ਜ਼ਮੀਨੀ ਵਿਵਾਦ ਦਾ ਸ਼ਿਕਾਰ ਹੋਈ ਮਾਸੂਮ, 8 ਸਾਲਾ ਅਰਾਧਿਆ ਦਾ ਗੋਲ਼ੀ ਮਾਰ ਕੇ ਕਤਲ

Saturday, Mar 25, 2023 - 02:10 PM (IST)

ਜ਼ਮੀਨੀ ਵਿਵਾਦ ਦਾ ਸ਼ਿਕਾਰ ਹੋਈ ਮਾਸੂਮ, 8 ਸਾਲਾ ਅਰਾਧਿਆ ਦਾ ਗੋਲ਼ੀ ਮਾਰ ਕੇ ਕਤਲ

ਆਰਾ- ਬਿਹਾਰ ਦੇ ਆਰਾ 'ਚ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਹਥਿਆਰਬੰਦ ਬਦਮਾਸ਼ਾਂ ਨੇ 8 ਸਾਲਾ ਇਕ ਬੱਚੀ ਨੂੰ ਗੋਲੀ ਮਾਰ ਦਿੱਤੀ। ਫਾਇਰਿੰਗ ਤੋਂ ਪਹਿਲਾਂ ਅਪਰਾਧੀਆਂ ਨੇ ਬੱਚੀ ਤੋਂ ਉਸ ਦੇ ਪਿਤਾ ਬਾਰੇ ਪੁੱਛਿਆ। ਪੂਰਾ ਮਾਮਲਾ ਸ਼ੁੱਕਰਵਾਰ ਰਾਤ ਉਦੋਂ ਸਾਹਮਣੇ ਆਇਆ, ਜਦੋਂ ਬੱਚੀ ਆਪਣੇ ਘਰ ਪੜ੍ਹਾਈ ਕਰ ਰਹੀ ਸੀ। ਇਸ ਦੌਰਾਨ ਘਰ 'ਚ ਵੜ ਕੇ ਬਦਮਾਸ਼ਾਂ ਨੇ 8 ਸਾਲਾ ਬੱਚੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਜ਼ਮੀਨੀ ਵਿਵਾਦ ਨੂੰ ਲੈ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚੀ। ਥਾਣਾ ਮੁਖੀ ਖੁਦ ਮੌਕੇ 'ਤੇ ਆਏ ਅਤੇ ਤੁਰੰਤ ਹੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜੀ।

ਇਹ ਵੀ ਪੜ੍ਹੋ : ਮੁੜ ਡਰਾਉਣ ਲੱਗਾ ਕੋਰੋਨਾ, ਦੇਸ਼ 'ਚ ਇਕ ਦਿਨ 'ਚ 1590 ਨਵੇਂ ਮਾਮਲੇ ਆਏ ਸਾਹਮਣੇ

ਬੱਚੀ ਦਾ ਨਾਮ ਅਰਾਧਿਆ ਹੈ ਉਹ ਭੇਲਾਈ ਪਿੰਡ 'ਚ ਰਹਿਣ ਵਾਲੇ ਕ੍ਰਿਸ਼ਨਾ ਕੁਮਾਰ ਸਿੰਘ ਦੀ ਧੀ ਹੈ। ਬੱਚੀ ਪਹਿਲੀ ਜਮਾਤ 'ਚ ਪੜ੍ਹਦੀ ਸੀ। ਇਸ ਕਤਲਕਾਂਡ 'ਚ ਪੁਲਸ ਪਰਿਵਾਰ ਵਾਲਿਆਂ ਨਾਲ ਗੱਲ ਕਰ ਰਹੀ ਹੈ। ਨਾਲ ਹੀ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਪਿਤਾ ਕ੍ਰਿਸ਼ਨ ਕੁਮਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾਂ ਤੋਂ ਇਕ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ, ਜਿਸ 'ਚ ਉਨ੍ਹਾਂ ਨੇ ਧੀ ਨੂੰ ਗੋਲੀ ਮਾਰ ਕੇ ਕਤਲ ਦਾ ਖ਼ਦਸ਼ਾ ਜਤਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ 8 ਸਾਲ ਦੀ ਮਾਸੂਮ ਨੂੰ ਗੋਲੀ ਲੱਗੀ ਤਾਂ ਉਸ ਦੇ ਹੱਥ 'ਚ ਪੈਂਸਿਲ 'ਚ ਸੀ। ਘਟਨਾ ਤੋਂ ਪਹਿਲਾਂ ਅਰਾਧਿਆ ਪੜ੍ਹਾਈ ਕਰ ਰਹੀ ਸੀ। ਸਹਾਇਕ ਪੁਲਸ ਸੁਪਰਡੈਂਟ ਹਿਮਾਂਸ਼ੂ ਨੇ ਦੱਸਿਆ ਕਿ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : UKG 'ਚ ਪੜ੍ਹਾਈ ਕਰ ਰਹੇ 5 ਸਾਲਾ ਨਮਨ ਨੂੰ ਮਿਲੀ ਛੱਤੀਸਗੜ੍ਹ ਪੁਲਸ 'ਚ ਨੌਕਰੀ


author

DIsha

Content Editor

Related News