ਦੁਖਦਾਇਕ ਖ਼ਬਰ: ਗੰਗਾ ’ਚ ਨਹਾਉਣ ਗਏ 7 ਦੋਸਤਾਂ ’ਚੋਂ 4 ਦੀ ਡੁੱਬਣ ਨਾਲ ਮੌਤ, ਲਾਸ਼ਾਂ ਵੇਖ ਧਾਹਾਂ ਮਾਰ ਰੋਏ ਮਾਪੇ

Saturday, May 07, 2022 - 10:53 AM (IST)

ਦੁਖਦਾਇਕ ਖ਼ਬਰ: ਗੰਗਾ ’ਚ ਨਹਾਉਣ ਗਏ 7 ਦੋਸਤਾਂ ’ਚੋਂ 4 ਦੀ ਡੁੱਬਣ ਨਾਲ ਮੌਤ, ਲਾਸ਼ਾਂ ਵੇਖ ਧਾਹਾਂ ਮਾਰ ਰੋਏ ਮਾਪੇ

ਉਨਾਵ- ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਗੰਗਾ ਨਹਾਉਣ ਆਏ 7 ਦੋਸਤ ਗੰਗਾ ’ਚ ਡੁੱਬ ਗਏ। ਗੰਗਾ ’ਚ ਨਹਾਉਣ ਆਏ 7 ਦੋਸਤਾਂ ’ਚੋਂ 4 ਦੀ ਡੁੱਬ ਕੇ ਦੀ ਮੌਤ ਹੋ ਗਈ। ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਪੂਰੇ ਇਲਾਕੇ ’ਚ ਭਾਜੜਾਂ ਪੈ ਗਈਆਂ। ਕਾਫੀ ਮੁਸ਼ੱਕਤ ਮਗਰੋਂ ਗੋਤਾਖੋਰਾਂ ਨੇ 3 ਬੱਚਿਆਂ ਨੂੰ ਜ਼ਿੰਦਾ ਬਚਾਅ ਲਿਆ ਪਰ ਚਾਰੋਂ ਨੂੰ ਨਹੀਂ ਬਚਾਅ ਸਕੇ। ਦਰਅਸਲ ਕਾਨਪੁਰ ਸ਼ਿਆਮ ਨਗਰ ਦੇ ਰਹਿਣ ਵਾਲੇ 7 ਦੋਸਤ ਗੰਗਾਘਾਟ ਕੋਤਵਾਲੀ ਖੇਤਰ ’ਚ ਗੰਗਾ ’ਚ ਨਹਾਉਣ ਗਏ ਸਨ। ਇਸ ਦੌਰਾਨ ਸਾਰੇ ਡੂੰਘੇ ਪਾਣੀ ’ਚ ਚੱਲ ਗਏ ਅਤੇ ਡੁੱਬਣ ਲੱਗੇ।

PunjabKesari

ਚੀਕ-ਪੁਕਾਰ ਸੁਣ ਕੇ ਮੌਕੇ ’ਤੇ ਮੌਜੂਦ ਗੋਤਾਖੋਰ ਦੌੜੇ ਅਤੇ ਕਿਸੇ ਤਰ੍ਹਾਂ ਨਾਲ 3 ਦੋਸਤਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਪਰ 4 ਹੋਰਨਾਂ ਨੂੰ ਬਚਾਉਣ ’ਚ ਅਸਫ਼ਲ ਰਹੇ। ਜਿਸ ਤੋਂ ਬਾਅਦ ਕਾਫੀ ਮੁਸ਼ੱਕਤ ਮਗਰੋਂ 4 ਬੱਚਿਆਂ ਦੀਆਂ ਲਾਸ਼ਾਂ ਨੂੰ ਗੰਗਾ ’ਚੋਂ ਬਾਹਰ ਕੱਢਿਆ ਗਿਆ। ਮ੍ਰਿਤਕਾਂ ’ਚ ਅਯਾਜ (14 ਸਾਲ), ਆਕਿਬ (16 ਸਾਲ), ਅਰਸਲਾਨ (15 ਸਾਲ), ਰੇਹਾਨ (12 ਸਾਲ) ਸ਼ਾਮਲ ਹਨ। 

PunjabKesari

ਸੂਚਨਾ ਮਿਲਣ ’ਤੇ ਗੰਗਾਘਾਟ ਕੋਤਵਾਲੀ ਪੁਲਸ ਮੌਕੇ ’ਤੇ ਪਹੁੰਚੀ। ਪੁਲਸ ਨੇ ਬੱਚਿਆਂ ਦੇ ਪਰਿਵਾਰਾਂ ਨੂੰ ਜਾਣਕਾਰੀ ਦਿੱਤੀ। ਸ਼ਾਮ ਕਰੀਬ 5 ਵਜੇ ਗੋਤਾਖੋਰਾਂ ਨੇ ਅਰਸਲਾਨ, ਆਕਿਬ, ਅਯਾਸ ਅਤੇ ਰੇਹਾਨ ਦੀਆਂ ਲਾਸ਼ਾਂ ਨੂੰ ਗੰਗਾ ’ਚੋਂ ਬਾਹਰ ਕੱਢਿਆ। ਚਾਰੋਂ ਦੀਆਂ ਲਾਸ਼ਾਂ ਨੂੰ ਵੇਖ ਕੇ ਉਨ੍ਹਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਬਾਬਤ ਏ. ਐੱਸ. ਪੀ. ਉਨਾਵ ਸ਼ਸ਼ੀ ਸ਼ੇਖਰ ਸਿੰਘ ਨੇ ਕਿਹਾ ਕਿ ਗੰਗਾ ਨਦੀ ’ਚ ਬੱਚੇ ਨਹਾਉਣ ਆਏ ਸਨ। ਉਨ੍ਹਾਂ ਦੇ ਡੁੱਬਣ ਦੀ ਦੁਖ਼ਦ ਸੂਚਨਾ ਸਾਨੂੰ ਮਿਲੀ। 4 ਬੱਚਿਆਂ ਦੀ ਇਸ ’ਚ ਮੌਤ ਹੋ ਗਈ। ਇਹ ਘਟਨਾ ਕਾਨਪੁਰ ਨਗਰ ਦੀ ਹੈ। 

PunjabKesari


author

Tanu

Content Editor

Related News