ਕੋਹਰੇ ਕਾਰਨ ਦਿੱਲੀ 'ਚ ਦੇਰੀ ਨਾਲ ਚੱਲੀਆਂ ਰੇਲਾਂ, ਯਾਤਰੀ ਪਰੇਸ਼ਾਨ

01/13/2019 10:34:45 AM

ਨਵੀਂ ਦਿੱਲੀ-ਦੇਸ਼ ਦੀ ਰਾਜਧਾਨੀ 'ਚ ਲਗਾਤਾਰ ਵੱਧਦੀ ਠੰਡ ਅਤੇ ਕੋਹਰੇ ਕਾਰਨ ਕਈ ਰੇਲਾਂ ਦੇਰੀ ਨਾਲ ਪਹੁੰਚ ਰਹੀਆਂ ਹਨ ਪਰ ਕੁਝ ਰੇਲਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕੋਹਰੇ ਕਾਰਨ 9 ਰੇਲਾਂ ਆਪਣੇ ਤੈਅ ਸਮੇਂ ਤੋਂ ਦੇਰੀ ਨਾਲ ਚੱਲੀਆਂ ਹਨ। ਰੇਲਾਂ ਦੇ ਪਹੁੰਚਣ 'ਚ ਹੋ ਰਹੀ ਦੇਰੀ ਤੋਂ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਹਰੇ ਕਾਰਨ ਨਾ ਸਿਰਫ ਰੇਲਾਂ ਬਲਕਿ ਸੜਕ ਆਵਾਜ਼ਾਈ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਰੋਜ਼ਾਨਾ ਯਾਤਰੀਆਂ ਨੂੰ ਇਸ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਤੋਂ ਇਲਾਵਾ ਸ਼ਨੀਵਾਰ ਨੂੰ ਕੋਹਰੇ ਕਾਰਨ ਸੱਤ ਰੇਲਾਂ ਦੇਰੀ ਨਾਲ ਪਹੁੰਚੀਆਂ। ਇਨ੍ਹਾਂ ਰੇਲਾਂ 'ਚ ਯਾਤਰੀ ਅਤੇ ਐਕਸਪ੍ਰੈਸ ਦੋਵੇਂ ਹੀ ਰੇਲਾਂ ਸ਼ਾਮਿਲ ਹਨ। ਰੇਲਾਂ ਤੋਂ ਇਲਾਵਾ ਸੜਕ ਆਵਾਜ਼ਾਈ ਦੀ ਗੱਲ ਕਰੀਏ ਤਾਂ ਬੱਸਾਂ ਦੇ ਸਮੇਂ 'ਚ ਵੀ ਕਾਫੀ ਦੇਰੀ ਹੋ ਰਹੀ ਹੈ। ਸੜਕ 'ਤੇ ਕੋਹਰੇ ਕਾਰਨ ਬੱਸਾਂ ਵੀ ਆਪਣੇ ਤੈਅ ਸਮੇਂ ਤੋਂ ਕਾਫੀ ਦੇਰੀ ਨਾਲ ਪਹੁੰਚ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਕੋਹਰੇ ਕਾਰਨ ਪਿਛਲੇ ਕਈ ਦਿਨਾਂ ਤੋਂ ਕਈ ਉਡਾਣਾਂ ਵੀ ਰੱਦ ਕੀਤੀਆਂ ਗਈਆਂ ਹਨ।


Iqbalkaur

Content Editor

Related News