ਮਹਾਰਾਸ਼ਟਰ ’ਚ ਕੌਣ ਕਰਾਉਣਾ ਚਾਹੁੰਦਾ ਹੈ ਦੰਗੇ? ਕਾਰ ’ਚੋਂ 89 ਤਲਵਾਰਾਂ ਪੁਲਸ ਨੇ ਕੀਤੀਆਂ ਜ਼ਬਤ

Thursday, Apr 28, 2022 - 03:55 PM (IST)

ਮਹਾਰਾਸ਼ਟਰ ’ਚ ਕੌਣ ਕਰਾਉਣਾ ਚਾਹੁੰਦਾ ਹੈ ਦੰਗੇ? ਕਾਰ ’ਚੋਂ 89 ਤਲਵਾਰਾਂ ਪੁਲਸ ਨੇ ਕੀਤੀਆਂ ਜ਼ਬਤ

ਮੁੰਬਈ (ਭਾਸ਼ਾ)– ਮਹਾਰਾਸ਼ਟਰ ਪੁਲਸ ਦੇ ਹੱਥ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਲੱਗਾ ਹੈ। ਪੁਲਸ ਨੇ ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ’ਚ ਇਕ ਕਾਰ ’ਚੋਂ 89 ਤਲਵਾਰਾਂ ਅਤੇ ਇਕ ਖੰਜਰ ਜ਼ਬਤ ਕੀਤਾ ਹੈ। ਇਸ ਸਿਲਸਿਲੇ ’ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਟੀਮ ਨੇ ਬੁੱਧਵਾਰ ਨੂੰ ਸ਼ਿਰਪੁਰ ਇਲਾਕੇ ਦੇ ਸੋਨਗਿਰ ’ਚ ਕਾਰ ਦਾ ਪਿੱਛਾ ਕਰ ਕੇ ਉਸ ਨੂੰ ਰੋਕਿਆ। ਉਸ ਸਮੇਂ ਇਹ ਕਾਰ ਧੁਲੇ ਸ਼ਹਿਰ ਵੱਲ ਜਾ ਰਹੀ ਸੀ, ਜੋ ਮੁੰਬਈ ਤੋਂ ਕਰੀਬ 300 ਕਿਲੋਮੀਟਰ ਦੂਰ ਹੈ। 

PunjabKesari

ਪੁਲਸ ਸੁਪਰਡੈਂਟ ਪ੍ਰਵੀਣ ਕੁਮਾਰ ਪਾਟਿਲ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਪੁਲਸ ਨੂੰ ਕਾਰ ਦੇ ਅੰਦਰ 89 ਤਲਵਾਰਾਂ ਅਤੇ ਇਕ ਖੰਜਰ ਮਿਲਿਆ। ਉਨ੍ਹਾਂ ਮੁਤਾਬਕ ਕਾਰ ’ਚ 4 ਲੋਕ ਸਵਾਰ ਸਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ 4 ਲੋਕਾਂ- ਮੁਹੰਮਦ ਸ਼ਰੀਫ, ਸ਼ੇਖ ਇਲਿਆਸ ਸ਼ੇਖ ਲਤੀਫ, ਸਈਅਦ ਨਈਮ ਰਹੀਮ ਅਤੇ ਕਪਿਲ ਦਾਭਾਡੇ ਨੂੰ ਗ੍ਰਿਫਤਾਰ ਕੀਤਾ ਹੈ। ਉਹ ਸਾਰੇ ਜਾਲਨਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ ਸੋਨਗਿਰ ਥਾਣੇ ’ਚ ਹਥਿਆਰਬੰਦ ਕਾਨੂੰਨ ਅਤੇ ਮੋਟਰ ਗੱਡੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਜ਼ਬਤ ਹਥਿਆਰਾਂ ਦੀ ਕੀਮਤ 7 ਲੱਖ ਰੁਪਏ ਤੋਂ ਜ਼ਿਆਦਾ ਦੱਸੀ ਗਈ ਹੈ।

ਭਾਜਪਾ ਨੇਤਾ ਕਦਮ ਨੇ ਧੁਲੇ ’ਚ ਵੱਡੀ ਗਿਣਤੀ ’ਚ ਹਥਿਆਰ ਮਿਲਣ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਨੇ ਪੁੱਛਿਆ ਕਿ ਮਹਾਰਾਸ਼ਟਰ ’ਚ ਦੰਗੇ ਕੌਣ ਕਰਾਉਣਾ ਚਾਹੁੰਦਾ ਹੈ? ਇਹ ਹਥਿਆਰ ਰਾਜਸਥਾਨ ਜਿੱਥੇ ਕਾਂਗਰਸ ਦੀ ਸਰਕਾਰ ਹੈ, ਤੋਂ ਮਹਾਰਾਸ਼ਟਰ ਦੇ ਜਾਲਨਾ ਜਾ ਰਹੇ ਸਨ। ਕੀ ਕਾਂਗਰਸ ਇਸ ਸਾਜਿਸ਼ ’ਚ ਸ਼ਾਮਲ ਹੈ? 


author

Tanu

Content Editor

Related News