ਹੁਣ ਤੱਕ ਵਾਪਰੇ 7 ਵੱਡੇ ਰੇਲ ਹਾਦਸੇ, ਜਿਨ੍ਹਾਂ ’ਚ ਹਜ਼ਾਰਾਂ ਲੋਕ ਗੁਆ ਚੁੱਕੇ ਹਨ ਆਪਣੀ ਜਾਨ
Sunday, Jun 04, 2023 - 10:17 AM (IST)
ਬਾਲਾਸੋਰ- ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿਚ ਸ਼ੁੱਕਰਵਾਰ ਸ਼ਾਮ ਕੋਰੋਮੰਡਲ ਐਕਸਪ੍ਰੈਸ ਅਤੇ ਬੈਂਗਲੁਰੂ-ਹਾਵੜਾ ਐਕਸਪ੍ਰੈਸ ਰੇਲ ਗੱਡੀਆਂ ਦੇ ਪਟੜੀ ਤੋਂ ਉਤਰਨ ਮਗਰੋਂ ਇਕ ਮਾਲ ਗੱਡੀ ਨਾਲ ਟਕਰਾਉਣ ਕਾਰਨ ਵਾਪਰੀ ਭਿਆਨਕ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 288 ਹੋ ਗਈ। ਦੇਸ਼ ਦੇ ਸਭ ਤੋਂ ਭਿਆਨਕ ਰੇਲ ਹਾਦਸਿਆਂ 'ਚ ਸ਼ਾਮਲ ਇਸ ਹਾਦਸੇ 'ਚ ਕਰੀਬ 1100 ਤੋਂ ਵੱਧ ਯਾਤਰੀ ਜ਼ਖ਼ਮੀ ਹੋਏ ਹਨ। ਓਡੀਸ਼ਾ ਰੇਲ ਹਾਦਸਾ ਰੇਲ ਇਤਿਹਾਸ ਦੇ ਸਭ ਤੋਂ ਭਿਆਨਕ ਹਾਦਸਿਆਂ 'ਚ ਸ਼ਾਮਲ ਹੋ ਗਿਆ ਹੈ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਆਪਣਿਆਂ ਨੂੰ ਲੱਭਦੀਆਂ ਰੋਂਦੀਆਂ ਅੱਖਾਂ, ਮ੍ਰਿਤਕਾਂ ਦੀ ਗਿਣਤੀ ਹੋਈ 288
ਇਸ ਭਿਆਨਕ ਹਾਦਸੇ ਤੋਂ ਪਹਿਲਾਂ ਵੀ ਭਾਰਤ ਵਿਚ ਕਈ ਰੇਲ ਹਾਦਸੇ ਵਾਪਰੇ ਹਨ, ਜੋ ਇਸ ਤਰ੍ਹਾਂ ਹਨ-
-ਭਾਰਤ ਦਾ ਸਭ ਤੋਂ ਭਿਆਨਕ ਰੇਲ ਹਾਦਸਾ 6 ਜੂਨ 1981 ਨੂੰ ਬਿਹਾਰ ’ਚ ਵਾਪਰਿਆ, ਜਿਸ ’ਚ ਇਕ ਰੇਲ ਬਾਗਮਤੀ ਨਦੀ ’ਚ ਡਿੱਗ ਗਈ, ਜਿਸ ਨਾਲ 750 ਤੋਂ ਵੱਧ ਲੋਕ ਮਾਰੇ ਗਏ।
-20 ਅਗਸਤ, 1995 ਨੂੰ ਫ਼ਿਰੋਜ਼ਾਬਾਦ ਨੇੜੇ ਪੁਰੂਸ਼ੋਤਮ ਐੱਕਸਪ੍ਰੈੱਸ ਦੇ ਖੜ੍ਹੀ ਕਾਲਿੰਦੀ ਐੱਕਸਪ੍ਰੈੱਸ ਨਾਲ ਟਕਰਾਉਣ ਕਾਰਨ 305 ਲੋਕਾਂ ਦੀ ਜਾਨ ਚਲੀ ਗਈ ਸੀ।
-26 ਨਵੰਬਰ 1998 ਨੂੰ, ਜੰਮੂ-ਤਵੀ-ਸਿਆਲਦਾ ਐੱਕਸਪ੍ਰੈੱਸ ਪੰਜਾਬ ਦੇ ਖੰਨਾ ਵਿਖੇ ਫਰੰਟੀਅਰ ਗੋਲਡਨ ਟੈਂਪਲ ਮੇਲ ਦੇ ਪਟੜੀ ਤੋਂ ਉਤਰੇ ਤਿੰਨ ਡੱਬਿਆਂ ਨਾਲ ਟਕਰਾ ਗਈ, ਜਿਸ ’ਚ 212 ਲੋਕ ਮਾਰੇ ਗਏ।
-2 ਅਗਸਤ, 1999 ਨੂੰ ਗੈਸਲ ਰੇਲ ਹਾਦਸੇ ’ਚ 285 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ’ਚ ਕਈ ਫੌਜ, ਬੀ.ਐਸ.ਐਫ ਜਾਂ ਸੀ.ਆਰ.ਪੀ.ਐਫ ਦੇ ਜਵਾਨ ਸਨ।
