ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰ ਸਾਲ ਸਾਫ ਕੀਤੇ ਜਾਂਦੇ ਹਨ ਕਰੋੜਾਂ ਟਨ ਜੰਗਲ

Tuesday, Jan 07, 2020 - 10:33 AM (IST)

ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰ ਸਾਲ ਸਾਫ ਕੀਤੇ ਜਾਂਦੇ ਹਨ ਕਰੋੜਾਂ ਟਨ ਜੰਗਲ

ਨਵੀਂ ਦਿੱਲੀ— ਉੱਜਵਲਾ ਯੋਜਨਾ ਤਹਿਤ ਸਰਕਾਰ ਵਲੋਂ ਸਾਢੇ 3 ਸਾਲਾਂ 'ਚ 8 ਕਰੋੜ ਤੋਂ ਜ਼ਿਆਦਾ ਰਸੋਈ ਗੈਸ ਕੁਨੈਕਸ਼ਨ ਦਿੱਤੇ ਜਾਣ ਦੇ ਬਾਵਜੂਦ ਜੰਗਲੀ ਖੇਤਰਾਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਹਰ ਸਾਲ 8 ਕਰੋੜ 50 ਲੱਖ ਟਨ ਤੋਂ ਜ਼ਿਆਦਾ ਲੱਕੜ ਦਾ ਇਸਤੇਮਾਲ ਕਰਦੇ ਹਨ। ਭਾਰਤੀ ਜੰਗਲ ਸਰਵੇਖਣ ਦੀ ਹਾਲ ਹੀ ਵਿਚ ਜਾਰੀ ਰਿਪੋਰਟ 'ਚ ਇਹ ਗੱਲ ਆਖੀ ਗਈ ਹੈ। ਜੰਗਲੀ ਖੇਤਰਾਂ ਦੇ 5 ਕਿਲੋਮੀਟਰ ਦੇ ਦਾਇਰੇ ਵਿਚ ਵੱਸੇ ਪਿੰਡਾਂ 'ਚ ਸਰਵੇਖਣ ਦੇ ਆਧਾਰ 'ਤੇ ਤਿਆਰ ਇਸ ਰਿਪੋਰਟ ਮੁਤਾਬਕ ਜੰਗਲ ਤੋਂ ਪ੍ਰਾਪਤ 8 ਕਰੋੜ 52 ਲੱਖ 90 ਹਜ਼ਾਰ ਟਨ ਲੱਕੜ ਹਰ ਸਾਲ ਆਲੇ-ਦੁਆਲੇ ਦੇ ਪਿੰਡਾਂ ਵਾਲੇ ਇਸਤੇਮਾਲ ਕਰਦੇ ਹਨ। ਲੱਕੜ ਲਈ ਜੰਗਲਾਂ 'ਤੇ ਨਿਰਭਰ ਮਹਾਰਾਸ਼ਟਰ, ਓਡੀਸ਼ਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਭ ਤੋਂ ਅੱਗੇ ਹਨ। ਟੌਪ 10 'ਚ ਇਨ੍ਹਾਂ ਤੋਂ ਬਾਅਦ ਝਾਰਖੰਡ, ਕਰਨਾਟਕ, ਉੱਤਰ ਪ੍ਰਦੇਸ਼, ਗੁਜਰਾਤ, ਉੱਤਰਾਖੰਡ ਅਤੇ ਛੱਤੀਸਗੜ੍ਹ ਦਾ ਸਥਾਨ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜੰਗਲਾਂ ਤੋਂ ਪ੍ਰਾਪਤ ਲੱਕੜ ਪ੍ਰਤੀ ਵਿਅਕਤੀ ਇਸਤੇਮਾਲ ਪਹਾੜੀ ਸੂਬੇ ਅੱਗੇ ਹਨ। ਇਸ ਵਿਚ ਨਾਗਾਲੈਂਡ ਪਹਿਲੇ, ਹਿਮਾਚਲ ਪ੍ਰਦੇਸ਼ ਦੂਜੇ, ਤ੍ਰਿਪੁਰਾ ਤੀਜੇ ਅਤੇ ਉੱਤਰਾਖੰਡ ਚੌਥੇ ਨੰਬਰ 'ਤੇ ਹੈ।

ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 95,39,130 ਟਨ, ਓਡੀਸ਼ਾ 'ਚ 91,85,830 ਟਨ ਅਤੇ ਰਾਜਸਥਾਨ 'ਚ 85,59,580 ਟਨ ਲੱਕੜ ਇਨ੍ਹਾਂ ਪਿੰਡਾਂ ਦੇ ਲੋਕਾਂ ਹਰ ਸਾਲ ਇਸਤੇਮਾਲ ਕਰ ਰਹੇ ਹਨ। ਮੱਧ ਪ੍ਰਦੇਸ਼ 'ਚ ਇਹ ਅੰਕੜਾ 76,63,130 ਟਨ, ਝਾਰਖੰਡ 'ਚ 73,72,340 ਟਨ, ਕਰਨਾਟਕ 'ਚ 63, 23,070 ਟਨ, ਉੱਤਰ ਪ੍ਰਦੇਸ਼ 'ਚ 51,40780 ਟਨ, ਗੁਜਰਾਤ 'ਚ 49,83, 290 ਟਨ, ਉੱਤਰਾਖੰਡ 'ਚ 40,75,980 ਟਨ ਅਤੇ ਛੱਤੀਸਗੜ੍ਹ 'ਚ 36,08,450 ਟਨ ਹਨ। ਨਾਗਾਲੈਂਡ 'ਚ ਪ੍ਰਤੀ ਵਿਅਕਤੀ 830 ਕਿਲੋਗ੍ਰਾਮ, ਹਿਮਾਚਲ ਪ੍ਰਦੇਸ਼ 'ਚ 759 ਕਿਲੋਗ੍ਰਾਮ, ਤ੍ਰਿਪੁਰਾ 'ਚ 714 ਕਿਲੋਗ੍ਰਾਮ, ਉੱਤਰਾਖੰਡ 'ਚ 659 ਕਿਲੋਗ੍ਰਾਮ ਅਤੇ ਸਿੱਕਮ 'ਚ 588 ਕਿਲੋਗ੍ਰਾਮ ਲੱਕੜ ਦਾ ਹਰ ਸਾਲ ਜਲਾਉਣ ਲਈ ਇਸਤੇਮਾਲ ਹੋ ਰਿਹਾ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜੰਗਲੀ ਖੇਤਰਾਂ ਦੇ ਆਲੇ-ਦੁਆਲੇ ਵੱਸੇ ਪਿੰਡਾਂ ਦੇ ਲੋਕ ਮਕਾਨ ਬਣਾਉਣ, ਬਾੜੇ ਲਾਉਣ ਅਤੇ ਹੋਰ ਘਰੇਲੂ ਇਸਤੇਮਾਲ ਲਈ ਹਰ ਸਾਲ 58.5 ਲੱਖ ਦਰੱਖਤ ਕੱਟ ਦਿੰਦੇ ਹਨ।


author

Tanu

Content Editor

Related News