ਭਾਰਤ-ਬੰਗਲਾਦੇਸ਼ ਵਿਚਾਲੇ ਹੋਏ 7 ਸਮਝੌਤੇ, 55 ਸਾਲ ਬਾਅਦ ਚਿਲਾਹਾਟੀ-ਹਲਦੀਬਾੜੀ ਰੇਲ ਲਾਈਨ ਸ਼ੁਰੂ
Thursday, Dec 17, 2020 - 05:10 PM (IST)
ਨੈਸ਼ਨਲ ਡੈਸਕ : ਭਾਰਤ-ਬੰਗਲਾਦੇਸ਼ ਨੇ ਆਪਸੀ ਸਹਿਯੋਗ ਨੂੰ ਰਫ਼ਤਾਰ ਦਿੰਦੇ ਹੋਏ ਵੀਰਵਾਰ ਨੂੰ ਹਾਈਡਰੋਕਾਰਬਨ, ਖੇਤੀਬਾੜੀ, ਕੱਪੜਾ ਅਤੇ ਸਮੁਦਾਇਕ ਵਿਕਾਸ ਵਰਗੇ ਵੱਖ-ਵੱਖ ਖੇਤਰਾਂ ਵਿੱਚ ਸੱਤ ਸਮਝੌਤਿਆਂ 'ਤੇ ਦਸਤਖ਼ਤ ਕੀਤੇ। ਦੋਨਾਂ ਦੇਸ਼ਾਂ ਨੇ ਸਰਹੱਧ ਪਾਰ ਚਿਲਾਹਾਟੀ-ਹਲਦੀਬਾੜੀ ਰੇਲ ਸੰਪਰਕ ਨੂੰ ਬਹਾਲ ਕੀਤਾ ਜੋ 1965 ਤੱਕ ਸੰਚਾਲਨ ਵਿੱਚ ਸੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਨੂੰ ‘ਗੁਆਂਢ ਪਹਿਲਾਂ' ਨੀਤੀ ਦਾ ਮੁੱਖ ਥੰਮ੍ਹ ਦੱਸਦੇ ਹੋਏ ਕਿਹਾ ਕਿ ਬੰਗਲਾਦੇਸ਼ ਦੇ ਨਾਲ ਸਬੰਧਾਂ ਵਿੱਚ ਮਜ਼ਬੂਤੀ ਲਿਆਉਣਾ ਉਨ੍ਹਾਂ ਦੀ ਵਿਸ਼ੇਸ਼ ਪਹਿਲ ਰਹੀ ਹੈ ਅਤੇ covid-19 ਦੇ ਔਖੇ ਸਮੇਂ ਵਿੱਚ ਦੋਨਾਂ ਦੇਸ਼ਾਂ ਵਿਚਾਲੇ ਵਧੀਆ ਸਹਿਯੋਗ ਰਿਹਾ ਹੈ। ਮੋਦੀ ਨੇ ਬੰਗਲਾਦੇਸ਼ ਦੀ ਹਮਰੂਤਬਾ ਸ਼ੇਖ ਹਸੀਨਾ ਨਾਲ ਆਨਲਾਈਨ ਸਿਖਰ ਗੱਲਬਾਤ ਵਿੱਚ ਇਹ ਗੱਲ ਕਹੀ।
ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਕਿਸਾਨ ਆਗੂਆਂ ਨੇ ਕੀਤੀ ਪ੍ਰੈੱਸ ਕਾਨਫਰੰਸ
ਭਾਰਤ-ਬੰਗਲਾਦੇਸ਼ ਵਿਚਾਲੇ 7 ਸਮਝੌਤੇ
ਭਾਰਤ ਅਤੇ ਬੰਗਲਾਦੇਸ਼ ਨੇ ਸੱਤ ਸਮਝੌਤੇ ਕੀਤੇ ਜਿਸ ਵਿੱਚ ਹਾਈਡਰੋਕਾਰਬਨ, ਖੇਤੀਬਾੜੀ, ਕੱਪੜਾ ਅਤੇ ਸਮੁਦਾਇਕ ਵਿਕਾਸ ਵਰਗੇ ਵੱਖ-ਵੱਖ ਖੇਤਰਾਂ ਵਿੱਚ ਸਮਝੌਤੇ ਸ਼ਾਮਲ ਹਨ। ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰਾ ਨੇ ਕਿਹਾ ਕਿ ਬੰਗਲਾਦੇਸ਼ ਨਾਲ ਸਬੰਧਤ ਅਧਿਕਾਰੀਆਂ ਨੇ ਸਹਿਮਤੀ ਪੱਤਰ (ਐੱਮ.ਓ.ਯੂ.) 'ਤੇ ਦਸਤਖ਼ਤ ਕੀਤੇ ਜਦੋਂ ਕਿ ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੇ ਦੁਰਈਸਵਾਮੀ ਨੇ ਆਪਣੇ ਦੇਸ਼ ਵਲੋਂ ਦਸਤਖ਼ਤ ਕੀਤੇ। ਅਧਿਕਾਰੀ ਨੇ ਦੱਸਿਆ ਕਿ ਇਸ ਮੌਕੇ ਸਟੇਟ ਗੈਸਟ ਹਾਉਸ ਤੋਂ ਬੰਗਲਾਦੇਸ਼ ਦੇ ਖੇਤੀਬਾੜੀ ਮੰਤਰੀ ਡਾ. ਅਬਦੁਰ ਰੱਜਾਕ, ਸਭਿਆਚਾਰਕ ਮਾਮਲਿਆਂ ਦੇ ਜੂਨੀਅਰ ਮੰਤਰੀ ਖਾਲਿਦ ਹੁਸੈਨ ਅਤੇ ਵਿਦੇਸ਼ ਸਕੱਤਰ ਮਸੁਦ ਬਿਨ ਮੋਮਿਨ ਨੇ ਸਮਾਰੋਹ ਵੇਖਿਆ।
ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਲਿਖੀ ਅੱਠ ਪੰਨਿਆਂ ਦੀ ਚਿੱਠੀ, ਦਿੱਤੇ 8 ਭਰੋਸੇ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।