72 ਦੇਸ਼ਾਂ ''ਚ ਸਮਲਿੰਗੀ ਵਿਆਹ ਹੈ ਗੁਨਾਹ, 8 ਦੇਸ਼ਾਂ ''ਚ ਹੈ ਮੌਤ ਦੀ ਸਜ਼ਾ
Monday, Jul 31, 2017 - 12:11 AM (IST)
ਨਵੀਂ ਦਿੱਲੀ — ਦੁਨੀਆ ਦੇ 72 ਦੇਸ਼ਾਂ 'ਚ ਸਮਲਿੰਗੀ ਸਬੰਧ ਹਲੇਂ ਹੀ ਗੁਨਾਹ ਦੀ ਸ਼੍ਰੇਣੀ 'ਚ ਹਨ। ਇਨ੍ਹਾਂ 'ਚੋਂ 45 ਦੇਸ਼ਾਂ 'ਚ ਔਰਤਾਂ ਵਿਚਾਲੇ ਜਿਨਸੀ ਸਬੰਧਾਂ ਨੂੰ ਗੌਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਇਕ ਰਿਪੋਰਟ ਮੁਤਾਬਕ ਇਹ ਜਾਣਕਾਰੀ ਮਿਲੀ ਹੈ।
ਇੰਟਰਨੈੱਸ਼ਨਲ ਲੈਸਬੀਅਨ, ਗੇਅ, ਟ੍ਰਾਂਸ ਐਂਡ ਇੰਟਰਸੈਕਸ ਐਸੋਸੀਏਸ਼ਨ (ਆਈ. ਐੱਸ. ਜੀ. ਏ.) ਨੇ ਕਿਹਾ ਹੈ, ''8 ਦੇਸ਼ ਹਨ ਜਿਥੇ ਸਮਲਿੰਗੀ ਹੋਣ ਦੀ ਸਜ਼ਾ ਮੌਤ ਹੈ। ਇਨ੍ਹਾਂ 'ਚ ਈਰਾਨ, ਸੂਡਾਨ, ਯਮਨ, ਸੋਮਾਲੀਆ, ਨਾਇਜ਼ੀਰੀਆ, ਇਰਾਕ ਅਤੇ ਸੀਰੀਆ ਸ਼ਾਮਲ ਹਨ। ਇਸ ਤੋਂ ਇਲਾਵਾ ਦਰਜਨਾਂ ਹੋਰਨਾਂ ਦੇਸ਼ ਹਨ ਜਿਥੇ ਸਮਲਿੰਗਕ ਗਤੀਵਿਧੀਆਂ 'ਤੇ ਜੇਲ ਦੀ ਸਜ਼ਾ ਹੋ ਸਕਦੀ ਹੈ।
'ਦਿ ਗਾਰਜ਼ੀਅਨ' 'ਚ ਛਪੀ ਇਕ ਰਿਪੋਰਟ ਮੁਤਾਬਕ ਸਮਲਿੰਗਕਤਾ ਲਈ ਦੱਖਣੀ ਅਤੇ ਪੂਰਬੀ ਅਫਰੀਕਾ, ਮੱਧ ਪੂਰਬੀ ਅਤੇ ਦੱਖਣੀ ਏਸ਼ੀਆ ਸਭ ਤੋਂ ਸਖਤ ਨਜ਼ਰੀਆ ਰੱਖਦੇ ਹਨ। ਜਦਕਿ ਪੱਛਮੀ ਯੂਰਪ ਅਤੇ ਪੱਛਮੀ ਗੋਲਾਰਥ ਇਸ ਨੂੰ ਲੈ ਕੇ ਸ਼ਹਿਨਸ਼ੀਲ ਹਨ। ਸਮਾਨ ਲਿੰਗ ਸਬੰਧਾਂ ਨੂੰ ਹਲੇਂ ਵੀ 71 ਦੇਸ਼ਾਂ 'ਚ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ ਅਤੇ ਉਥੇ ਕਾਨੂੰਨ ਦੇ ਤਹਿਤ ਜੇਲ ਦੀ ਸਜ਼ਾ ਹੋ ਸਕਦੀ ਹੈ। ਇਸ ਦੇ ਨਾਲ ਹੀ 120 ਤੋਂ ਜ਼ਿਆਦਾ ਦੇਸ਼ਾਂ ਨੇ ਸਮਲਿੰਗੀਕਤਾ ਨੂੰ ਗੁਨਾਹ ਦੀ ਸ਼੍ਰੇਣੀ ਤੋਂ ਮੁਕਤ ਕਰ ਦਿੱਤਾ ਹੈ। ਆਈ. ਐੱਸ. ਜੀ. ਏ. ਰਿਪੋਰਟ 'ਚ ਕਿਹਾ ਗਿਆ ਹੈ ਕਿ ਦੁਨੀਆ ਦਾ ਕੋਈ ਵੀ ਦੇਸ਼ ਅਜਿਹਾ ਨਹੀਂ ਹੈ, ਜਿਥੇ ਐੱਸ. ਜੀ. ਬੀ. ਟੀ. ਲੋਕਾਂ ਨੂੰ ਭੇਦਭਾਵ ਜਾਂ ਹਿੰਸਾ ਤੋਂ ਸੁਰੱਖਿਆ ਮਿਲੀ ਹੋਵੇ।
ਪਰ ਨਾਲ ਹੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿਨਸੀ ਪਛਾਣ ਦੇ ਮੁੱਦਿਆਂ 'ਤੇ ਦੁਨੀਆ ਭਰ 'ਚ 'ਹੈਰਾਨੀ' ਦੇਖੀ ਗਈ ਹੈ। ਜਰਮਨੀ 'ਚ ਇਸ ਸਾਲ ਦੇ ਆਖਿਰ 'ਚ ਚੋਣਾਂ ਨਾਲ ਇਹ ਤੈਅ ਕੀਤਾ ਜਾਵੇਗਾ ਕਿ ਸਮਾਨ ਲਿੰਗ 'ਚ ਵਿਆਹ ਨੂੰ ਕੀ ਕਾਨੂੰਨੀ ਮਾਨਤਾ ਦਿੱਤੀ ਜਾਵੇ ਜਾਂ ਨਹੀਂ। ਉਥੇ ਮਾਲਟਾ 24ਵਾਂ ਦੇਸ਼ ਹੋਵੇਗਾ, ਜਿਥੇ ਸਮਲਿੰਗੀ ਵਿਆਹ ਨੂੰ ਮਾਨਤਾ ਦਿੱਤੀ ਗਈ ਹੈ।
