ਨਰਾਤਿਆਂ ਦੌਰਾਨ ਹਿਮਾਚਲ ਦੇ ਇਤਿਹਾਸਕ ਮੰਦਰਾਂ ''ਚ 8 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਨਿਵਾਇਆ ਸੀਸ

Sunday, Oct 22, 2023 - 06:26 PM (IST)

ਨਰਾਤਿਆਂ ਦੌਰਾਨ ਹਿਮਾਚਲ ਦੇ ਇਤਿਹਾਸਕ ਮੰਦਰਾਂ ''ਚ 8 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਨਿਵਾਇਆ ਸੀਸ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸ਼ਕਤੀਪੀਠਾਂ ਅਤੇ ਇਤਿਹਾਸਕ ਮੰਦਰਾਂ 'ਚ ਨਰਾਤਿਆਂ ਦੌਰਾਨ ਲੱਖਾਂ ਸ਼ਰਧਾਲੂਆਂ ਨੇ ਸੀਸ ਨਿਵਾਇਆ। ਹਰੇਕ ਨਰਾਤੇ ਸ਼ਕਤੀਪੀਠਾਂ 'ਚ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ। ਸੂਬਾਈ ਪੁਲਸ ਹੈੱਡਕੁਆਰਟਰ ਤੋਂ ਮਿਲੀ ਜਾਣਕਾਰੀ ਮੁਤਾਬਕ ਐਤਵਾਰ ਸਵੇਰ ਤੱਕ ਪ੍ਰਦੇਸ਼ ਦੇ ਸ਼ਕਤੀਪੀਠਾਂ ਅਤੇ ਮੰਦਰਾਂ ਚਿੰਤਪੁਰਨੀ, ਜਵਾਲਾਮੁਖੀ, ਨੈਣਾ ਦੇਵੀ, ਜਵਾਲਾਜੀ, ਬ੍ਰਿਜੇਸ਼ਵਰੀ, ਬਗਲਾਮੁਖੀ, ਚਾਮੁੰਡਾ, ਮਾਤਾ ਬਾਲਾ ਸੁੰਦਰੀ, ਤਾਰਾਦੇਵੀ, ਹਾਟਕੋਟੀ ਅਤੇ ਕਾਲੀਬਾੜੀ 'ਚ 1 ਲੱਖ 87 ਹਜ਼ਾਰ 958 ਸ਼ਰਧਾਲੂਆਂ ਨੇ ਸੀਸ ਨਿਵਾਇਆ। 

ਇਹ ਵੀ ਪੜ੍ਹੋ-  ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਖੁਸ਼ਖ਼ਬਰੀ, ਰੇਲਵੇ ਨੇ ਚਲਾਈ ਸਪੈਸ਼ਲ ਟਰੇਨ

ਉੱਥੇ ਹੀ ਨਰਾਤਿਆਂ ਦੌਰਾਨ ਹੁਣ ਤੱਕ ਇਨ੍ਹਾਂ ਸ਼ਕਤੀਪੀਠਾਂ ਅਤੇ ਮੰਦਰਾਂ 'ਚ 8 ਲੱਖ 93 ਹਜ਼ਾਰ 895 ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਇਸ ਦੌਰਾਨ ਨੈਣਾ ਦੇਵੀ ਮੰਦਰ ਵਿਚ ਸਭ ਤੋਂ ਵੱਧ 2 ਲੱਖ 65 ਹਜ਼ਾਰ 550 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ, ਜਦਕਿ ਮਾਤਾ ਬਾਲਾ ਸੁੰਦਰੀ ਮੰਦਰ ਵਿਚ 2 ਲੱਖ 15 ਹਜ਼ਾਰ ਅਤੇ ਚਿੰਤਪੁਰਨੀ ਮਾਤਾ ਮੰਦਰ ਵਿਚ 1 ਲੱਖ 14 ਹਜ਼ਾਰ 019 ਅਤੇ ਜਵਾਲਾਮੁਖੀ 'ਚ 76 ਹਜ਼ਾਰ 300 ਲੋਕਾਂ ਨੇ ਦਰਸ਼ਨ ਕੀਤੇ ਹਨ। 

ਇਹ ਵੀ ਪੜ੍ਹੋ-  ਸ਼ਕਤੀਪੀਠ ਮਾਤਾ ਨੈਣਾ ਦੇਵੀ ਮੰਦਰ 'ਚ ਅਸ਼ਟਮੀ ਦੀ ਧੂਮ, ਉਮੜਿਆ ਸ਼ਰਧਾਲੂਆਂ ਦਾ ਸੈਲਾਬ

 

ਹਿਮਾਚਲ ਦੇ ਪੁਲਸ ਡਾਇਰੈਕਟਰ ਜਨਰਲ ਸੰਜੇ ਕੁੰਡੂ ਨੇ ਕਿਹਾ ਕਿ ਮੇਲਿਆਂ ਦੌਰਾਨ ਕੋਈ ਵੀ ਸੜਕ ਹਾਦਸਾ, ਹੋਰ ਦੁਰਘਟਨਾਵਾਂ ਜਾਂ ਸ਼ਰਧਾਲੂਆਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਨਰਾਤਿਆਂ 'ਚ ਅਸ਼ਟਮੀ ਅਤੇ ਨੌਂਮੀ ਦੌਰਾਨ ਸੂਬੇ ਦੇ ਵੱਖ-ਵੱਖ ਸ਼ਕਤੀਪੀਠਾਂ 'ਚ ਸ਼ਰਧਾਲੂ ਵੱਡੀ ਗਿਣਤੀ 'ਚ ਭੀੜ ਉਮੜੇਗੀ। ਸੂਬਾ ਪੁਲਸ ਪੂਰੀ ਤਰ੍ਹਾਂ ਨਾਲ ਚੌਕਸ ਹੈ ਅਤੇ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਤਿਆਰ ਹੈ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਿਡਰ ਹੋ ਕੇ ਅਤੇ ਸ਼ਾਂਤੀ ਨਾਲ ਆਪਣੀ ਯਾਤਰਾ ਨੂੰ ਸਫਲ ਕਰੋ, ਹਿਮਾਚਲ ਪ੍ਰਦੇਸ਼ ਪੁਲਸ ਤੁਹਾਡੀ ਸੁਰੱਖਿਆ ਲਈ ਹਮੇਸ਼ਾ ਤਿਆਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News