96 ਸਾਲਾ ਅੰਮਾ ਨੇ 98 ਫੀਸਦੀ ਨੰਬਰ ਲੈ ਕੇ ਰਚਿਆ ਇਤਿਹਾਸ, ਸਿੱਖਿਆ ਮੰਤਰੀ ਨੇ ਦਿੱਤਾ ਇਹ ਤੋਹਫਾ

Thursday, Nov 08, 2018 - 12:17 PM (IST)

96 ਸਾਲਾ ਅੰਮਾ ਨੇ 98 ਫੀਸਦੀ ਨੰਬਰ ਲੈ ਕੇ ਰਚਿਆ ਇਤਿਹਾਸ, ਸਿੱਖਿਆ ਮੰਤਰੀ ਨੇ ਦਿੱਤਾ ਇਹ ਤੋਹਫਾ

ਅਲੱਪੁਝਾ— ਕੇਰਲ ਦੇ ਅਲੱਪੁਝਾ ਜ਼ਿਲੇ ਦੀ ਰਹਿਣ ਵਾਲੀ 96 ਸਾਲਾ ਕਾਰਤਿਆਨੀ ਅੰਮਾ ਨੇ ਪਿਛਲੇ ਦਿਨੀਂ ਸਰਕਾਰ ਵੱਲੋਂ ਚਲਾਏ ਜਾ ਰਹੇ 'ਵਰਣਮਾਲਾ' ਸਾਖਰਤਾ ਮਿਸ਼ਨ ਦੀ ਪ੍ਰੀਖਿਆ 'ਚ 98 ਫੀਸਦੀ ਅੰਕ ਹਾਸਲ ਕਰ ਇਤਿਹਾਸ ਰਚ ਦਿੱਤਾ ਸੀ। ਬੁੱਧਵਾਰ ਨੂੰ ਦੀਵਾਲੀ ਮੌਕੇ ਪ੍ਰਦੇਸ਼ ਦੇ ਸਿੱਖਿਆ ਮੰਤਰੀ ਨੇ ਉਨ੍ਹਾਂ ਦੇ ਘਰ ਜਾ ਕੇ ਲੈਪਟਾਪ ਦੇ ਕੇ ਸਨਮਾਨਿਤ ਕੀਤਾ। ਦੱਸ ਦਈਏ ਕਿ ਪ੍ਰੀਖਿਆ 'ਚ ਟਾਪ ਕਰਨ ਤੋਂ ਬਾਅਦ ਅੰਮਾ ਨੇ ਕੰਪਿਊਟਰ ਸਿੱਖਣ ਦੀ ਇੱਛਾ ਪ੍ਰਗਟਾਈ ਸੀ।

ਜ਼ਿਕਰਯੋਗ ਹੈ ਕਿ ਅੰਮਾ ਇਸ ਪ੍ਰੀਖਿਆ 'ਚ ਹਿੱਸਾ ਲੈਣ ਵਾਲੀ ਸਭ ਤੋਂ ਬਜ਼ੁਰਗ ਮਹਿਲਾ ਸੀ। ਇਸ ਪ੍ਰੀਖਿਆ 'ਚ ਕਰੀਬ 43 ਹਜ਼ਾਰ ਉਮੀਦਵਾਰਾਂ ਨੇ ਹਿੱਸਿਆ ਲਿਆ। ਇਸ ਮਿਸ਼ਨ 'ਚ ਲਿਖਣਾ, ਪੜ੍ਹਣਾ ਤੇ ਗਣਿਤ ਦੇ ਹੁਨਰ ਨੂੰ ਮਾਪਿਆ ਜਾਂਦਾ ਹੈ। ਇਹ ਪ੍ਰੀਖਿਆ ਇਸੇ ਸਾਲ ਅਗਸਤ 'ਚ ਹੋਈ ਸੀ। ਜਿਸ ਦੇ ਨਤੀਜੇ 31 ਅਕਤੂਬਰ ਨੂੰ ਐਲਾਨ ਕੀਤੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਅੰਮਾ ਨੇ ਕਈ ਪ੍ਰੀਖਿਆ ਦਿੱਤੇ ਹਨ ਤੇ ਕਈ ਰਿਕਾਰਡ ਵੀ ਬਣਾਏ ਹਨ। ਇਸ ਪ੍ਰੀਖਿਆ 'ਚ 80 ਕੈਦੀਆਂ ਨੇ ਵੀ ਹਿੱਸਾ ਲਿਆ ਸੀ।

96 ਸਾਲਾ ਬਜ਼ੁਰਗ ਔਰਤ ਨੇ ਦਿੱਤੀ ਪ੍ਰੀਖਿਆ, ਪ੍ਰਾਪਤ ਕੀਤਾ ਪਹਿਲਾ ਸਥਾਨ


Related News