RBI ਦੇ 90 ਸਾਲ ਪੂਰੇ : ਪ੍ਰਧਾਨ ਮੰਤਰੀ ਨੇ ਕੀਤੀ ਆਰਬੀਆਈ ਦੀ ਤਾਰੀਫ਼, ਲਾਂਚ ਕੀਤਾ 90 ਰੁਪਏ ਦਾ ਸਿੱਕਾ

Monday, Apr 01, 2024 - 01:24 PM (IST)

RBI ਦੇ 90 ਸਾਲ ਪੂਰੇ : ਪ੍ਰਧਾਨ ਮੰਤਰੀ ਨੇ ਕੀਤੀ ਆਰਬੀਆਈ ਦੀ ਤਾਰੀਫ਼, ਲਾਂਚ ਕੀਤਾ 90 ਰੁਪਏ ਦਾ ਸਿੱਕਾ

ਮੁੰਬਈ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 1 ਅਪ੍ਰੈਲ ਨੂੰ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਦੇ ਇੱਕ ਦਿਨ ਦੇ ਦੌਰੇ 'ਤੇ ਹਨ। ਅੱਜ ਦੇਸ਼ ਦੇ ਸਭ ਤੋਂ ਵੱਡੇ ਕੇਂਦਰੀ ਬੈਂਕ ਰਿਜ਼ਰਵ ਬੈਂਕ ਆਫ ਇੰਡੀਆ ਨੇ 90 ਸਾਲ ਪੂਰੇ ਕਰ ਲਏ ਹਨ ਅਤੇ ਨਵਾਂ ਵਿੱਤੀ ਸਾਲ 2024-25 ਵੀ ਸ਼ੁਰੂ ਹੋ ਗਿਆ ਹੈ। RBI ਦੇ 90 ਸਾਲ ਪੂਰੇ ਹੋਣ 'ਤੇ ਆਯੋਜਿਤ ਪ੍ਰੋਗਰਾਮ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ RBI ਦੇ ਗਵਰਨਰ ਸ਼ਕਤੀਕਾਂਤ ਦਾਸ ਵੀ ਮੌਜੂਦ ਸਨ ਅਤੇ ਉਨ੍ਹਾਂ ਸਾਰਿਆਂ ਨੇ RBI ਦੀ ਭੂਮਿਕਾ 'ਤੇ ਵਿਸਥਾਰ ਨਾਲ ਗੱਲਬਾਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ 90 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ।

ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਬੀਆਈ ਦੇ 90 ਸਾਲਾਂ ਦੇ ਕੰਮਕਾਜ ਬਾਰੇ ਗੱਲ ਕਰਦਿਆਂ ਕਿਹਾ ਕਿ ਦੇਸ਼ ਦੀ ਬੈਂਕਿੰਗ ਪ੍ਰਣਾਲੀ ਨੂੰ ਮਜ਼ਬੂਤ ​​ਰੱਖਣ ਵਿੱਚ ਆਰਬੀਆਈ ਦੀ ਭੂਮਿਕਾ ਬਹੁਤ ਮਹੱਤਵਪੂਰਨ ਅਤੇ ਵੱਡੀ ਰਹੀ ਹੈ। ਆਰਬੀਆਈ ਜੋ ਵੀ ਕੰਮ ਕਰਦਾ ਹੈ, ਉਸ ਦਾ ਸਿੱਧਾ ਅਸਰ ਦੇਸ਼ ਦੇ ਆਮ ਲੋਕਾਂ ਦੇ ਵਿੱਤ 'ਤੇ ਪੈਂਦਾ ਹੈ। ਆਰਬੀਆਈ ਨੇ ਆਖਰੀ ਮੀਲ 'ਤੇ ਖੜ੍ਹੇ ਲੋਕਾਂ ਨੂੰ ਵਿੱਤੀ ਸਮਾਵੇਸ਼ ਦੇ ਲਾਭ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੋਦੀ ਨੇ ਕਿਹਾ ਕਿ ਬੈਂਕਿੰਗ ਖੇਤਰ ਫ਼ਾਇਦੇ ਵਿਚ ਆ ਰਿਹਾ ਹੈ ਅਤੇ ਪਿਛਲੇ ਦਹਾਕੇ ਵਿੱਚ ਉਨ੍ਹਾਂ ਦੀ ਸਰਕਾਰ ਅਤੇ ਆਰਬੀਆਈ ਦੁਆਰਾ ਕੀਤੇ ਗਏ ਯਤਨਾਂ ਕਾਰਨ ਕਰਜ਼ੇ ਵਿੱਚ ਵਾਧਾ ਹੋ ਰਿਹਾ ਹੈ। 

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਨੂੰ ਅਗਲੇ 10 ਸਾਲਾਂ 'ਚ ਆਰਥਿਕ ਤੌਰ 'ਤੇ ਆਤਮ-ਨਿਰਭਰ ਬਣਨ ਦੀ ਲੋੜ ਹੈ ਤਾਂਕਿ ਦੇਸ਼ ਗਲੋਬਲ ਕਾਰਕਾਂ ਤੋਂ ਜ਼ਿਆਦਾ ਪ੍ਰਭਾਵਿਤ ਨਾ ਹੋਵੇ। ਰਿਜ਼ਰਵ ਬੈਂਕ ਦੇ 90 ਸਾਲ ਪੂਰੇ ਹੋਣ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੂਨ ਵਿਚ ਤੀਜੀ ਵਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ (ਐੱਨ.ਡੀ.ਏ.) ਦੇ ਸੱਤਾ 'ਚ ਆਉਣ 'ਤੇ ਸਾਰਿਆਂ ਲਈ ਬਹੁਤ ਸਾਰੇ ਕੰਮ ਪੈਦਾ ਹੋਣਗੇ। ਉਨ੍ਹਾਂ ਨੇ ਕਿਹਾ, “ਸਾਨੂੰ ਭਾਰਤ ਦੀ ਆਰਥਿਕ ਆਤਮ-ਨਿਰਭਰਤਾ ਨੂੰ ਵਧਾਉਣਾ ਹੋਵੇਗਾ।'' 

