OMG! 7 ਮਹੀਨਿਆਂ ਦਾ ਬੱਚਾ ਸੀ ‘ਪ੍ਰੈਗਨੈਂਟ’! ਪੇਟ ’ਚੋਂ ਨਿਕਲਿਆ 2 ਕਿਲੋ ਦਾ ਭਰੂਣ

Sunday, Jul 30, 2023 - 05:01 AM (IST)

OMG! 7 ਮਹੀਨਿਆਂ ਦਾ ਬੱਚਾ ਸੀ ‘ਪ੍ਰੈਗਨੈਂਟ’! ਪੇਟ ’ਚੋਂ ਨਿਕਲਿਆ 2 ਕਿਲੋ ਦਾ ਭਰੂਣ

ਪ੍ਰਯਾਗਰਾਜ (ਇੰਟ.) : ਕਦੇ-ਕਦੇ ਮੈਡੀਕਲ ਵਿਗਿਆਨ ’ਚ ਅਜਿਹੇ ਚਮਤਕਾਰ ਦੇਖਣ ਨੂੰ ਮਿਲ ਜਾਂਦੇ ਹਨ, ਜਿਨ੍ਹਾਂ ’ਤੇ ਭਰੋਸਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਮਾਮਲਾ ਪ੍ਰਯਾਗਰਾਜ ਦੇ ਮੋਤੀਲਾਲ ਨਹਿਰੂ ਮੈਡੀਕਲ ਕਾਲਜ ਦਾ ਹੈ, ਜਿੱਥੇ ਇਕ 7 ਮਹੀਨਿਆਂ ਦੇ ਬੱਚੇ ਦੇ ਪੇਟ ’ਚੋਂ 4 ਘੰਟੇ ਦੇ ਆਪ੍ਰੇਸ਼ਨ ਤੋਂ ਬਾਅਦ 2 ਕਿਲੋ ਦਾ ਭਰੂਣ ਕੱਢਿਆ ਗਿਆ। ਹਾਲਾਂਕਿ, ਇਸ ਭਰੂਣ ’ਚ ਕੋਈ ਜਾਨ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਪੇਟ ’ਚ ਇਹ ਭਰੂਣ ਜਨਮ ਤੋਂ ਬਾਅਦ ਵੱਡਾ ਹੋਣਾ ਸ਼ੁਰੂ ਹੋ ਗਿਆ ਸੀ।

ਇਹ ਵੀ ਪੜ੍ਹੋ : ਸਰਹੱਦ ਪਾਰ : ...ਤੇ ਹੁਣ ਟਾਈ ਨੂੰ ਸਲੀਬ ਵਰਗਾ ਦੱਸ ਕੇ ਤਾਲਿਬਾਨ ਲਾਉਣ ਲੱਗਾ ਪਾਬੰਦੀ

ਬੱਚੇ ਦਾ ਸਫਲ ਆਪ੍ਰੇਸ਼ਨ ਕਰਨ ਵਾਲੇ ਡਾਕਟਰ ਡੀ. ਕੁਮਾਰ ਨੇ ਦੱਸਿਆ ਕਿ 7 ਮਹੀਨਿਆਂ ਦਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ। ਮੈਡੀਕਲ ਦੀ ਭਾਸ਼ਾ ’ਚ ਇਸ ਨੂੰ ‘ਫੀਟਸ ਇਨ ਫੀਟਸ’ ਕਹਿੰਦੇ ਹਨ, ਯਾਨੀ ਬੱਚੇ ਦੇ ਅੰਦਰ ਬੱਚਾ। ਦੁਨੀਆ ’ਚ ਹੁਣ ਤੱਕ ਇਸ ਤਰ੍ਹਾਂ ਦੇ ਲਗਭਗ 200 ਕੇਸ ਵੇਖੇ ਗਏ ਹਨ।

