ਕੋਰੋਨਾ ਤੋਂ ਨਜਿੱਠਣ ਲਈ ਖਰੀਦੇ ਗਏ 60948 ਵੈਂਟੀਲੇਟਰ ਪਰ ਹਸਪਤਾਲਾਂ ''ਚ ਲੱਗੇ ਅੱਧੇ ਤੋਂ ਵੀ ਘੱਟ

09/24/2020 9:51:49 PM

ਨਵੀਂ ਦਿੱਲੀ - ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਤਾਜ਼ਾ ਡਾਟਾ ਤੋਂ ਪਤਾ ਚੱਲਦਾ ਹੈ ਕਿ ਕੋਰੋਨਾ ਮਹਾਮਾਰੀ 'ਚ ਗੰਭੀਰ ਕੋਵਿਡ-19 ਮਰੀਜ਼ਾਂ ਲਈ ਜੋ ਵੈਂਟੀਲੇਟਰ ਖਰੀਦੇ ਗਏ, ਉਨ੍ਹਾਂ 'ਚੋਂ ਜ਼ਿਆਦਾਤਰ 'ਤੇ ਬਿਨਾਂ ਇਸਤੇਮਾਲ ਕੀਤੇ ਹੀ ਧੂੜ ਪੈ ਰਹੀ ਹੈ।  

ਕੇਂਦਰ ਸਰਕਾਰ ਵਲੋਂ ਜਿਨ੍ਹਾਂ 60,948 ਵੈਂਟੀਲੇਟਰਾਂ ਦਾ ਆਰਡਰ ਦਿੱਤਾ ਗਿਆ ਸੀ, ਉਨ੍ਹਾਂ 'ਚੋਂ 23,699 ਵੈਂਟੀਲੇਟਰ ਹੀ ਦੇਸ਼ ਭਰ 'ਚ ਕੋਵਿਡ ਇਲਾਜ ਲਈ ਨਿਰਧਾਰਤ ਵੱਖ-ਵੱਖ ਹਸਪਤਾਲਾਂ 'ਚ ਇੰਸਟਾਲ ਕੀਤੇ ਜਾ ਸਕੇ ਹਨ। ਸਰਕਾਰੀ ਡਾਟਾ 'ਚ ਦਿਖਾਇਆ ਗਿਆ ਹੈ ਕਿ ਕਿਹੜੇ ਸੂਬੇ ਨੂੰ ਮੰਗ ਦੇ ਹਿਸਾਬ ਨਾਲ ਕਿੰਨੇ ਵੈਂਟੀਲੇਟਰ ਅਲਾਟ ਹੋਏ? ਕਿੰਨੇ ਵੈਂਟੀਲੇਟਰਾਂ ਦੀ ਡਿਲਿਵਰੀ ਕੀਤੀ ਗਈ ਅਤੇ ਕਿੰਨੇ ਇੰਸਟਾਲ ਹੋਏ।

ਸਰਕਾਰੀ ਡਾਟਾ ਦਿਖਾਉਂਦਾ ਹੈ ਕਿ ਅਲਾਟ 36,825 ਵੈਂਟੀਲੇਟਰਾਂ 'ਚੋਂ ਸੂਬਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 30,893 ਵੈਂਟੀਲੇਟਰ ਡਿਲੀਵਰ ਕੀਤੇ ਗਏ। ਹਾਲਾਂਕਿ ਇਨ੍ਹਾਂ 'ਚੋਂ 23,669 ਵੈਂਟੀਲੇਟਰਾਂ ਨੂੰ ਹੀ ਇੰਸਟਾਲ ਕੀਤਾ ਜਾ ਸਕਿਆ ਹੈ।

ਮਹਾਰਾਸ਼ਟਰ 
ਦੇਸ਼ ਭਰ 'ਚ ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਸਰਗਰਮ ਮਾਮਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਕੁਲ ਮਾਮਲਿਆਂ ਦਾ ਬੋਝ ਵੀ ਮਹਾਰਾਸ਼ਟਰ 'ਤੇ ਸਭ ਤੋਂ ਜ਼ਿਆਦਾ ਹੈ। ਇਸ ਸੂਬੇ ਨੂੰ 4,434 ਵੈਂਟੀਲੇਟਰ ਅਲਾਟ ਹੋਏ। ਇਨ੍ਹਾਂ 'ਚੋਂ 4,427 ਵੈਂਟੀਲੇਟਰ ਡਿਲੀਵਰ ਕੀਤੇ ਜਾ ਚੁੱਕੇ ਹਨ ਅਤੇ 3,559 ਇੰਸਟਾਲ ਹੋਏ ਹਨ।

