67 ਸਾਲਾ ਬਜ਼ੁਰਗ ਨੇ 19 ਸਾਲਾ ਲੜਕੀ ਨਾਲ ਕੀਤਾ ਪ੍ਰੇਮ ਵਿਆਹ

Thursday, Aug 05, 2021 - 12:30 AM (IST)

ਪਲਵਲ (ਦਿਨੇਸ਼) : ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਹਥੀਨ ਖੇਤਰ ’ਚ ਪ੍ਰੇਮ ਵਿਆਹ ਦਾ ਬੜਾ ਹੀ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ 67 ਸਾਲਾ ਬਜ਼ੁਰਗ ਨੇ 19 ਸਾਲਾ ਲੜਕੀ ਨਾਲ ਵਿਆਹ ਕਰ ਲਿਆ ਹੈ। ਇੰਨਾ ਹੀ ਨਹੀਂ, ਦੋਵਾਂ ਨੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਕੇ ਆਪਣੇ ਪਤੀ-ਪਤਨੀ ਹੋਣ ਦੀ ਗੱਲ ਕਹਿ ਕੇ ਰਿਸ਼ਤੇਦਾਰਾਂ ਤੋਂ ਜਾਨ ਦਾ ਖਤਰਾ ਦੱਸਦਿਆਂ ਸੁਰੱਖਿਆ ਦੀ ਮੰਗ ਕੀਤੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ 67 ਸਾਲਾ ਬਜ਼ੁਰਗ ਦੇ 7 ਬੱਚੇ ਹਨ ਤੇ ਸਾਰੇ ਸ਼ਾਦੀਸ਼ੁਦਾ ਹਨ, ਜਦਕਿ ਲੜਕੀ ਵੀ ਪਹਿਲਾਂ ਤੋਂ ਸ਼ਾਦੀਸ਼ੁਦਾ ਸੀ। ਮਾਮਲੇ ’ਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪਲਵਲ ਜ਼ਿਲ੍ਹਾ ਪੁਲਸ ਕਪਤਾਨ ਦੀਪਕ ਗਹਿਲਾਵਤ ਨੂੰ ਹੁਕਮ ਜਾਰੀ ਕੀਤਾ ਹੈ ਕਿ ਇਕ ਟੀਮ ਦਾ ਗਠਨ ਕਰਨ, ਜਿਸ ’ਚ ਮਹਿਲਾ ਪੁਲਸ ਕਰਮਚਾਰੀ ਵੀ ਸ਼ਾਮਲ ਹੋਣ, ਜੋ ਲੜਕੀ ਦੀ ਸੁਰੱਖਿਆ ਕਰਨ ਤੇ ਬਜ਼ੁਰਗ ਵਿਅਕਤੀ ਬਾਰੇ ਪੂਰੀ ਜਾਂਚ-ਪੜਤਾਲ ਕਰਨ।

ਇਹ ਵੀ ਪੜ੍ਹੋ : ਪ੍ਰਨੀਤ ਕੌਰ ਨੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ, ਵਿਦੇਸ਼ ਵਸਣ ਦੇ ਚਾਹਵਾਨਾਂ ਨਾਲ ਹੁੰਦੀ ਧੋਖਾਧੜੀ ਦਾ ਚੁੱਕਿਆ ਮੁੱਦਾ

ਉਪ ਪੁਲਸ ਕਪਤਾਨ ਰਤਨਦੀਪ ਬਾਲੀ ਨੇ ਇਸ ਸਬੰਧੀ ਪੂਰੀ ਜਾਣਕਾਰੀ ਦੱਸਿਆ ਕਿ ਹਥੀਨ ਦੇ ਪਿੰਡ ਹੂੰਚਪੁਰੀ ਦੇ ਰਹਿਣ ਵਾਲੇ ਇੱਕ 67 ਸਾਲਾ ਵਿਅਕਤੀ ਨੇ ਨੂਹ ਜ਼ਿਲੇ ਦੇ ਇੱਕ ਪਿੰਡ ਦੀ 19 ਸਾਲਾ ਲੜਕੀ ਨਾਲ ਵਿਆਹ ਕੀਤਾ ਅਤੇ ਪਟੀਸ਼ਨ ਦਾਇਰ ਕਰ ਕੇ ਕਿਹਾ ਹੈ ਕਿ ਸਾਨੂੰ ਲੜਕੀ ਦੇ ਰਿਸ਼ਤੇਦਾਰਾਂ ਤੋਂ ਜਾਨ ਦਾ ਖਤਰਾ ਹੈ। ਸਾਨੂੰ ਹਾਈਕੋਰਟ ਤੋਂ ਹੁਕਮ ਮਿਲਿਆ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਦੋਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਡੀ. ਐੱਸ. ਪੀ. ਰਤਨਦੀਪ ਬਾਲੀ ਨੇ ਦੱਸਿਆ ਕਿ ਬਜ਼ੁਰਗ ਅਤੇ ਲੜਕੀ ਦੋਵੇਂ ਪਹਿਲਾਂ ਹੀ ਵਿਆਹੇ ਹੋਏ ਹਨ ਅਤੇ ਬਜ਼ੁਰਗ ਦੇ 7 ਬੱਚੇ ਹਨ, ਜੋ ਸਾਰੇ ਸ਼ਾਦੀਸ਼ੁਦਾ ਹਨ ਤੇ ਉਸ ਦੀ ਘਰਵਾਲੀ ਦੀ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ, ਜਦਕਿ ਲਵ ਮੈਰਿਜ ਕਰਨ ਵਾਲੀ ਲੜਕੀ ਨੂੰ ਪਹਿਲੇ ਵਿਆਹ ਤੋਂ ਕੋਈ ਬੱਚਾ ਨਹੀਂ ਹੈ। ਰਤਨਦੀਪ ਨੇ ਦੱਸਿਆ ਕਿ ਲੜਕੀ ਦੇ ਰਿਸ਼ਤੇਦਾਰਾਂ ਦਾ ਪਿੰਡ ’ਚ ਜ਼ਮੀਨੀ ਵਿਵਾਦ ਸੀ ਅਤੇ ਪ੍ਰੇਮ ਵਿਆਹ ਕਰਨ ਵਾਲਾ ਵਿਅਕਤੀ ਇਨ੍ਹਾਂ ਦੀ ਮਦਦ ਕਰਨ ਜਾਂਦਾ ਸੀ, ਜਿਥੋਂ ਦੋਵਾਂ ਦਾ ਸੰਪਰਕ ਹੋਇਆ। ਡੀ. ਐੱਸ. ਪੀ. ਰਤਨਦੀਪ ਬਾਲੀ ਨੇ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਪੁਲਸ ਵੱਲੋਂ ਇਸੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਦਾ ਜਵਾਬ ਨਿਰਧਾਰਤ ਸਮੇਂ ’ਚ ਅਦਾਲਤ ’ਚ ਦਾਇਰ ਕੀਤਾ ਜਾਵੇਗਾ।


Manoj

Content Editor

Related News