150 ਫੁੱਟ ਡੂੰਘੇ ਬੋਰਵੈੱਲ ''ਚੋਂ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ ਗਿਆ 5 ਸਾਲ ਦਾ ਮਾਸੂਮ

Monday, Jun 14, 2021 - 05:57 PM (IST)

150 ਫੁੱਟ ਡੂੰਘੇ ਬੋਰਵੈੱਲ ''ਚੋਂ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ ਗਿਆ 5 ਸਾਲ ਦਾ ਮਾਸੂਮ

ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ 'ਚ ਫ਼ੌਜ ਅਤੇ ਐੱਨ.ਡੀ.ਆਰ.ਐੱਫ. ਨੇ ਬੋਰਵੈੱਲ 'ਚ ਡਿੱਗੇ 5 ਸਾਲਾ ਬੱਚੇ ਸ਼ਿਵਾ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਕਰੀਬ 9 ਘੰਟਿਆਂ ਦੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਿਆ ਗਿਆ। ਬੋਰਵੈੱਲ ਦੇ ਸਾਮਾਨ ਇਕ ਸੁਰੰਗ ਬਣਾਈ ਗਈ। 100 ਫੁੱਟ ਦੀ ਦੂਰੀ 'ਤੇ ਦੂਜਾ ਟੋਇਆ ਖੋਦ ਕੇ ਬੱਚੇ ਨੂੰ ਰੈਸਕਿਊ ਕੀਤਾ ਗਿਆ। ਇਹ ਘਟਨਾ ਆਗਰਾ ਦੇ ਨਿਬੋਹਰਾ ਖੇਤਰ ਦੇ ਇਕ ਪਿੰਡ ਦੀ ਹੈ। ਬੋਰਵੈੱਲ 'ਚ ਡਿੱਗੇ ਸ਼ਿਵਾ ਨੂੰ ਐੱਨ.ਡੀ.ਆਰ.ਐੱਫ. ਅਤੇ ਫ਼ੌਜ ਦੀ ਸਾਂਝੀ ਕੋਸ਼ਿਸ਼ ਨਾਲ ਸਹੀ ਸਲਾਮ ਬਾਹਰ ਕੱਢਿਆ ਗਿਆ।

ਦੱਸਣਯੋਗ ਹੈ ਕਿ ਸੋਮਵਾਰ ਨੂੰ ਖੇਡਦੇ ਸਮੇਂ 5 ਸਾਲਾ ਸ਼ਿਵਾ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ। ਥਾਣਾ ਇੰਚਾਰਜ ਸੂਰਜ ਪ੍ਰਸਾਦ ਨੇ ਦੱਸਿਆ ਕਿ ਸਵੇਰੇ 8.30 ਵਜੇ ਇਹ ਘਟਨਾ ਆਗਰਾ (ਗ੍ਰਾਮੀਣ) ਦੇ ਫਤਿਹਾਬਾਦ ਦੇ ਨਿਬੋਹਰਾ ਥਾਣੇ ਅਧੀਨ ਪਿੰਡ 'ਚ ਹੋਈ। ਬੱਚੇ ਦੀ ਗਤਿਵਿਧੀ ਦਾ ਪਤਾ ਲੱਗਾ ਹੈ ਅਤੇ ਉਹ ਜਵਾਬ ਵੀ ਦੇ ਰਿਹਾ ਸੀ। ਡਾਕਟਰਾਂ ਦੀ ਟੀਮ ਵੀ ਮੌਕੇ 'ਤੇ ਪਹੁੰਚ ਕੇ ਬੋਰਵੈੱਲ 'ਚ ਆਕਸੀਜਨ ਦੀ ਸਪਲਾਈ ਕਰਦੀ ਰਹੀ।

 


author

DIsha

Content Editor

Related News