ਵੱਖ-ਵੱਖ ਦੇਸ਼ਾਂ ਦੀਆਂ ਜੇਲ੍ਹਾਂ ''ਚ ਬੰਦ ਨੇ 8,330 ਭਾਰਤੀ, ਸਭ ਤੋਂ ਵੱਧ ਸੰਯੁਕਤ ਅਰਬ ਅਮੀਰਾਤ ''ਚ

Thursday, Jul 27, 2023 - 05:14 PM (IST)

ਵੱਖ-ਵੱਖ ਦੇਸ਼ਾਂ ਦੀਆਂ ਜੇਲ੍ਹਾਂ ''ਚ ਬੰਦ ਨੇ 8,330 ਭਾਰਤੀ, ਸਭ ਤੋਂ ਵੱਧ ਸੰਯੁਕਤ ਅਰਬ ਅਮੀਰਾਤ ''ਚ

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ 8,330 ਭਾਰਤੀ ਵੱਖ-ਵੱਖ ਦੇਸ਼ਾਂ ਦੀਆਂ ਜੇਲ੍ਹਾਂ 'ਚ ਬੰਦ ਹਨ ਅਤੇ ਇਨ੍ਹਾਂ 'ਚ ਸਭ ਤੋਂ ਵੱਧ ਸੰਯੁਕਤ ਅਰਬ ਅਮੀਰਾਤ ਵਿਚ ਹਨ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਰਾਜ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਕਿਹਾ ਕਿ ਮੰਤਰਾਲਾ ਕੋਲ ਉਪਲੱਬਧ ਜਾਣਕਾਰੀ ਮੁਤਾਬਕ ਮੌਜੂਦਾ ਸਮੇਂ 'ਚ ਵਿਦੇਸ਼ 'ਚ ਵਿਚਾਰ ਅਧੀਨ ਕੈਦੀਆਂ ਸਮੇਤ ਭਾਰਤੀ ਕੈਦੀਆਂ ਦੀ ਗਿਣਤੀ 8,330 ਹੈ। 

ਮੰਤਰਾਲਾ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਜ਼ਿਲ੍ਹੇ ਵਿਚ ਵਿਚਾਰ ਅਧੀਨ ਕੈਦੀਆਂ ਸਮੇਤ ਭਾਰਤੀ ਕੈਦੀਆਂ ਦੀ ਗਿਣਤੀ ਸੰਯੁਕਤ ਅਰਬ ਅਮੀਰਾਤ 'ਚ 1611, ਸਾਊਦੀ ਅਰਬ 'ਚ 1461, ਨੇਪਾਲ 'ਚ 1222, ਕਤਰ 'ਚ 696, ਕੁਵੈਤ 'ਚ 446, ਮਲੇਸ਼ੀਆ 'ਚ 341, ਪਾਕਿਸਤਾਨ 'ਚ 308, ਯੂਨਾਈਟੇਡ ਕਿੰਗਡਮ 'ਚ 249, ਅਮਰੀਕਾ 'ਚ 294 ਅਤੇ ਬਹਿਰੀਨ 'ਚ 277 ਹੈ। ਮੁਰਲੀਧਰਨ ਨੇ ਕਿਹਾ ਕਿ ਸਰਕਾਰ ਵਿਦੇਸ਼ਾਂ 'ਚ ਮੌਜੂਦ ਭਾਰਤੀਆਂ ਦੀ ਸੁਰੱਖਿਆ ਨੂੰ ਸਰਵਉੱਚ ਤਰਜੀਹ ਦਿੰਦੀ ਹੈ, ਜਿਨ੍ਹਾਂ ਵਿਚ ਵਿਦੇਸ਼ੀ ਜੇਲ੍ਹਾਂ 'ਚ ਮੌਜੂਦ ਭਾਰਤੀ ਵੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ ਸਥਿਤ ਭਾਰਤੀ ਮਿਸ਼ਨ ਚੌਕਸ ਰਹਿੰਦੇ ਹਨ ਅਤੇ ਸਥਾਨਕ ਕਾਨੂੰਨ ਦੇ ਉਲੰਘਣ ਲਈ ਵਿਦੇਸ਼ੀ ਜੇਲ੍ਹਾਂ 'ਚ ਬੰਦ ਕੀਤੇ ਜਾ ਰਹੇ ਹਨ। 

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਵਿਚ ਪ੍ਰਚਲਿਤ ਸਖ਼ਤ ਕਾਨੂੰਨਾਂ ਕਾਰਨ ਸਥਾਨਕ ਅਧਿਕਾਰੀ ਉਦੋਂ ਤੱਕ ਕੈਦੀਆਂ ਬਾਰੇ ਜਾਣਕਾਰੀ ਸਾਂਝੀ ਨਹੀਂ ਕਰਦੇ ਜਦੋਂ ਤੱਕ ਸਬੰਧਤ ਵਿਅਕਤੀ ਅਜਿਹੀ ਜਾਣਕਾਰੀ ਦੇ ਖੁਲਾਸੇ ਲਈ ਆਪਣੀ ਸਹਿਮਤੀ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸੂਚਨਾਵਾਂ ਸਾਂਝੀਆਂ ਕਰਨ ਵਾਲੇ ਦੇਸ਼ ਵੀ ਆਮ ਤੌਰ 'ਤੇ ਵਿਦੇਸ਼ੀ ਕੈਦੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੰਦੇ।


author

Tanu

Content Editor

Related News