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਉੱਚ ਪੱਧਰ 'ਤੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਚਮਕੀ

ਉਨ੍ਹਾਂ ਨੇ ਅੱਗੇ ਕਿਹਾ ਕਿ ਜਨਤਕ ਖੇਤਰ ਦੇ ਬੈਂਕਾਂ ਦੇ ਕੁੱਲ ਐੱਨਪੀਏ, ਜੋ 2018 ਵਿੱਚ ਲਗਭਗ 11.25 ਫ਼ੀਸਦੀ ਸੀ, ਸਤੰਬਰ 2023 ਤੱਕ ਘਟ ਕੇ 3 ਫ਼ੀਸਦੀ ਤੋਂ ਘੱਟ ਹੋ ਗਿਆ। ਮੋਦੀ ਨੇ ਕਿਹਾ ਕਿ 'ਜੁੜਵਾਂ ਬੈਲੇਂਸ ਸ਼ੀਟਾਂ' ਦੀ ਸਮੱਸਿਆ ਹੁਣ ਬੀਤੇ ਸਮੇਂ ਦੀ ਗੱਲ ਹੋ ਗਈ ਹੈ ਅਤੇ ਬੈਂਕ ਹੁਣ ਕਰਜ਼ਿਆਂ 'ਚ 15 ਫ਼ੀਸਦੀ ਵਾਧਾ ਦਰਜ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਬੀਆਈ ਨੇ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮੋਦੀ ਨੇ ਕਿਹਾ ਕਿ ਆਰਬੀਆਈ ਨੇ ਵਾਰ-ਵਾਰ ਆਪਣੀ ਭਰੋਸੇਯੋਗਤਾ ਨੂੰ ਸਾਬਤ ਕੀਤਾ ਹੈ ਅਤੇ ਦੁਨੀਆ ਦੇ ਕਈ ਵੱਡੇ ਦੇਸ਼ਾਂ ਦੇ ਕੇਂਦਰੀ ਬੈਂਕਾਂ ਨਾਲੋਂ ਆਪਣੇ ਕੰਮਕਾਜ ਨੂੰ ਬਿਹਤਰ ਸਾਬਤ ਕੀਤਾ ਹੈ।

ਇਹ ਵੀ ਪੜ੍ਹੋ - ਵਧੇਗੀ ਹੋਮ ਲੋਨ ਦੀ EMI ਜਾਂ ਘੱਟ ਵਿਆਜ ’ਤੇ ਮਿਲੇਗਾ ਕਾਰ ਲੋਨ, RBI ਜਲਦ ਲੈ ਸਕਦਾ ਵੱਡਾ ਫ਼ੈਸਲਾ

PM ਮੋਦੀ ਨੇ ਲਾਂਚ ਕੀਤਾ 90 ਰੁਪਏ ਦਾ ਯਾਦਗਾਰੀ ਸਿੱਕਾ
ਭਾਰਤੀ ਰਿਜ਼ਰਵ ਬੈਂਕ ਦੇ 90 ਸਾਲ ਪੂਰੇ ਹੋਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ 90 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਪਹਿਲੀ ਵਾਰ 90 ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ ਹੈ। ਇਸ ਸਿੱਕੇ ਦੀ ਖ਼ਾਸੀਅਤ ਇਹ ਹੈ ਕਿ ਇਹ ਸ਼ੁੱਧ ਚਾਂਦੀ ਦਾ ਬਣਿਆ ਹੈ। ਇਸ ਤੋਂ ਇਲਾਵਾ ਇਸ 'ਚ 40 ਗ੍ਰਾਮ ਚਾਂਦੀ ਦੀ ਵਰਤੋਂ ਕੀਤੀ ਗਈ ਹੈ। 90 ਰੁਪਏ ਦੇ ਚਾਂਦੀ ਦੇ ਸਿੱਕੇ ਦੇ ਇੱਕ ਪਾਸੇ ਬੈਂਕ ਦਾ ਲੋਗੋ ਹੈ ਅਤੇ ਦੂਜੇ ਪਾਸੇ 90 ਰੁਪਏ ਦਾ ਮੁੱਲ ਲਿਖਿਆ ਹੋਇਆ ਹੈ। ਨਾਲ ਹੀ, ਇਸਦੇ ਸੱਜੇ ਪਾਸੇ ਹਿੰਦੀ ਵਿੱਚ ਭਾਰਤ ਅਤੇ ਖੱਬੇ ਪਾਸੇ ਅੰਗਰੇਜ਼ੀ ਵਿੱਚ ਲਿਖਿਆ ਹੋਵੇਗਾ। ਇਸ ਦੇ ਇੱਕ ਪਾਸੇ ਆਰਬੀਆਈ ਦਾ ਲੋਗੋ ਅਤੇ ਉਪਰਲੇ ਘੇਰੇ ਉੱਤੇ ਹਿੰਦੀ ਵਿੱਚ ਆਰਬੀਆਈ ਅਤੇ ਹੇਠਲੇ ਘੇਰੇ ਉੱਤੇ ਅੰਗਰੇਜ਼ੀ ਵਿੱਚ ਭਾਰਤੀ ਰਿਜ਼ਰਵ ਬੈਂਕ ਲਿਖਿਆ ਹੋਵੇਗਾ। ਲੋਗੋ ਦੇ ਹੇਠਾਂ RBI@90 ਲਿਖਿਆ ਹੋਵੇਗਾ।

ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News