ਚੰਗੀ ਸਿਹਤ ਲਈ 7 ਤੋਂ 8 ਘੰਟੇ ਦੀ ਨੀਂਦ ਜ਼ਰੂਰੀ
Tuesday, Mar 17, 2020 - 06:31 PM (IST)
ਨਵੀਂ ਦਿੱਲੀ (ਇੰਟ.)–ਚੰਗੀ ਸਿਹਤ ਲਈ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ, ਜੋ ਸਾਨੂੰ ਕਈ ਰੋਗਾਂ ਤੋਂ ਦੂਰ ਰੱਖਦੀ ਹੈ, ਇਸ ਲਈ ਪੂਰੇ ਵਿਸ਼ਵ ’ਚ ਸੌਣ ਪ੍ਰਤੀ ਜਾਗਰੂਕਤਾ ਵਧਾਉਣ ਲਈ 2007 ਤੋਂ ਵਰਲਡ ਸਲੀਪ ਡੇ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਹੈ ਦੁਨੀਆ ਭਰ ਦੇ ਲੋਕਾਂ ਨੂੰ ਨੀਂਦ ਦੇ ਮਹੱਤਵ ਪ੍ਰਤੀ ਜਾਗਰੂਕ ਕਰਵਾਉਣਾ ਤਾਂ ਕਿ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ਲੋਕ ਚੰਗੇ ਮਹੱਤਵ ਨੂੰ ਸਮਝ ਸਕਣ ਅਤੇ ਪੂਰੀ ਨੀਂਦ ਨਾ ਲੈਣ ਦੇ ਨੁਕਸਾਨਾਂ ਨੂੰ ਜਾਣ ਸਕਣ।
ਨੀਂਦ ਸਾਨੂੰ ਸਰੀਰਿਕ ਤੌਰ ’ਤੇ ਹੀ ਨਹੀਂ ਸਗੋਂ ਮਾਨਸਿਕ ਤੌਰ ’ਤੇ ਵੀ ਸਿਹਤਮੰਦ ਬਣਾਉਂਦੀ ਹੈ। ਭਰਪੂਰ ਨੀਂਦ ਨਾ ਲੈਣਾ ਸਰੀਰਿਕ ਅਤੇ ਮਾਨਸਿਕ ਥਕਾਵਟ ਦੇ ਨਾਲ ਕਈ ਰੋਗਾਂ ਨੂੰ ਸੱਦਾ ਦਿੰਦੀ ਹੈ। ਚੰਗੀ ਨੀਂਦ ਲੈਣ ਲਈ ਇਕ ਵਿਅਕਤੀ ਦਾ 7-8 ਘੰਟੇ ਸੌਣਾ ਕਾਫੀ ਹੈ। ਆਓ ਜਾਣਦੇ ਹਾਂ ਬਿਹਤਰ ਨੀਂਦ ਦੇ ਫਾਇਦਿਆਂ ਬਾਰੇ :-
* ਭਰਪੂਰ ਨੀਂਦ ਸਰੀਰਿਕ ਅਤੇ ਮਾਨਸਿਕ ਥਕਾਵਟ ਦੂਰ ਕਰ ਕੇ ਤੁਹਾਨੂੰ ਊਰਜਾਵਾਨ ਮਹਿਸੂਸ ਕਰਵਾਉਂਦੀ ਹੈ।
* ਚੰਗੀ ਨੀਂਦ ਤੁਹਾਡੇ ਸੋਚਣ ਅਤੇ ਫੈਸਲੇ ਲੈਣ ਦੀ ਸਮਰੱਥਾ ਵਧਾਉਣ ’ਚ ਵੀ ਮਦਦਗਾਰ ਹੁੰਦੀ ਹੈ।
* ਭਰਪੂਰ ਨੀਂਦ ਲੈ ਕੇ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹੋਗੇ।
* ਸਕਿਨ ਅਤੇ ਹੇਅਰ ਪ੍ਰਾਬਲਮਸ ਦੂਰ ਕਰਨ ’ਚ ਵੀ ਚੰਗੀ ਨੀਂਦ ਅਸਰਦਾਰ ਹੁੰਦੀ ਹੈ।
* ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਵੀ ਚੰਗੀ ਨੀਂਦ ਰਾਹੀਂ ਦੂਰ ਕੀਤਾ ਜਾ ਸਕਦਾ ਹੈ।