਫਾਇਦਾ ਉਠਾਉਂਦੇ ਹੋਏ ਪਤਨੀ ਘਰੋਂ ਨਿਕਲਣ ਸਮੇਂ ਘਰ 'ਚ ਰੱਖੇ 2 ਕਰੋੜ ਦੇ ਗਹਿਣੇ ਅਤੇ 4 ਲੱਖ ਰੁਪਏ ਦੀ ਨਕਦੀ ਵੀ ਲੈ ਗਈ। ਇੰਨਾ ਹੀ ਨਹੀਂ ਉਹ ਆਪਣੇ ਸੱਤ ਸਾਲ ਦੇ ਬੇਟੇ ਨੂੰ ਵੀ ਆਪਣੇ ਨਾਲ ਲੈ ਗਈ।

ਪਤੀ ਨੇ ਕਿਹਾ- ਮੈਂ ਦੋਹਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਲੱਭ ਨਹੀਂ ਸਕਿਆ। ਭਾਜਪਾ ਆਗੂ ਨੇ ਇਹ ਵੀ ਦੋਸ਼ ਲਾਇਆ ਕਿ ਇਸ ਪੂਰੀ ਘਟਨਾ ਵਿੱਚ ਕੁਝ ਸਥਾਨਕ ਲੋਕ ਸ਼ਾਮਲ ਹਨ। ਇਸ ਤੋਂ ਪਹਿਲਾਂ ਜਦੋਂ ਕਾਂਸਟੇਬਲ ਵਿਨੈ ਤਿਵਾੜੀ ਕਿਰਾਏ 'ਤੇ ਰਹਿੰਦਾ ਸੀ ਤਾਂ ਕਈ ਵਾਰ ਘਰ 'ਚ ਗਲਤ ਕੰਮ ਕਰਦਾ ਫੜਿਆ ਗਿਆ ਸੀ। ਇਸ ਦੀ ਸੂਚਨਾ ਥਾਣਾ ਸਦਰ ਵਿੱਚ ਵੀ ਦਿੱਤੀ ਗਈ। ਉਸ ਨੂੰ ਥਾਣੇਦਾਰ ਦੀ ਮਦਦ ਨਾਲ ਹੀ ਘਰੋਂ ਬਾਹਰ ਕੱਢ ਦਿੱਤਾ ਗਿਆ ਸੀ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


DILSHER

Content Editor

Related News