ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ 8 ਹੋਰ ਕਿਸਾਨ ਤਿਹਾੜ ਜੇਲ੍ਹ ’ਚੋਂ ਰਿਹਾਅ

Monday, Feb 22, 2021 - 02:18 AM (IST)

ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ 8 ਹੋਰ ਕਿਸਾਨ ਤਿਹਾੜ ਜੇਲ੍ਹ ’ਚੋਂ ਰਿਹਾਅ

ਨਵੀਂ ਦਿੱਲੀ/ਜਲੰਧਰ, (ਚਾਵਲਾ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਕੀਤੇ ਜਾ ਰਹੇ ਯਤਨਾਂ ਦੀ ਬਦੌਲਤ ਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ ਗਏ 8 ਹੋਰ ਕਿਸਾਨ ਤਿਹਾੜ ਜੇਲ੍ਹ 'ਚੋਂ ਰਿਹਾਅ ਹੋ ਗਏ ਹਨ।

ਜਾਣਕਾਰੀ ਦਿੰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਨ੍ਹਾਂ ਕਿਸਾਨਾਂ ਦੀ ਜ਼ਮਾਨਤ ਅਦਾਲਤ ਵਲੋਂ ਮਨਜ਼ੂਰ ਹੋ ਚੁੱਕੀ ਸੀ ਤੇ ਕੱਲ੍ਹ ਦੇਰ ਰਾਤ ਇਹ ਤਿਹਾੜ ਜੇਲ੍ਹ 'ਚੋਂ ਬਾਹਰ ਆ ਗਏ ਹਨ। ਰਿਹਾਅ ਹੋਏ ਕਿਸਾਨਾਂ ਵਿਚ ਸਵਰਨ ਸਿੰਘ ਪੁੱਤਰ ਸੰਤੋਖ ਸਿੰਘ ਪਿੰਡ ਖੇੜੀ ਮਾਨੀਆ ਜ਼ਿਲ੍ਹਾ ਪਟਿਆਲਾ, ਪਰਮਜੀਤ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਪਿੰਡ ਪਿੱਖਾਂ ਵਾਲਾ ਜ਼ਿਲ੍ਹਾ ਯਮੁਨਾਨਗਰ, ਹਰਿਆਣਾ, ਕੁਲਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਕੱਟੂ ਜ਼ਿਲਾ ਬਰਨਾਲਾ, ਲਖਵੀਰ ਸਿੰਘ ਪੁੱਤਰ ਮਿੱਠੂ ਸਿੰਘ, ਸੰਦੀਪ ਪੁੱਤਰ ਮੱਖਣ ਸਿੰਘ ਅਤੇ ਸਿਮਰਜੀਤ ਸਿੰਘ ਪੁੱਤਰ ਗੁਰਲਾਲ ਸਿੰਘ ਤਿੰਨੋਂ ਵਾਸੀ ਵਾਸੀ ਬੰਗੀ ਨਿਹਾਲ ਸਿੰਘ ਜ਼ਿਲਾ ਬਠਿੰਡਾ, ਸੁਖਜਿੰਦਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਕੋਟੜਾ ਜ਼ਿਲਾ ਮਾਨਸਾ ਅਤੇ ਸੁਖਰਾਜ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਲੌਂਗੇਦੇਵਾ ਜ਼ਿਲਾ ਫਿਰੋਜ਼ਪੁਰ ਸ਼ਾਮਲ ਹਨ।

ਸਿਰਸਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਗਣਤੰਤਰ ਦਿਵਸ ਵਾਲੇ ਦਿਨ ਕਿਸਾਨ ਅੰਦੋਲਨ ਦੇ ਨਾਂ 'ਤੇ ਗ੍ਰਿਫਤਾਰ ਕੀਤੇ ਗਏ ਸਾਰੇ 120 ਲੋਕਾਂ ਦੇ ਕੇਸ ਲੜ ਰਹੀ ਹੈ, ਜਿਨ੍ਹਾਂ ਵਿਚੋਂ ਕਈ ਲੋਕ ਹੁਣ ਤਕ ਜ਼ਮਾਨਤਾਂ ਲੈ ਕੇ ਜੇਲ ਵਿਚੋਂ ਬਾਹਰ ਆ ਚੁੱਕੇ ਹਨ ਅਤੇ ਜਿਹੜੇ ਰਹਿ ਵੀ ਗਏ ਹਨ, ਅਸੀਂ ਹਰ ਕਿਸਾਨ ਦੀ ਰਿਹਾਈ ਯਕੀਨੀ ਬਣਾਵਾਂਗੇ।
 


author

Bharat Thapa

Content Editor

Related News