ਹੈਰਾਨੀਜਨਕ: ਪਿਛਲੇ 4 ਮਹੀਨਿਆਂ ''ਚ 877 ਨਵਜੰਮੇ ਬੱਚਿਆਂ ਦੀ ਮੌਤ

08/29/2020 4:51:45 PM

ਸ਼ਿਲਾਂਗ (ਭਾਸ਼ਾ)— ਮੇਘਾਲਿਆ ਵਿਚ ਪਿਛਲੇ 4 ਮਹੀਨਿਆਂ ਵਿਚ 61 ਗਰਭਵਤੀ ਜਨਾਨੀਆਂ ਅਤੇ 877 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਸਿਹਤ ਮਹਿਕਮੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਿਹਤ ਸਿਸਟਮ ਦੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ 'ਚ ਲੱਗੇ ਹੋਣ ਅਤੇ ਮੈਡੀਕਲ ਦੇਖਭਾਲ ਦੀ ਘਾਟ ਕਾਰਨ ਪਿਛਲੇ 4 ਮਹੀਨਿਆਂ ਵਿਚ ਯਾਨੀ ਕਿ ਅਪ੍ਰੈਲ ਤੋਂ ਇਨ੍ਹਾਂ ਗਰਭਵਤੀ ਜਨਾਨੀਆਂ ਅਤੇ ਨਵਜੰਮੇ ਬੱਚਿਆਂ ਦੀ ਮੌਤ ਹੋਈ ਹੈ। ਇਸ ਸਾਲ ਅਪ੍ਰੈਲ ਤੋਂ ਜੁਲਾਈ ਤੱਕ ਹੋਈਆਂ ਇਹ ਮੌਤਾਂ ਕੋਰੋਨਾ ਵਾਇਰਸ ਕਾਰਨ ਨਹੀਂ, ਸਗੋਂ ਕਿ ਹੋਰ ਬੀਮਾਰੀਆਂ ਕਾਰਨ ਹੋਈਆਂ ਹਨ। 

PunjabKesari
ਸਿਹਤ ਸੇਵਾ ਡਾਇਰੈਕਟਰ ਅਮਨ ਵਾਰ ਨੇ ਦੱਸਿਆ ਕਿ ਮੈਡੀਕਲ ਸੰਬੰਧੀ ਦੇਖਭਾਲ ਦੀ ਘਾਟ, ਨਮੋਨੀਆ ਅਤੇ ਜਨਮ ਸਮੇਂ ਸਾਹ ਸੰਬੰਧੀ ਸਮੱਸਿਆ ਕਾਰਨ ਬੱਚਿਆਂ ਦੀ ਮੌਤ ਹੋਈ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਬੱਚੇ ਅਤੇ ਮਾਂ ਦੀ ਮੌਤ ਦਰ 'ਚ ਤੇਜ਼ੀ ਆਈ ਹੈ, ਕਿਉਂਕਿ ਸੂਬੇ ਦੇ ਪੂਰੇ ਸਿਹਤ ਸਿਸਟਮ ਨੂੰ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਲਾਇਆ ਗਿਆ ਹੈ। 

ਅਧਿਕਾਰੀ ਨੇ ਕਿਹਾ ਕਿ ਜ਼ਿਆਦਾਤਰ ਜਨਾਨੀਆਂ ਦੀ ਮੌਤ ਇਸ ਲਈ ਹੋਈ, ਕਿਉਂਕਿ ਉਨ੍ਹਾਂ ਡਿਲਿਵਰੀ ਲਈ ਹਸਪਤਾਲਾਂ ਜਾਂ ਸਿਹਤ ਕੇਂਦਰਾਂ 'ਚ ਦਾਖ਼ਲ ਹੀ ਨਹੀਂ ਕਰਵਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਿਹਤ ਮਹਿਕਮੇ ਨੇ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਨੂੰ ਕਿਹਾ ਹੈ ਕਿ ਉਹ ਗਰਭਵਤੀ ਜਨਾਨੀਆਂ ਸਮੇਤ ਰੋਗੀਆਂ ਨੂੰ ਦਾਖ਼ਲ ਕਰਨ ਤੋਂ ਇਨਕਾਰ ਨਾ ਕਰਨ, ਭਾਵੇਂ ਹੀ ਉਹ ਕੋਵਿਡ-19 ਦੇ ਕੰਟਰੋਲ ਖੇਤਰ ਤੋਂ ਆਉਂਦੇ ਹੋਣ। ਅਧਿਕਾਰੀ ਨੇ ਕਿਹਾ ਕਿ ਇਸ ਸਾਲ ਅਪ੍ਰੈਲ ਤੋਂ ਜੁਲਾਈ ਦੇ ਸਮੇਂ ਦੌਰਾਨ ਜਨਮ ਦੇ ਸਮੇਂ 877 ਨਵਜੰਮੇ ਬੱਚਿਆਂ ਅਤੇ ਡਿਲਿਵਰੀ ਦੌਰਾਨ 61 ਜਨਾਨੀਆਂ ਦੀ ਮੌਤ ਹੋਈ।


Tanu

Content Editor

Related News