ਜੀਂਦ ਵਿਚ ਹਥਿਆਰਾਂ ਦੇ ਜ਼ੋਰ ''ਤੇ ਪੈਟਰੋਲ ਪੰਪ ਮੈਨੇਜਰ ਤੋਂ 8 ਲੱਖ ਲੁੱਟੇ

07/13/2020 11:00:19 PM

ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਉਚਾਨਾ ਦੇ ਰਜਵਾਹਾ ਰੋਡ 'ਤੇ ਸੋਮਵਾਰ ਸ਼ਾਮ ਨੂੰ ਗੱਡੀ ਸਵਾਰ 5 ਨੌਜਵਾਨਾਂ ਨੇ ਅਸਲੇ ਦੇ ਬਲ 'ਤੇ ਪੈਟਰੋਲ ਪੰਪ ਮੈਨੇਜਰ ਤੋਂ 8 ਲੱਖ 5 ਹਜ਼ਾਰ 800 ਰੁਪਏ ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਲੁਟੇਰਿਆਂ ਨੂੰ ਫੜਨ ਲਈ ਪੁਲਸ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ। 

ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਿਵਾਨੀਆ ਸਕੂਲ ਦੇ ਨੇੜੇ ਨਵੀਨ ਫਿਲਿੰਗ ਸਟੇਸ਼ਨ ਦਾ ਮੈਨੇਜਰ ਪ੍ਰਵੀਣ 8 ਲੱਖ 5 ਹਜ਼ਾਰ 800 ਰੁਪਏ ਦੀ ਰਾਸ਼ੀ ਬੈਗ ਵਿਚ ਪਾ ਕੇ ਬਾਈਕ ਤੋਂ ਰਜਵਾਹਾ ਰੋਡ ਤੋਂ ਹੁੰਦਾ ਹੋਇਆ ਐੱਸ. ਬੀ. ਆਈ. ਬੈਂਕ ਵੱਲ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਕ ਕਾਰ ਨੇ ਬਾਈਕ ਨੂੰ ਟੱਕਰ ਮਾਰੀ, ਜਿਸ ਦੇ ਬਾਅਦ ਪ੍ਰਵੀਣ ਬਾਈਕ ਤੋਂ ਹੇਠਾਂ ਡਿੱਗ ਗਿਆ। ਪੁਲਸ ਨੇ ਦੱਸਿਆ ਕਿ ਇਸ ਦੇ ਬਾਅਦ ਟੱਕਰ ਮਾਰਨ ਵਾਲੀ ਕਾਰ ਵਿਚ ਸਵਾਰ 5 ਨੌਜਵਾਨਾਂ ਨੇ ਉਸ ਨੂੰ ਚੁੱਕਿਆ, ਜਦ ਉਹ ਦੋਬਾਰਾ ਬਾਈਕ 'ਤੇ ਸਵਾਰ ਹੋਣ ਲੱਗਾ ਤਾਂ ਇਕ ਨੌਜਵਾਨ ਨੇ ਪਿਸਤੌਲ ਲਗਾ ਦਿੱਤੀ ਅਤੇ ਨਕਦੀ ਨਾਲ ਭਰਿਆ ਬੈਗ ਲੁੱਟ ਕੇ ਯੂ ਟਰਨ ਲੈ ਕੇ ਹਾਈਵੇਅ ਵੱਲ ਫਰਾਰ ਹੋ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 


Sanjeev

Content Editor

Related News