-9 ਸਤੰਬਰ 2002 ਨੂੰ, ਹਾਵੜਾ ਰਾਜਧਾਨੀ ਐੱਕਸਪ੍ਰੈੱਸ ਰਫੀਗੰਜ ਵਿਖੇ ਧਾਵਾ ਨਦੀ ’ਚ ਡਿੱਗ ਗਈ। ਇਸ ਕਾਰਨ ਰਫੀਗੰਜ ਰੇਲ ਹਾਦਸਾ ਹੋਇਆ, ਜਿਸ ’ਚ 140 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।
-28 ਮਈ 2010 ਨੂੰ, ਜਨੇਸ਼ਵਰੀ ਐੱਕਸਪ੍ਰੈੱਸ ਰੇਲਗੱਡੀ ਪਟੜੀ ’ਤੋਂ ਉਤਰ ਗਈ ਅਤੇ ਫਿਰ ਇਕ ਮਾਲ ਰੇਲਗੱਡੀ ਨਾਲ ਟਕਰਾ ਗਈ, ਜਿਸ ’ਚ 148 ਯਾਤਰੀਆਂ ਦੀ ਮੌਤ ਹੋ ਗਈ।
-2 ਜੂਨ, 2023- ਓਡੀਸ਼ਾ ਦੇ ਬਾਲਾਸੋਰ 'ਚ 3 ਰੇਲਾਂ ਦੀ ਟੱਕਰ
ਹੁਣ ਤਕ 288 ਲੋਕਾਂ ਦੀ ਮੌਤ, 1100 ਤੋਂ ਵੱਧ ਜ਼ਖ਼ਮੀ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਜ਼ਖ਼ਮੀਆਂ ਲਈ ਫ਼ਰਿਸ਼ਤਾ ਬਣਿਆ ਸ਼ਖ਼ਸ, ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਬਚਾਈ 300 ਲੋਕਾਂ ਦੀ ਜਾਨ
ਓਡੀਸ਼ਾ ਰੇਲ ਹਾਦਸੇ ਮਗਰੋਂ ਖ਼ੂਨਦਾਨ ਲਈ ਇਕੱਠੀ ਹੋਈ ਭੀੜ
ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਅਤੇ ਸਥਾਨਕ ਲੋਕ ਸਵੈ-ਇੱਛਤ ਤੌਰ ’ਤੇ ਖ਼ੂਨਦਾਨ ਕਰ ਰਹੇ ਹਨ। ਹਸਪਤਾਲ ਦਾ ਮੁਰਦਾਘਰ ਚਿੱਟੇ ਕਫ਼ਨਾਂ ਵਿਚ ਲਪੇਟੀਆਂ ਲਾਸ਼ਾਂ ਨਾਲ ਭਰਿਆ ਪਿਆ ਹੈ। ਇਨ੍ਹਾਂ 'ਚੋਂ ਕਈਆਂ ਦੀ ਪਛਾਣ ਨਹੀਂ ਹੋ ਸਕੀ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਹੁਤ ਸਾਰੇ ਪੀੜਤਾਂ ਦੇ ਰਿਸ਼ਤੇਦਾਰ ਅਜੇ ਸ਼ਹਿਰ ਨਹੀਂ ਪਹੁੰਚੇ ਕਿਉਂਕਿ ਮੁੱਖ ਰੇਲ ਮਾਰਗ ’ਤੇ ਹਾਦਸੇ ਕਾਰਨ ਕਈ ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ, ਮੋੜ ਦਿੱਤੀਆਂ ਗਈਆਂ ਹਨ ਜਾਂ ਦੇਰੀ ਨਾਲ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ- ਭਾਰਤ 'ਚ ਪਿਛਲੇ 15 ਸਾਲਾਂ 'ਚ ਵਾਪਰੇ ਵੱਡੇ ਰੇਲ ਹਾਦਸੇ, ਓਡੀਸ਼ਾ 'ਚ ਵਾਪਰਿਆ ਰੇਲ ਹਾਦਸਾ ਸਭ ਤੋਂ ਭਿਆਨਕ