ਰਾਜਸਥਾਨ: ਟਰੱਕ ਅਤੇ ਕਾਰ ਦੀ ਭਿਆਨਕ ਟੱਕਰ, 7 ਲੋਕਾਂ ਦੀ ਮੌਤ
Monday, Jan 20, 2020 - 10:29 AM (IST)

ਚੁਰੂ—ਰਾਜਸਥਾਨ ਦੇ ਚੁਰੂ ਸ਼ਹਿਰ 'ਚ ਅੱਜ ਭਾਵ ਸੋਮਵਾਰ ਨੈਸ਼ਨਲ ਹਾਈਵੇਅ 58 'ਤੇ ਟਰੱਕ ਅਤੇ ਫਾਰਚੂਨਰ ਕਾਰ ਦੀ ਭਿਆਨਕ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਫਾਰਚੂਨਰ ਕਾਰ 'ਚ ਸਵਾਰ 7 ਦੀ ਮੌਤ ਹੋ ਗਈ ਜਦਕਿ 1 ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ। ਦੱਸ ਦੇਈਏ ਕਿ ਕਾਰ 'ਚ ਸਵਾਰ ਲੋਕ ਰੋਲਸਾਹਬਸਰ ਤੋਂ ਸੁਜਾਨਗੜ੍ਹ ਵੱਲ ਜਾ ਰਹੇ ਸੀ।
ਦੱਸਣਯੋਗ ਹੈ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਭਿਆਨਕ ਹਾਦਸੇ 'ਤੇ ਟਵੀਟ ਰਾਹੀਂ ਦੁੱਖ ਪ੍ਰਗਟਾਇਆ।