ਆਂਧਰਾ ਪ੍ਰਦੇਸ਼
ਇਸ ਸਮੇਂ ਆਂਧਰਾ ਪ੍ਰਦੇਸ਼ 'ਚ ਮਹਾਰਾਸ਼ਟਰ ਤੋਂ ਬਾਅਦ ਦੂਜੇ ਨੰਬਰ 'ਤੇ ਸਭ ਤੋਂ ਜ਼ਿਆਦਾ ਸਰਗਰਮ ਮਾਮਲੇ ਹਨ। ਇਸ ਦੱਖਣੀ ਸੂਬੇ ਲਈ ਅਲਾਟ 4,960 ਵੈਂਟੀਲੇਟਰਾਂ 'ਚੋਂ 3,960 ਡਿਲੀਵਰ ਕੀਤੇ ਗਏ ਅਤੇ 3,910 ਦਾ ਇੰਸਟਾਲੇਸ਼ਨ ਹੋਇਆ।

ਕਰਨਾਟਕ 
ਸਰਗਰਮ ਕੋਰੋਨਾ ਮਾਮਲਿਆਂ ਦੇ ਮਾਮਲੇ 'ਚ ਕਰਨਾਟਕ ਤੀਸਰੇ ਨੰਬਰ 'ਤੇ ਹੈ। ਇੱਥੇ 2,025 ਵੈਂਟੀਲੇਟਰ ਅਲਾਟ ਅਤੇ ਡਿਲੀਵਰ ਹੋਏ ਅਤੇ ਉਨ੍ਹਾਂ 'ਚੋਂ 1,189 ਇੰਸਟਾਲ ਕੀਤੇ ਗਏ ਹਨ।

ਉੱਤਰ ਪ੍ਰਦੇਸ਼
ਉੱਤਰ ਪ੍ਰਦੇਸ਼ ਲਈ 4,016 ਵੈਂਟੀਲੇਟਰ ਅਲਾਟ ਕੀਤੇ ਗਏ। ਇਨ੍ਹਾਂ 'ਚੋਂ 1,988 ਡਿਲੀਵਰ ਕੀਤੇ ਗਏ। ਅਜੇ ਤੱਕ ਸੂਬੇ 'ਚ 1,413 ਵੈਂਟੀਲੇਟਰ ਦਾ ਇੰਸਟਾਲੇਸ਼ਨ ਹੋਇਆ ਹੈ।

ਪੰਜਾਬ
ਪੰਜਾਬ ਸਭ ਤੋਂ ਜ਼ਿਆਦਾ ਮੌਤ ਦਰ ਵਾਲੇ ਸੂਬਿਆਂ 'ਚੋਂ ਇੱਕ ਹੈ। ਇੱਥੇ 810 ਅਲਾਟ ਕੀਤੇ ਵੈਂਟੀਲੇਟਰਾਂ 'ਚੋਂ 509 ਡਿਲੀਵਰ ਕੀਤੇ ਗਏ। ਇਸ ਸੂਬੇ 'ਚ ਸਿਰਫ 289 ਵੈਂਟੀਲੇਟਰ ਹੀ ਇੰਸਟਾਲ ਹੋਏ ਹਨ।

ਬਿਹਾਰ 
ਇਸੇ ਤਰ੍ਹਾਂ ਬਿਹਾਰ 'ਚ 500 ਵੈਂਟੀਲੇਟਰ ਅਲਾਟ ਅਤੇ ਡਿਲੀਵਰ ਕੀਤੇ ਗਏ। ਜਿਨ੍ਹਾਂ 'ਚੋਂ 319 ਹੀ ਇੰਸਟਾਲ ਕੀਤੇ ਗਏ।

ਅਸਮ
ਅਸਮ ਲਈ 1,000 ਵੈਂਟੀਲੇਟਰ ਅਲਾਟ ਅਤੇ ਡਿਲੀਵਰ ਕੀਤੇ ਗਏ। ਇਨ੍ਹਾਂ 'ਚੋਂ ਸਿਰਫ 380 ਹੀ ਇੰਸਟਾਲ ਹੋਏ ਹਨ।

 ਸਿੱਕਿਮ  
ਸਿੱਕਿਮ ਨੂੰ 10 ਵੈਂਟੀਲੇਟਰ ਅਲਾਟ ਕੀਤੇ ਗਏ ਪਰ ਇਨ੍ਹਾਂ 'ਚੋਂ ਨਾ ਕੋਈ ਡਿਲੀਵਰ ਹੋਇਆ ਅਤੇ ਨਾ ਹੀ ਇੰਸਟਾਲ।
ਕੇਂਦਰ ਸਰਕਾਰ ਵਲੋਂ ਪਹਿਲਾਂ ਹੀ 60,948 ਵੈਂਟੀਲੇਟਰ 2568.40 ਕਰੋੜ ਦੀ ਲਾਗਤ ਨਾਲ ਖਰੀਦਣ ਦੇ ਆਦੇਸ਼ ਜਾਰੀ ਕੀਤੇ ਸੂਬਿਆਂ ਨੂੰ ਵੈਂਟੀਲੇਟਰ ਵੰਡ ਉੱਥੇ ਦੀ ਹਾਲਤ ਅਤੇ ਜ਼ਰੂਰਤ ਦੇ ਆਧਾਰ 'ਤੇ ਕੀਤਾ ਗਿਆ।


Inder Prajapati

Content Editor

Related News