ਡਰਾਇਵਰਾਂ ਦੀ ਕਮੀ ਕਾਰਨ ਚੇਨਈ ਬੰਦਰਗਾਹ ਤੋਂ 75000 ਕੰਟੇਨਰ ਲਾਕਡਾਊਨ

Monday, Apr 20, 2020 - 01:39 AM (IST)

ਚੇਨਈ - ਕੋਰੋਨਾ ਵਾਇਰਸ ਲਾਕਡਾਊਨ ਦੇ ਕਾਰਨ 75,000 ਕੰਟੇਨਰ ਚੇਨਈ ਦੇ ਬੰਦਰਗਾਹ ਅਤੇ ਸ਼ਹਿਰ ਦੇ ਵੱਖ-ਵੱਖ ਮਾਲਵਾਹਕ ਸਟੇਸ਼ਨਾਂ ’ਤੇ ਫਸੇ ਹੋਏ ਹਨ, ਜਿਸ ਨਾਲ ਅਧਿਕਾਰੀਆਂ ’ਚ ਚਿੰਤਾ ਵਿਆਪਤ ਹੈ। ਬੰਦਰਗਾਹਾਂ ’ਤੇ ਟਰੱਕ ਕੰਟੇਨਰ ਮਾਲ ਢੁਲਾਈ ਸਟੇਸ਼ਨ (ਸੀ. ਐੱਫ. ਐੱਸ.) ਟਰਮੀਨਲ ਤੱਕ ਲਿਜਾਣ ਦੀ ਉਡੀਕ ’ਚ ਖੜੇ ਹਨ।

ਇਸ ਸੂਬੇ 'ਚ 7 ਮਈ ਤਕ ਵਧਿਆ ਲਾਕਡਾਊਨ, ਫੂਡ ਡਿਲਿਵਰੀ 'ਤੇ ਵੀ ਬੈਨ

ਚੇਨਈ ਪੋਰਟ ਦੇ ਇਕ ਉੱਚ ਅਧਿਕਾਰੀ ਅਨੁਸਾਰ ਵਿਦੇਸ਼ਾਂ ਤੋਂ ਇੰਪੋਰਟ ਕੀਤੇ ਗਏ 12,000 ਸਮੇਤ ਲਗਭਗ 25,000 ਕੰਟੇਨਰ ਅਤੇ ਵਿਦੇਸ਼ਾਂ ’ਚ ਭੇਜੇ ਜਾਣ ਵਾਲੇ 1,300 ਸੈੱਟ ਟਰਮੀਨਲਾਂ ’ਚ ਫਸੇ ਹੋਏ ਹਨ। ਅਧਿਕਾਰੀ ਨੇ ਕਿਹਾ ਕਿ ਸੀ. ਐੱਫ. ਐੱਸ. ਟਰਮੀਨਲ ’ਚ 50,000 ਕੰਟੇਨਰ ਅਣਛੂਹੇ ਹਨ। ਅਧਿਕਾਰੀ ਨੇ ਕਿਹਾ ਕਿ ਲਾਕਡਾਊਨ ਕਾਰਨ ਡਰਾਇਵਰ ਘਰਾਂ ’ਚ ਹੀ ਹਨ ਅਤੇ ਕੰਟੇਨਰਾਂ ਨੂੰ ਉਨ੍ਹਾਂ ਤੋਂ ਬਿਨਾਂ ਨਹੀਂ ਹਟਾਇਆ ਜਾ ਸਕਦਾ। ਲਗਭਗ 10 ਦਿਨ ਪਹਿਲਾਂ ਬੰਦਰਗਾਹ ਅਥਾਰਿਟੀਜ ਨੇ ਵੱਖ-ਵੱਖ ਸਟੇਕਹੋਲਡਰਾਂ ਨਾਲ ਬੈਠਕ ਕੀਤੀ ਸੀ। ਇਨ੍ਹਾਂ ’ਚ ਸੂਬਾ ਪੁਲਸ ਵੀ ਸ਼ਾਮਲ ਸੀ। ਉਨ੍ਹਾਂ ਪੁਲਸ ਤੋਂ ਡਰਾਇਵਰਾਂ ਨੂੰ ਵੱਖ-ਵੱਖ ਸ਼ਹਿਰਾਂ ਤੋਂ ਮੰਗਵਾਉਣ ਲਈ ਮਦਦ ਮੰਗੀ ਸੀ, ਪਰ 18 ਡਰਾਇਵਰ ਚੇਨਈ ਆਏ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਪਾਸ ਜਾਰੀ ਕੀਤੇ ਗਏ। ਹਾਲਾਂਕਿ ਬੰਦਰਗਾਹ ’ਤੇ ਫਸੇ ਵੱਡੀ ਗਿਣਤੀ ’ਚ ਕੰਟੇਨਰਾਂ ਨੂੰ ਹਟਾਉਣ ਲਈ ਇਹ ਡਰਾਇਵਰ ਨਾਕਾਫੀ ਹਨ।

ਮਰੀਜ਼ਾਂ ਨੂੰ ਹਸਪਤਾਲ ਲੈ ਜਾਂਦੇ ਹਨ ਸਾਜਿਦ, ਆਪਣੀ ਕਾਰ ਨੂੰ ਬਣਾਇਆ ਐਂਬੁਲੈਂਸ


Inder Prajapati

Content Editor

Related News