ਜਨਮ ਦੇ 9 ਸਾਲਾਂ ਤੱਕ ਬਿਨਾਂ ਨਾਂ ਦੇ ਰਹੀ ਬੱਚੀ, ਤੇਲੰਗਾਨਾ ਦੇ CM ਨੇ ਰੱਖਿਆ ‘ਨਾਂ’, ਵਜ੍ਹਾ ਹੈ ਖ਼ਾਸ

Monday, Sep 19, 2022 - 11:36 AM (IST)

ਹੈਦਰਾਬਾਦ- ਤੇਲੰਗਾਨਾ ਦੀ 9 ਸਾਲ ਦੀ ਇਕ ਬੱਚੀ ਜਿਸ ਦਾ ਹੁਣ ਤੱਕ ਕੋਈ ਨਾਂ ਨਹੀਂ ਸੀ। ਆਖ਼ਰਕਾਰ ਕੱਲ ਆਪਣੇ ਮਾਤਾ-ਪਿਤਾ ਨਾਲ  ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ (ਕੇ.ਸੀ.ਆਰ.) ਨੂੰ ਮਿਲਣ ਮਗਰੋਂ ਉਸ ਨੂੰ ਇਕ ਨਾਂ ਮਿਲ ਗਿਆ। ਮਾਤਾ-ਪਿਤਾ, ਸੁਰੇਸ਼ ਅਤੇ ਅਨੀਤਾ ਦਾ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਤੋਂ ਆਪਣੀ ਬੱਚੀ ਦਾ ਨਾਂ ਰੱਖਵਾਉਣ ਦਾ ਸੁਫ਼ਨਾ 9 ਸਾਲਾਂ ਬਾਅਦ ਪੂਰਾ ਹੋਇਆ। 

ਇਹ ਵੀ ਪੜ੍ਹੋ- ਗੁਜਰਾਤ ’ਚ ਹਾਰ ਦੇ ਡਰ ਤੋਂ ‘ਆਪ’ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ BJP: ਕੇਜਰੀਵਾਲ

ਦਰਅਸਲ ਭੂਪਾਲਪੱਲੀ ਮੰਡਲ ਦੇ ਨੰਦੀਗ੍ਰਾਮ ਪਿੰਡ ਦੇ ਸੁਰੇਸ਼ ਅਤੇ ਅਨੀਤਾ ਨੇ ਮੁੱਖ ਮੰਤਰੀ ਦੀ ਅਗਵਾਈ ’ਚ ਤੇਲੰਗਾਨਾ ਸੂਬੇ ਦੇ ਅੰਦੋਲਨ ਵਿਚ ਸਰਗਰਮੀ ਨਾਲ ਹਿੱਸਾ ਲਿਆ ਸੀ। ਉਨ੍ਹਾਂ ਦੇ ਘਰ 2013 ਵਿਚ ਇਕ ਲੜਕੀ ਨੇ ਜਨਮ ਲਿਆ ਸੀ। ਉਨ੍ਹਾਂ ਆਪਣੀ ਲੜਕੀ ਦਾ ਨਾਮ ਤੇਲੰਗਾਨਾ ਅੰਦੋਲਨ ਦੇ ਨੇਤਾ ਅਤੇ ਮੁੱਖ ਮੰਤਰੀ ਕੇ. ਸੀ. ਆਰ. ਕੋਲੋਂ ਰੱਖਵਾਉਣ ਦਾ ਫ਼ੈਸਲਾ ਕੀਤਾ ਸੀ। ਬੱਚੀ ਦਾ ਪਾਲਣ-ਪੋਸ਼ਣ ਅੱਜ ਤੱਕ ਬਿਨਾਂ ਨਾਂ ਦੇ ਹੀ ਕੀਤਾ ਗਿਆ ਸੀ। 9 ਸਾਲ ਤੱਕ ਇਹ ਇੱਛਾ ਅਧੂਰੀ ਰਹੀ, ਇਸ ਦੌਰਾਨ ਲੜਕੀ ਦਾ ਕੋਈ ਨਾਂ ਨਹੀਂ ਰੱਖਿਆ ਗਿਆ। 

ਇਹ ਵੀ ਪੜ੍ਹੋ- ਭਾਰਤੀ ਰੇਲ ਨੇ ਮੱਛਰ ਮਾਰਨ ਲਈ ਚਲਾਈ ਸਪੈਸ਼ਲ ਟਰੇਨ, ਹੁਣ ਡੇਂਗੂ ਦਾ ਹੋਵੇਗਾ ਖ਼ਾਤਮਾ

ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਤੇਲੰਗਾਨਾ ਰਾਸ਼ਟਰ ਕਮੇਟੀ ਦੇ ਵਿਧਾਨ ਪਰੀਸ਼ਦ ਦੇ ਮੈਂਬਰ ਅਤੇ ਸਾਬਕਾ ਸਪੀਕਰ ਮਧੂਸੂਦਨ ਚਾਰੀ ਨੇ ਪਹਿਲ ਕੀਤੀ ਅਤੇ ਮਾਤਾ-ਪਿਤਾ ਅਤੇ ਬੱਚੀ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਦੇ ਅਧਿਕਾਰਤ ਆਵਾਸ ‘ਪ੍ਰਗਤੀ ਭਵਨ’ ਲੈ ਗਏ। ਮੁੱਖ ਮੰਤਰੀ ਕੇ.ਸੀ.ਆਰ. ਨੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ 9 ਸਾਲ ਦੀ ਬੇਟੀ ਦਾ ਨਾਂ ਮਹਤੀ ਰੱਖਿਆ। ਮੁੱਖ ਮੰਤਰੀ ਨੇ ਜੋੜੇ ਅਤੇ ਉਨ੍ਹਾਂ ਦੀ ਧੀ ਨੂੰ ਤੋਹਫ਼ੇ ਵੀ ਸੌਂਪੇ ਅਤੇ ਮਹਤੀ ਦੀ ਪੜ੍ਹਾਈ ਲਈ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਮੁੱਖ ਮੰਤਰੀ ਦਾ ਧੰਨਵਾਦ  ਜਤਾਇਆ।

ਇਹ ਵੀ ਪੜ੍ਹੋ-  ਸਕੂਲ ਦੀ ਲਿਫਟ ’ਚ ਫਸਣ ਨਾਲ 26 ਸਾਲਾ ਅਧਿਆਪਕਾ ਦੀ ਦਰਦਨਾਕ ਮੌਤ


Tanu

Content Editor

Related News