7 ਹਜ਼ਾਰ ਰੁਪਏ ਲਿਟਰ ਹੈ ਗਧੀ ਦਾ ਦੁੱਧ, ਦੁਧਾਰੂ ਪਸ਼ੁ ਦਾ ਮਿਲੇਗਾ ਦਰਜਾ
Thursday, Sep 10, 2020 - 08:29 PM (IST)
ਅਹਿਮਦਾਬਾਦ - ਹੁਣ ਤੱਕ ਅਸੀਂ ਸਿਰਫ ਗਾਂ, ਮੱਝ, ਭੇਡ, ਬੱਕਰੀ ਅਤੇ ਉੱਠਣੀ ਦੇ ਦੁੱਧ ਅਤੇ ਉਨ੍ਹਾਂ ਦੇ ਉਤਪਾਦਨ ਬਾਰੇ ਪੜ੍ਹਿਆ ਹੈ ਪਰ ਹੁਣ ਗਧੀ ਦਾ ਦੁੱਧ ਵੀ ਇਨ੍ਹਾਂ 'ਚ ਸ਼ਾਮਲ ਹੋ ਗਿਆ ਹੈ ਜਿਸਦਾ ਉਤਪਾਦਨ ਗੁਜਰਾਤ 'ਚ ਸ਼ੁਰੂ ਹੋਵੇਗਾ। ਹੁਣ ਤੱਕ ਗਧੇ ਨੂੰ ਭਾਰ ਚੁੱਕਣ ਲਈ ਹੀ ਜਾਣਿਆ ਜਾਂਦਾ ਸੀ ਪਰ ਹਾਲਾਰੀ ਨਸਲ ਦੀ ਗਧੀ ਨੂੰ ਦੁਧਾਰੂ ਪਸ਼ੁ ਦਾ ਨਵਾਂ ਦਰਜਾ ਮਿਲਣ ਜਾ ਰਿਹਾ ਹੈ।
ਆਣੰਦ ਦੀ ਐਗਰੀਕਲਚਰ ਯੂਨੀਵਰਸਿਟੀ ਸੰਚਾਲਿਤ ਵੈਟਰਨਰੀ ਕਾਲਜ ਦੇ ਵਿਗਿਆਨੀਆਂ ਨੇ ਅਜਿਹੇ ਦੋ ਪ੍ਰਕਾਰ ਦੀ ਗਧੀ ਦੀ ਨਸਲ ਦੀ ਮਾਨਤਾ ਪ੍ਰਾਪਤ ਕੀਤੀ ਹੈ। ਇੱਕ ਹਾਲਾਰੀ ਅਤੇ ਦੂਜੀ ਕੱਛੀ। ਸਫੇਦ ਰੰਗ ਦੀ ਹਾਲਾਰੀ ਗਧੀ ਵਿੱਖਣ 'ਚ ਘੋੜੇ ਵਰਗੀ ਹੁੰਦੀ ਹੈ ਪਰ ਹਾਲਾਰੀ ਗਧੀ ਘੋੜਿਆਂ ਤੋਂ ਕੱਦ 'ਚ ਛੋਟੀ 'ਤੇ ਬਾਕੀ ਗਧਿਆਂ ਦੇ ਮੁਕਾਬਲੇ ਵੱਡੀ ਹੁੰਦੀ ਹੈ ਜਿਸ ਦੇ ਨਾਲ ਹਾਲਾਰੀ ਗਧੀ ਦੇ ਦੁੱਧ ਦਾ ਉਤਪਾਦਨ ਸ਼ੁਰੂ ਹੋਇਆ ਹੈ। ਹਾਲਾਰੀ ਨਸਲ ਦੀ ਗਧੀ ਗੁਜਰਾਤ ਦੇ ਸੌਰਾਸ਼ਟਰ ਖੇਤਰ 'ਚ ਪਾਈ ਜਾਂਦੀ ਹੈ। ਹੁਣ ਗੁਜਰਾਤ ਸਰਕਾਰ ਹਾਲਾਰੀ ਨਸਲ ਦੀ ਗਧੀ ਨੂੰ ਦੁਧਾਰੂ ਪਸ਼ੁ ਦੀ ਸ਼੍ਰੇਣੀ 'ਚ ਰੱਖ ਕੇ ਕਮਾਈ ਦਾ ਜ਼ਰੀਆ ਬਣਾਉਣ ਬਾਰੇ ਸੋਚ ਰਹੀ ਹੈ।
