ਮਾਘੀ ਮੇਲਾ : ਇਕਾਦਸ਼ੀ ’ਤੇ 85 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਗੰਗਾ-ਸੰਗਮ ’ਚ ਕੀਤਾ ਇਸ਼ਨਾਨ
Thursday, Jan 15, 2026 - 08:21 AM (IST)
ਪ੍ਰਯਾਗਰਾਜ (ਭਾਸ਼ਾ) - ਮਾਘੀ ਮੇਲੇ ਦੇ ਦੂਜੇ ਵੱਡੇ ‘ਇਸ਼ਨਾਨ ਉਤਸਵ’ ਮਕਰ ਸੰਕ੍ਰਾਂਤੀ ’ਤੋਂ ਪਹਿਲਾਂ ਬੁੱਧਵਾਰ ਸ਼ਾਮ ਨੂੰ ਇਕਾਦਸ਼ੀ ’ਤੇ 85 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਗੰਗਾ- ਸੰਗਮ ’ਚ ਪਵਿੱਤਰ ਇਸ਼ਨਾਨ ਕੀਤਾ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡਿਵੀਜ਼ਨਲ ਕਮਿਸ਼ਨਰ ਸੌਮਿਆ ਅਗਰਵਾਲ ਨੇ ਕਿਹਾ ਕਿ ‘ਇਸ਼ਨਾਨ ਉਤਸਵ’ ਮੰਗਲਵਾਰ ਰਾਤ ਨੂੰ ਸ਼ੁਰੂ ਹੋਇਆ। ਮਕਰ ਸੰਕ੍ਰਾਂਤੀ 'ਤੇ ਇਹ ਗਿਣਤੀ ਇਕ ਕਰੋੜ ਤੋਂ ਵੱਧ ਹੋਣ ਦੀ ਉਮੀਦ ਹੈ। ਸ਼ਰਧਾਲੂਆਂ ਦੀ ਸਹੂਲਤ ਤੇ ਸੁਰੱਖਿਆ ਲਈ ਮੇਲਾ ਖੇਤਰ ਨੂੰ 7 ਸੈਕਟਰਾਂ ’ਚ ਵੰਡਿਆ ਗਿਆ ਹੈ।
ਇਹ ਵੀ ਪੜ੍ਹੋ : ਹੁਣ ਘਰ ਬੈਠੇ ਮਿਲੇਗੀ ਜ਼ਮੀਨ/ਫਲੈਟ ਦੀ ਰਜਿਸਟਰੀ ਦੀ ਸਹੂਲਤ, ਇਸ ਸੂਬੇ ਦੇ CM ਦਾ ਵੱਡਾ ਐਲਾਨ
ਇਸ ਤੋਂ ਇਲਾਵਾ ਇਸ ਸਥਾਨ 'ਤੇ ਇਸ ਸਮੇਂ 10,000 ਤੋਂ ਵੱਧ ਪੁਲਸ ਮੁਲਾਜ਼ਮ ਤੇ 3,500 ਸਫਾਈ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਆਉਣ ਵਾਲੇ ਸ਼ਰਧਾਲੂਆਂ ਲਈ 25,000 ਟਾਇਲਟਾਂ ਬਣਾਈਆਂ ਗਈਆਂ ਹਨ। ਮੇਲਾ ਅਧਿਕਾਰੀ ਰਿਸ਼ੀਰਾਜ ਅਨੁਸਾਰ ਭੀੜ ਦੇ ਪ੍ਰਬੰਧਨ ਲਈ 42 ਆਰਜ਼ੀ ਪਾਰਕਿੰਗ ਥਾਵਾਂ ਬਣਾਈਆਂ ਗਈਆਂ ਹਨ। ਗੰਗਾ ’ਚ ਪਾਣੀ ਦੇ ਪ੍ਰਵਾਹ ਨੂੰ ਬਣਾਈ ਰੱਖਣ ਲਈ ਕਾਨਪੁਰ ਬੈਰਾਜ ਤੋਂ ਰੋਜ਼ਾਨਾ 8,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਮਾਪਿਆਂ ਨੂੰ ਵੱਡਾ ਝਟਕਾ: ਸਪਾਂਸਰਸ਼ਿਪ ਵੀਜ਼ਾ 'ਤੇ ਲੱਗੀ ਰੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