ਡਾਕਟਰ ਨੇ ਦੱਸਿਆ ਕਿ 2 ਸਪਰਮ ਅਤੇ 2 ਓਵਮ ਦੇ ਆਪਸ ’ਚ ਮਿਲ ਕੇ 2 ਜਾਇਗੋਟ ਬਣਾਉਣ ਨਾਲ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ। ਪਹਿਲੇ ਜਾਇਗੋਟ ਨਾਲ ਬੱਚਾ ਬਣਦਾ ਹੈ ਅਤੇ ਦੂਜਾ ਜਾਇਗੋਟ ਬੱਚੇ ਦੇ ਅੰਦਰ ਚਲਾ ਜਾਂਦਾ ਹੈ, ਜਿਸ ਨਾਲ ਬੱਚੇ ’ਚ ਭਰੂਣ ਬਣਨ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਇਹੀ ਦੂਜਾ ਜਾਇਗੋਟ ਜੇਕਰ ਬੱਚੇ ਦੇ ਸਰੀਰ ਤੋਂ ਬਾਹਰ ਯਾਨੀ ਮਾਂ ਦੇ ਪੇਟ ’ਚ ਬਣਦਾ ਤਾਂ ਜੌੜੇ ਬੱਚੇ ਦਾ ਰੂਪ ਧਾਰਨ ਕਰ ਲੈਂਦਾ ਹੈ।

ਇਹ ਵੀ ਪੜ੍ਹੋ : ਮੋਬਾਇਲ ਚੋਰੀ ਕਰਨ ਵਾਲੇ ਨੂੰ ਹੀ ਦਿਲ ਦੇ ਬੈਠੀ ਕੁੜੀ, ਵਾਇਰਲ ਹੋ ਰਹੀ ਅਜਬ ਪ੍ਰੇਮ ਦੀ ਗਜ਼ਬ ਕਹਾਣੀ

ਜਨਮ ਦੇ 9 ਦਿਨਾਂ ਬਾਅਦ ਮਾਂ ਦੀ ਮੌਤ

ਡਾ. ਡੀ. ਕੁਮਾਰ ਨੇ ਕਿਹਾ, ਕੁਝ ਮਾਮਲਿਆਂ ਵਿੱਚ ਮਾਂ ਦੇ ਗਰਭ 'ਚ ਪਲ਼ ਰਹੇ ਭਰੂਣ ਦੇ ਅੰਦਰ ਇਕ ਹੋਰ ਭਰੂਣ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ। 7 ਮਹੀਨੇ ਦੇ ਬੱਚੇ ਮਨੂ ਦਾ ਜਨਮ ਫੁੱਲੇ ਹੋਏ ਪੇਟ ਨਾਲ ਹੋਇਆ ਸੀ। ਪੇਟ ਫੁੱਲਣ ਕਾਰਨ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਬੱਚੇ ਨੂੰ ਭੁੱਖ ਵੀ ਨਹੀਂ ਸੀ ਲੱਗਦੀ ਸੀ। ਉਸ ਦਾ ਭਾਰ ਲਗਾਤਾਰ ਘਟਦਾ ਜਾ ਰਿਹਾ ਸੀ। ਪ੍ਰੇਸ਼ਾਨ ਪਿਤਾ ਕੁਝ ਦਿਨ ਪਹਿਲਾਂ ਬੱਚੇ ਨੂੰ ਲੈ ਕੇ ਲਖਨਊ ਦੇ SGPGI ਦਿਖਾਇਆ ਪਰ ਪੈਸਿਆਂ ਦੀ ਕਮੀ ਕਾਰਨ ਕਾਰਨ ਉਹ ਉੱਥੇ ਬੱਚੇ ਦਾ ਇਲਾਜ ਨਹੀਂ ਕਰਵਾ ਸਕਿਆ। ਡਾਕਟਰ ਨੇ ਦੱਸਿਆ ਕਿ 7 ਮਹੀਨੇ ਪਹਿਲਾਂ ਮਨੂ ਦੀ ਮਾਂ ਦੀ ਸਵਰੂਪਰਾਣੀ ਨਹਿਰੂ ਹਸਪਤਾਲ 'ਚ ਡਲਿਵਰੀ ਹੋਈ ਸੀ। ਇਸ ਦੇ ਨਾਲ ਹੀ ਬੱਚੇ ਦਾ ਪੇਟ ਵੀ ਸੁਜ ਗਿਆ ਪਰ ਲੋਕ ਸਮਝ ਨਹੀਂ ਸਕੇ। ਜਣੇਪੇ ਤੋਂ 9 ਦਿਨਾਂ ਬਾਅਦ ਮਾਂ ਦੀ ਮੌਤ ਹੋ ਗਈ। ਪਰਿਵਾਰ ਦੇ ਹੋਰ ਮੈਂਬਰ 7 ਮਹੀਨਿਆਂ ਤੋਂ ਬੱਚੇ ਦੀ ਦੇਖਭਾਲ ਕਰ ਰਹੇ ਸਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News