ਮੋਦੀ ਸਰਕਾਰ ਦੇ 6 ਸਾਲ ''ਚ ਹੋਏ 32,868 ਬੈਂਕ ਫਰਾਡ : ਵੇਣੁਗੋਪਾਲ
Saturday, May 30, 2020 - 09:37 PM (IST)

ਨਵੀਂ ਦਿੱਲੀ (ਇੰਟ) : ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਪਹਿਲੀ ਵਰ੍ਹੇਗੰਢ ਅਤੇ ਸ਼ਾਸਨ ਦੇ 6 ਸਾਲ ਪੂਰੇ ਹੋਣ 'ਤੇ ਕਾਂਗਰਸ ਪਾਰਟੀ ਨੇ ਸਰਕਾਰ 'ਤੇ ਕਈ ਵੱਡੇ ਦੋਸ਼ ਲਗਾਏ ਹਨ। ਕਾਂਗਰਸ ਪਾਰਟੀ ਨੇ ਸ਼ਨੀਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਦੇ 6 ਸਾਲ 'ਚ 32,868 ਬੈਂਕ ਫਰਾਡ ਹੋਏ ਹਨ।
ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਨੇ ਵੀਡੀਓ ਕਾਲੀ ਰਾਹੀਂ ਪੱਤਰਕਾਰਾਂ ਨੂੰ ਕਿਹਾ ਕਿ ਮੋਦੀ ਸਰਕਾਰ ਦੇ 6 ਸਾਲਾਂ 'ਚ 32,868 ਬੈਂਕ ਫਾਰਡ ਹੋਏ, ਜਿਨ੍ਹਾਂ 'ਚ ਆਮ ਆਦਮੀ ਦੇ 270513 ਕਰੋੜ ਰੁਪਏ ਸੀ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਇਕ ਪਾਸੇ ਬੈਂਕ ਦੇ ਹਾਲਾਤ ਖਰਾਬ ਹੋ ਰਹੇ ਹੈ ਤਾਂ ਦੂਜੇ ਪਾਸੇ ਮੋਦੀ ਸਰਕਾਰ ਘੋਟਾਲੇਬਾਜ਼ਾਂ ਦਾ ਲੋਨ ਖਾਤੇ 'ਚ ਪਾ ਰਹੀ ਹੈ।