ਮਹਾਰਾਸ਼ਟਰ ਹਾਈਵੇ ''ਤੇ 20 ਲੱਖ ਲੋਕਾਂ ਨੂੰ ਭੋਜਨ ਕਰਵਾ ਚੁੱਕੇ ਹਨ 81 ਸਾਲਾ ਖੈਰਾ ਬਾਬਾਜੀ
Sunday, May 31, 2020 - 11:07 PM (IST)
ਯਵਤਮਾਲ (ਅਨਸ)- ਪਿਛਲੇ 2 ਮਹੀਨਿਆਂ ਦੇ ਲਾਕਡਾਊਨ 'ਚ ਨੈਸ਼ਨਲ ਹਾਈਵੇ-7 'ਤੇ ਕਰਣਜੀ ਨੇ ਨੇੜਿਓ ਜਾਣ ਵਾਲੀਆਂ ਹਜ਼ਾਰਾਂ ਬੱਸਾਂ, ਟਰੱਕਾਂ, ਟੈਂਪੂ ਤੇ ਹੋਰ ਵਾਹਨਾਂ ਦੇ ਲਈ ਪਲਾਸਟਿਕ ਦੀਆਂ ਚਾਦਰਾਂ ਦੇ ਹੇਠ ਇਕ 81 ਸਾਲਾ ਸਿੱਖ ਪਿਛਲੇ 2 ਮਹੀਨਿਆਂ ਤੋਂ ਭੋਜਨ ਉਪਲੱਬਧ ਕਰਵਾ ਰਿਹਾ ਹੈ। ਲੱਗਭਗ 450 ਕਿਲੋਮੀਟਰ ਖੇਤਰ 'ਚ ਇਕੋ ਇਕ ਜਗ੍ਹਾ ਹੈ ਜਿੱਥੇ ਭੋਜਨ ਉਪਲੱਬਧ ਹੈ ਤੇ ਉਹ ਵੀ ਮੁਫਤ। ਇਹ ਸਭ ਬਾਬਾ ਕਰਨੈਲ ਸਿੰਘ ਖੈਰਾ ਦੀਆਂ ਸੇਵਾਵਾਂ ਦੇ ਕਾਰਨ ਹੋ ਰਿਹਾ ਹੈ। ਜਿਨ੍ਹਾਂ ਨੂੰ ਖੇਤਰ 'ਚ ਖੈਰਾ ਬਾਬਾਜੀ ਦੇ ਰੂਪ 'ਚ ਜਾਣਿਆ ਜਾਂਦਾ ਹੈ।
ਖੈਰਾ ਬਾਬਾਜੀ ਨੇ ਦੱਸਿਆ ਕਿ ਇਹ ਇਕ ਦੂਰ ਦੁਰਾਡੇ, ਆਦਿਵਾਸੀ ਖੇਤਰ ਹੈ। ਇੱਥੋ ਲੱਗਭਗ 150 ਕਿਲੋਮੀਟਰ ਪਿੱਛੇ ਤੇ ਲੱਗਭਗ 300 ਕਿਲੋਮੀਟਰ ਤੱਕ ਅੱਗੇ ਵੱਲ ਇਕ ਵੀ ਢਾਬਾ ਤੇ ਰੈਸਟੋਰੈਂਟ ਨਹੀਂ ਹੈ। ਇਸ ਲਈ ਜ਼ਿਆਦਾਤਰ ਲੋਕ 'ਗੁਰੂ ਦਾ ਲੰਗਰ' ਵਿਚ ਰੁਕਣਾ ਪਸੰਦ ਕਰਦੇ ਹਨ ਤੇ ਲੰਗਰ 24 ਘੰਟੇ ਚੱਲਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 10 ਹਫਤਿਆਂ 'ਚ 15 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਭੋਜਨ ਕਰਵਾਇਆ ਗਿਆ ਨਾਲ ਹੀ 5 ਲੱਖ ਤੋਂ ਜ਼ਿਆਦਾ ਲੋਕ 'ਲੰਗਰ' ਪੈਕ ਕਰਵਾ ਕੇ ਲੈ ਗਏ।