ਵਾਰਾਨਸੀ ਫਲਾਈ ਓਵਰ ਹਾਦਸਾ : 7 ਇੰਜੀਨੀਅਰਾਂ ਸਮੇਤ 8 ਗ੍ਰਿਫਤਾਰ
Sunday, Jul 29, 2018 - 01:21 AM (IST)
ਲਖਨਊ—ਵਾਰਾਨਸੀ ਵਿਚ 15 ਮਈ ਨੂੰ ਹੋਏ ਫਲਾਈ ਓਵਰ ਹਾਦਸੇ 'ਚ ਪੁਲਸ ਨੇ ਸ਼ਨੀਵਾਰ ਵੱਡੀ ਕਾਰਵਾਈ ਕੀਤੀ। ਪੁਲਸ ਦੀ ਕ੍ਰਾਇਮ ਬ੍ਰਾਂਚ ਨੇ ਪੁਲ ਨਾਲ ਸਬੰਧਿਤ ਨਿਗਮ ਦੇ ਅਧਿਕਾਰੀਆਂ ਸਮੇਤ 8 ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਜੇਲ ਭੇਜ ਦਿੱਤਾ ਹੈ। ਇਨ੍ਹਾਂ ਵਿਚ ਕੁਝ ਇੰਜੀਨੀਅਰ ਅਤੇ ਇਕ ਠੇਕੇਦਾਰ ਵੀ ਸ਼ਾਮਲ ਹੈ।
ਤੁਹਾਨੂੰ ਦੱਸ ਦਈਏ ਕਿ ਕ੍ਰਾਇਮ ਬ੍ਰਾਂਚ ਦੀ ਟੀਮ ਨੇ ਇਹ ਕਾਰਵਾਈ ਸੀ. ਬੀ. ਆਰ. ਆਈ. ਰੁੜਕੀ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਕੀਤੀ ਹੈ। ਇਥੇ ਵਰਨਣਯੋਗ ਹੈ ਕਿ ਕੈਂਟ ਰੇਲਵੇ ਸਟੇਸ਼ਨ ਨੇੜੇ ਉਸਾਰੀ ਅਧੀਨ ਫਲਾਈ ਓਵਰ ਦਾ ਇਕ ਹਿੱਸਾ ਇਸ ਸਾਲ 15 ਮਈ ਨੂੰ ਸ਼ਾਮ ਲਗਭਗ 5.20 ਵਜੇ ਡਿੱਗ ਗਿਆ ਸੀ ਜਿਸ ਵਿਚ 18 ਵਿਅਕਤੀਆਂ ਦੀ ਮੌਤ ਹੋ ਗਈ ਸੀ। ਪੁਲ ਦਾ ਹਿੱਸਾ ਡਿੱਗਣ ਨਾਲ ਉਸ ਦੇ ਹੇਠਾਂ ਕਈ ਗੱਡੀਆਂ ਦਬ ਗਈਆਂ ਸਨ।
