ਦੁਨੀਆ ਦੇ 82 ਦੇਸ਼ ਚੀਨ ਦੇ ਪ੍ਰਭਾਵ ’ਚ, ਪਾਕਿ ਪਹਿਲੇ ਨੰਬਰ ’ਤੇ

Monday, Dec 12, 2022 - 04:15 PM (IST)

ਨਵੀਂ ਦਿੱਲੀ (ਵਿਸ਼ੇਸ਼) : ਦੁਨੀਆ ਭਰ ’ਚ ਚੀਨ ਦੇ ਪ੍ਰਭਾਵ ’ਤੇ ਇਕ ਵਿਆਪਕ ਖੋਜ ਹੋਈ ਹੈ। ਇਸ ਖੋਜ ਤੋਂ ਬਾਅਦ ਅਜਿਹੇ 82 ਦੇਸ਼ਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ’ਤੇ ਚੀਨ ਦਾ ਪ੍ਰਭਾਵ ਸਾਫ਼ ਨਜ਼ਰ ਆ ਰਿਹਾ ਹੈ। ਇਸ ਸੂਚੀ ਨੂੰ ਚਾਈਨਾ ਇੰਡੈਕਸ 2022 ਦਾ ਨਾਮ ਦਿੱਤਾ ਗਿਆ ਹੈ। ਇਸ ਸੂਚੀ ’ਚ ਪਹਿਲੇ ਸਥਾਨ ’ਤੇ ਪਾਕਿਸਤਾਨ ਹੈ। ਯਾਨੀ ਪਾਕਿਸਤਾਨ ’ਤੇ ਚੀਨ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੈ। ਇਸ ਸੂਚੀ ’ਚ ਦੂਜੇ ਸਥਾਨ ’ਤੇ ਕੰਬੋਡੀਆ ਅਤੇ ਤੀਜੇ ਨੰਬਰ ’ਤੇ ਸਿੰਗਾਪੁਰ ਹੈ। ਇਹ ਸੂਚੀ ਨੂੰ ਇਕ ਗੈਰ ਸਰਕਾਰੀ ਸੰਸਥਾ ਡਬਲ ਥਿੰਕ ਨੇ ਚਾਈਨਾ ਇਨ ਦਿ ਵਰਲਡ ਨੈੱਟਵਰਕ ਦੀ ਖੋਜ ਤਹਿਤ ਜਾਰੀ ਕੀਤਾ ਹੈ।

ਯੂਰਪ ’ਚ ਜਰਮਨੀ ਸਭ ਤੋਂ ਜ਼ਿਆਦਾ ਪ੍ਰਭਾਵਿਤ
ਯੂਰਪੀਅਨ ਦੇਸ਼ਾਂ ’ਚ ਜਰਮਨੀ ਨੂੰ ਚੀਨ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਪਾਇਆ ਗਿਆ ਹੈ। ਉਸ ਦਾ ਸਥਾਨ ਇਸ ਸੂਚੀ ’ਚ 19ਵਾਂ ਹੈ।

9 ਮਾਪਦੰਡ
ਦੇਸ਼ਾਂ ’ਤੇ ਚੀਨ ਦਾ ਪ੍ਰਭਾਵ ਮੁਲਾਂਕਣ ਕਰਨ ਲਈ 9 ਮਾਪਦੰਡਾਂ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ’ਚ ਮੀਡੀਆ, ਸਿੱਖਿਆ, ਆਰਥਿਕਤਾ, ਸਮਾਜ, ਫੌਜੀ, ਤਕਨਾਲੋਜੀ, ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ, ਸਥਾਨਕ ਰਾਜਨੀਤੀ ਅਤੇ ਵਿਦੇਸ਼ ਨੀਤੀ ਸ਼ਾਮਲ ਹਨ।

ਪਾਕਿ ਦੀ ਚੀਨ ’ਤੇ ਨਿਰਭਰਤਾ
97.7% ਤਕਨਾਲੋਜੀ ’ਚ
81.8% ਵਿਦੇਸ਼ ਨੀਤੀ ’ਚ
80% ਫੌਜ ’ਤੇ ਪ੍ਰਭਾਵ
65.5% ਸਿੱਖਿਆ ਖੇਤਰ
54.5% ਆਰਥਿਕਤਾ
52.8% ਰਾਜਨੀਤੀ
52.3% ਮੀਡੀਆ ’ਚ
45.7% ਕਾਨੂੰਨ ਲਾਗੂ ਕਰਨ ’ਚ 
45.2% ਸਮਾਜ ’ਚ


Anuradha

Content Editor

Related News