ਆਣੰਦ ਐਗਰੀਕਲਚਰ ਯੂਨੀਵਰਸਿਟੀ ਦੇ ਵੈਟਰਨਰੀ ਡਾਕਟਰ ਡੀ.ਐੱਨ. ਰੰਕ ਨੇ ਦੱਸਿਆ ਕਿ ਗੁਜਰਾਤ ਦੀ ਸਥਾਨਕ ਹਾਲਾਰੀ ਨਸਲ ਦੀ ਗਧੀ ਦੇ ਦੁੱਧ 'ਚ ਬਹੁਤ ਚਿਕਿਤਸਕ ਗੁਣ ਹੁੰਦੇ ਹਨ। ਮਿਸਰ ਦੇਸ਼ ਰਾਣੀ ਕਲਿਓਪੇਟਰਾ ਗਧੀ ਦੇ ਦੁੱਧ ਨਾਲ ਇਸਨਾਨ ਕਰਦੀ ਸੀ ਕਿਉਂਕਿ ਦੁੱਧ 'ਚ ਐਂਟੀ ਏਜਿੰਗ, ਐਂਟੀ ਆਕਸਿਡੈਂਟ ਅਤੇ ਕਈ ਦੂਜੇ ਤੱਤ ਹੁੰਦੇ ਹਨ ਜਿਸ ਦੇ ਨਾਲ ਇਹ ਦੁੱਧ ਕੀਮਤੀ ਹੋ ਜਾਂਦਾ ਹੈ।
ਇਸ ਦੁੱਧ ਦਾ ਬਿਊਟੀ ਪ੍ਰੋਡਕਟ ਬਣਾਉਣ 'ਚ ਵਰਤੋ ਕੀਤਾ ਜਾਵੇਗਾ ਜਿਸ ਦੇ ਚੱਲਦੇ ਹੁਣ ਗੁਜਰਾਤ 'ਚ ਗਧੀ ਦੇ ਦੁੱਧ ਦਾ ਉਤਪਾਦਨ ਸ਼ੁਰੂ ਹੋਵੇਗਾ। ਬਾਜ਼ਾਰ 'ਚ ਇਸ ਦੁੱਧ ਦੀ ਕੀਮਤ 7 ਹਜ਼ਾਰ ਰੁਪਏ ਪ੍ਰਤੀ ਲਿਟਰ ਦੱਸੀ ਗਈ ਹੈ ਜਿਸਦੇ ਨਾਲ ਇਹ ਦੁਨੀਆ 'ਚ ਸਭ ਤੋਂ ਮਹਿੰਗਾ ਦੁੱਧ ਸਾਬਤ ਹੋਵੇਗਾ। ਡਾਕਟਰ ਰੰਕ ਨੇ ਦੱਸਿਆ ਕਿ ਸਾਡੀ ਸੰਸਥਾ ਨੇ ਦੋ ਨਸਲ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ। ਸਹਜੀਵਨ ਟਰੱਸਟ, ਕੱਛ ਦੇ ਨਾਲ ਮਿਲ ਕੇ ਅਸੀਂ ਸ਼ੋਧ ਕੀਤਾ ਅਤੇ ਉਸਦਾ ਪ੍ਰਪੋਜਲ ਸੂਬਾ ਸਰਕਾਰ ਦੇ ਜ਼ਰੀਏ ਕੇਂਦਰ ਸਰਕਾਰ ਨੂੰ ਭੇਜਿਆ ਸੀ ਜਿਸ 'ਚ ਮਾਨਤਾ ਮਿਲੀ ਹੈ।